ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਬੁੱਧਵਾਰ ਤੋਂ ਬਰਮਿੰਘਮ ’ਚ ਸ਼ੁਰੂ ਹੋ ਗਿਆ ਹੈ। ਮੈਚ ਦੇ ਪਹਿਲੇ ਦਿਨ ਭਾਰਤ ਨੇ ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਦੇ ਆਧਾਰ ’ਤੇ ਪੰਜ ਵਿਕਟਾਂ ਦੇ ਨੁਕਸਾਨ ’ਤੇ 310 ਦੌੜਾਂ ਬਣਾਈਆਂ। ਇਹ ਸ਼ੁਭਮਨ ਗਿੱਲ ਦਾ ਕਪਤਾਨ ਵਜੋਂ ਇੰਗਲੈਂਡ ਦੌਰੇ ’ਤੇ ਲਗਾਤਾਰ ਦੂਜਾ ਟੈਸਟ ਸੈਂਕੜਾ ਹੈ। ਇਸ ਤੋਂ ਪਹਿਲਾਂ ਗਿੱਲ ਨੇ ਲੀਡਜ਼ ’ਚ 147 ਦੌੜਾਂ ਬਣਾਈਆਂ ਸਨ। ਇੰਗਲੈਂਡ ਖਿਲਾਫ਼ ਇਸ ਟੈਸਟ ’ਚ ਸੈਂਕੜਾ ਲਾਉਣ ਨਾਲ, ਸ਼ੁਭਮਨ ਗਿੱਲ ਸਾਲ 2025 ’ਚ ਅੰਤਰਰਾਸ਼ਟਰੀ ਕ੍ਰਿਕੇਟ (ਤਿੰਨੋਂ ਫਾਰਮੈਟ) ’ਚ ਚਾਰ ਸੈਂਕੜੇ ਜੜਨ ਵਾਲੇ ਇਕਲੌਤਾ ਬੱਲੇਬਾਜ਼ ਬਣ ਗਿਆ ਹੈ। IND vs ENG
ਇਹ ਖਬਰ ਵੀ ਪੜ੍ਹੋ : Bikram Majithia: ਮਜੀਠੀਆ ਮਾਮਲੇ ’ਚ ਵੱਡਾ ਅਪਡੇਟ, ਪੜ੍ਹੋ ਪੂਰੀ ਖਬਰ
ਸ਼ੁਭਮਨ ਗਿੱਲ ਨੇ ਇਸ ਸਾਲ ਫਰਵਰੀ ’ਚ 2 ਸੈਂਕੜੇ ਜੜੇ। ਇਹ ਸੈਂਕੜੇ ਵਨਡੇ ਫਾਰਮੈਟ ’ਚ ਆਏ। ਗਿੱਲ ਨੇ 12 ਫਰਵਰੀ ਨੂੰ ਅਹਿਮਦਾਬਾਦ ’ਚ ਇੰਗਲੈਂਡ ਖਿਲਾਫ਼ 112 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ, ਉਨ੍ਹਾਂ 20 ਫਰਵਰੀ ਨੂੰ ਦੁਬਈ ’ਚ ਬੰਗਲਾਦੇਸ਼ ਖਿਲਾਫ਼ ਅਜੇਤੂ 101 ਦੌੜਾਂ ਬਣਾਈਆਂ। ਗਿੱਲ ਨੇ ਜੁਲਾਈ 2024 ਤੋਂ ਬਾਅਦ ਭਾਰਤ ਲਈ ਕੋਈ ਟੀ-20 ਮੈਚ ਨਹੀਂ ਖੇਡਿਆ ਹੈ। ਸ਼ੁਭਮਨ ਗਿੱਲ ਤੋਂ ਬਾਅਦ, ਵੈਸਟਇੰਡੀਜ਼ ਦੇ ਕੀਸੀ ਕਾਰਟੀ ਤੇ ਇੰਗਲੈਂਡ ਦੇ ਬੇਨ ਡਕੇਟ ਇਸ ਸੂਚੀ ’ਚ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ, ਜਿਨ੍ਹਾਂ ਨੇ ਇਸ ਸਾਲ ਤਿੰਨੋਂ ਫਾਰਮੈਟਾਂ ’ਚ ਕੁੱਲ ਤਿੰਨ ਸੈਂਕੜੇ ਜੜੇ ਹਨ। IND vs ENG
ਇੰਗਲੈਂਡ ’ਚ ਚੱਲ ਰਹੇ ਦੂਜੇ ਟੈਸਟ ਦੀ ਗੱਲ ਕਰੀਏ ਤਾਂ ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ। ਟੀਮ ਇੰਡੀਆ ਨੇ ਆਪਣਾ ਪਹਿਲਾ ਵਿਕਟ ਸਿਰਫ਼ 15 ਦੌੜਾਂ ’ਤੇ ਗੁਆ ਦਿੱਤਾ। ਕੇਐਲ ਰਾਹੁਲ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇੱਥੋਂ ਯਸ਼ਸਵੀ ਜਾਇਸਵਾਲ ਨੇ ਕਰੁਣ ਨਾਇਰ (31) ਨਾਲ ਮਿਲ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵਾਂ ਵਿਚਕਾਰ ਦੂਜੀ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਹੋਈ। ਕਰੁਣ ਨਾਇਰ ਦੇ ਪੈਵੇਲੀਅਨ ਵਾਪਸ ਆਉਣ ਤੋਂ ਬਾਅਦ, ਜਾਇਸਵਾਲ ਨੇ ਕਪਤਾਨ ਸ਼ੁਭਮਨ ਗਿੱਲ ਨਾਲ ਤੀਜੀ ਵਿਕਟ ਲਈ 66 ਦੌੜਾਂ ਜੋੜੀਆਂ। IND vs ENG
ਜਾਇਸਵਾਲ 107 ਗੇਂਦਾਂ ’ਚ 87 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਏ। ਇੱਥੋਂ, ਗਿੱਲ ਨੇ ਕਪਤਾਨੀ ਪਾਰੀ ਖੇਡੀ ਤੇ ਰਿਸ਼ਭ ਪੰਤ ਨਾਲ ਚੌਥੀ ਵਿਕਟ ਲਈ 47 ਦੌੜਾਂ ਜੋੜੀਆਂ। ਪੰਤ, ਜਿਸਨੇ ਪਿਛਲੇ ਮੈਚ ਦੀਆਂ ਦੋਵੇਂ ਪਾਰੀਆਂ ’ਚ ਸੈਂਕੜਾ ਲਗਾਇਆ ਸੀ, ਇਸ ਪਾਰੀ ’ਚ ਸਿਰਫ਼ 25 ਦੌੜਾਂ ਹੀ ਬਣਾ ਸਕੇ। ਨਿਤੀਸ਼ ਰੈੱਡੀ (1) ਵੀ ਉਨ੍ਹਾਂ ਦੇ ਆਊਟ ਹੋਣ ਤੋਂ ਤੁਰੰਤ ਬਾਅਦ ਆਊਟ ਹੋ ਗਏ। ਇੱਥੋਂ, ਗਿੱਲ ਨੇ ਪਹਿਲੇ ਦਿਨ ਦੇ ਅੰਤ ਤੱਕ ਰਵਿੰਦਰ ਜਡੇਜਾ ਨਾਲ ਛੇਵੀਂ ਵਿਕਟ ਲਈ 99 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਗਿੱਲ 114 ਦੌੜਾਂ ਬਣਾ ਕੇ ਨਾਬਾਦ ਰਹੇ, ਜਦੋਂ ਕਿ ਜਡੇਜਾ 41 ਦੌੜਾਂ ਬਣਾ ਕੇ ਨਾਬਾਦ ਰਹੇ। ਵਿਰੋਧੀ ਟੀਮ ਵੱਲੋਂ ਕ੍ਰਿਸ ਵੋਕਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ, ਜਦੋਂ ਕਿ ਬ੍ਰਾਈਡਨ ਕਾਰਸੇ, ਬੇਨ ਸਟੋਕਸ ਤੇ ਸ਼ੋਏਬ ਬਸ਼ੀਰ ਨੇ ਇੱਕ-ਇੱਕ ਵਿਕਟ ਲਈ। IND vs ENG