ਸਕੂਟਰ ‘ਤੇ ਮੂੰਹ ਢੱਕ ਕੇ ਅੱਧੀ ਰਾਤ ਨਿਕਲੀ ਕਿਰਨ ਬੇਦੀ

Kiran Bedi, Law, City, Woman, Safe

ਤਸਵੀਰ  ਸੋਸ਼ਲ ਮੀਡਆ ‘ਤੇ ਵਾਇਰਲ ਹੋਈ

ਪਾਂਡੂਚੇਰੀ:ਪਾਂਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਪਿਛਲੇ ਦਿਨੀਂ ਦੇਰ ਰਾਤ ਸਕੂਟਰ ‘ਤੇ ਮੂੰਹ ਢੱਕ ਕੇ ਨਿਕਲੀ ਉਨ੍ਹਾਂ ਦੀ ਇਹ ਤਸਵੀਰ ਹੁਣ ਸੋਸ਼ਲ ਮੀਡਆ ‘ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਕਿਰਨ ਬੇਦੀ ਨੇ ਖੁਦ ਇਹ ਫੋਟੋ ਟਵੀਟ ਕੀਤੀ ਹੈ ਖਬਰਾਂ ਅਨੁਸਾਰ ਬੇਦੀ ਨੇ ਪੁਰਾਣਾ ਤਰੀਕਾ ਅਪਣਾਉਂਦਿਆਂ ਦੇਰ ਰਾਤ ਸ਼ਹਿਰ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ ਉਹ ਜਿਸ ਸਕੂਟਰ ‘ਤੇ ਸਵਾਰ ਸੀ ਉਸ ਨੂੰ ਇੱਕ ਔਰਤ ਹੀ ਚਲਾ ਰਹੀ ਸੀ

ਆਪਣੀ ਸਕੂਟਰ ਰਾਈਡ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਰਕੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਨੇ ਲਿਖਿਆ ਹੈ ਕਿ ਪਾਂਡੂਚੇਰੀ ਨੂੰ ਰਾਤ ਨੂੰ ਸੁਰੱਖਿਅਤ ਪਾਇਆ ਗਿਆ ਪਰ ਇਸ ਨੂੰ ਹੋਰ ਸੁਧਾਰਿਆ ਜਾਵੇਗਾ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਪੀਸੀਆਰ ਅਤੇ ਡਾਇਲ 100 ਨਾਲ ਜੁੜਨ ਦੱਸਿਆ ਜਾ ਰਿਹਾ ਹੈ ਕਿਰਨ ਬੇਦੀ ਵੇਖਣਾ ਚਾਹੁੰਦੀ ਸੀ ਦੇਰ ਰਾਤ ਇਕੱਲੇ ਸੜਕ ‘ਤੇ ਨਿਕਲਣ ਵਾਲੀਆਂ ਔਰਤਾਂ ਨੂੰ ਕਿੰਨਾ ਸੁਰੱਖਿਅਤ ਮਹਿਸੂਸ ਹੁੰਦਾ ਹੈ

ਜ਼ਿਕਰਯੋਗ ਹੈ ਕਿ ਕਿਰਨ ਬੇਦੀ ਖੁਦ ਇੱਕ ਮਹਿਲਾ ਆਈਪੀਐਸ ਹੈ ਅਤੇ ਔਰਤਾਂ ਦੀ ਸੁਰੱਖਿਆ ਸਬੰਧੀ ਕਈ ਵਾਰ ਆਵਾਜ਼ ਉਠਾ ਚੁੱਕੀ ਹੈ 35 ਸਾਲ ਤੱਕ ਸੇਵਾ ‘ਚ ਰਹਿਣ ਤੋਂ ਬਾਅਦ ਸੰਨ 2007 ‘ਚ ਉਨ੍ਹਾਂ ਨੇ ਸਵੈਇੱਛਾ ਨਾਲ ਸੇਵਾ ਮੁਕਤੀ ਲੈ ਲਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here