Vadodara Bridge Accident: ਵਡੋਦਰਾ ਪੁਲ ਹਾਦਸਾ, ਮੌਤਾਂ ਦੀ ਗਿਣਤੀ 15 ਹੋਈ, ਤਿੰਨ ਅਜੇ ਵੀ ਲਾਪਤਾ

Vadodara Bridge Accident
Vadodara Bridge Accident: ਵਡੋਦਰਾ ਪੁਲ ਹਾਦਸਾ, ਮੌਤਾਂ ਦੀ ਗਿਣਤੀ 15 ਹੋਈ, ਤਿੰਨ ਅਜੇ ਵੀ ਲਾਪਤਾ

ਬਚਾਅ ਕਾਰਜ਼ਾਂ ’ਚ ਚਿੱਕੜ ਬਣ ਰਿਹੈ ਚੁਣੌਤੀ

ਵਡੋਦਰਾ (ਏਜੰਸੀ)। Vadodara Bridge Accident: ਗੁਜਰਾਤ ਦੇ ਵਡੋਦਰਾ ਤੇ ਆਨੰਦ ਨੂੰ ਜੋੜਨ ਵਾਲੇ ਪੁਲ ਦੇ ਢਹਿ ਜਾਣ ਤੋਂ ਬਾਅਦ ਹੁਣ ਤੱਕ ਮਹੀਸਾਗਰ ਨਦੀ ਤੋਂ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਦੋ ਲਾਸ਼ਾਂ ਵੀਰਵਾਰ ਨੂੰ ਨਦੀ ’ਚੋਂ ਕੱਢੀਆਂ ਗਈਆਂ ਸਨ। ਜਦੋਂ ਕਿ ਬੁੱਧਵਾਰ ਨੂੰ ਹੀ 13 ਲਾਸ਼ਾਂ ਕੱਢੀਆਂ ਗਈਆਂ ਸਨ। ਇਸ ਹਾਦਸੇ ’ਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਦੀ ਜਾਨ ਚਲੀ ਗਈ ਹੈ। ਹੁਣ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।

ਇਹ ਖਬਰ ਵੀ ਪੜ੍ਹੋ : SYL Canal: ਹਰਿਆਣਾ ਨੂੰ ਮਿਲੇਗਾ ਹੁਣ ਪਾਣੀ, ਜਲਦ ਹੀ ਹਰਿਆਣਾ-ਪੰਜਾਬ ਕਰ ਸਕਦੇ ਹਨ ਸਮਝੌਤਾ

ਤਿੰਨ ਲੋਕ ਅਜੇ ਵੀ ਲਾਪਤਾ | Vadodara Bridge Accident

ਵਡੋਦਰਾ ਦੇ ਕੁਲੈਕਟਰ ਅਨਿਲ ਧਮੇਲੀਆ ਨੇ ਕਿਹਾ ਕਿ ਘੱਟੋ-ਘੱਟ ਤਿੰਨ ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਨਦੀ ’ਚ ਬਚੇ ਜਾਂ ਪੀੜਤਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੀਆਂ ਹਨ। ਧਮੇਲੀਆ ਨੇ ਕਿਹਾ, ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਨਦੀ ’ਚ 4 ਕਿਲੋਮੀਟਰ ਹੇਠਾਂ ਤੱਕ ਖੋਜ ਕਾਰਜ ਚਲਾ ਰਹੀਆਂ ਹਨ। ਸਾਡੇ ਕੋਲ ਉਪਲਬਧ ਸੂਚੀ ਅਨੁਸਾਰ, ਹੁਣ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਤਿੰਨ ਲੋਕ ਅਜੇ ਵੀ ਲਾਪਤਾ ਹਨ। ਲੋਕ ਹੋਰ ਲਾਪਤਾ ਲੋਕਾਂ ਬਾਰੇ ਸਾਨੂੰ ਸੂਚਿਤ ਕਰਨ ਲਈ ਸਾਡੇ ਕੰਟਰੋਲ ਰੂਮ ’ਤੇ ਕਾਲ ਕਰ ਸਕਦੇ ਹਨ।

ਚਿੱਕੜ ਬਣ ਰਿਹੈ ਬਚਾਅ ਕਾਰਜ਼ਾਂ ’ਚ ਚੁਣੌਤੀ

ਉਨ੍ਹਾਂ ਕਿਹਾ ਕਿ ਜਿਨ੍ਹਾਂ ਤਿੰਨ ਲੋਕਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਤੋਂ ਇਲਾਵਾ ਹੋਰ ਵੀ ਲਾਪਤਾ ਲੋਕ ਹੋ ਸਕਦੇ ਹਨ ਕਿਉਂਕਿ ਇੱਕ ਕਾਰ ਤੇ ਇੱਕ ਮਿੰਨੀ ਟਰੱਕ ’ਚ ਸਵਾਰ ਲੋਕਾਂ ਬਾਰੇ ਕੋਈ ਖਾਸ ਜਾਣਕਾਰੀ ਉਪਲਬਧ ਨਹੀਂ ਹੈ ਜੋ ਨਦੀ ’ਚ ਡਿੱਗ ਗਏ ਤੇ ਤਿੰਨ ਮੀਟਰ ਚਿੱਕੜ ’ਚ ਫਸ ਗਏ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ, ਮੀਂਹ ਤੇ ਨਦੀ ਵਿੱਚ ਚਿੱਕੜ ਦੀ ਮੋਟੀ ਪਰਤ ਬਚਾਅ ਕਾਰਜ ਨੂੰ ਚੁਣੌਤੀਪੂਰਨ ਬਣਾ ਰਹੀ ਹੈ ਕਿਉਂਕਿ ਅਜਿਹੀ ਸਥਿਤੀ ’ਚ ਕੋਈ ਮਸ਼ੀਨ ਕੰਮ ਨਹੀਂ ਕਰ ਰਹੀ ਹੈ। ਨਦੀ ਵਿਚਕਾਰ ਡੁੱਬੇ ਵਾਹਨਾਂ ਤੱਕ ਪਹੁੰਚਣ ਲਈ ਕੰਢੇ ’ਤੇ ਇੱਕ ਵਿਸ਼ੇਸ਼ ਪੁਲ ਬਣਾਇਆ ਜਾ ਰਿਹਾ ਹੈ।