Punjab Weather: ਸਵੇਰੇ-ਸਵੇਰੇ ਮੌਸਮ ਵਿਭਾਗ ਦਾ Alert, ਪੰਜਾਬ ਦੇ 10 ਜ਼ਿਲ੍ਹੇ ਰਹਿਣ ਤਿਆਰ, ਸਕੂਲਾਂ ’ਚ ਛੁੱਟੀਆਂ ਹੋਈਆਂ ਖਤਮ, ਬੱਚਿਆਂ ਦਾ ਪਹਿਲਾ ਦਿਨ

Punjab Weather
Punjab Weather: ਸਵੇਰੇ-ਸਵੇਰੇ ਮੌਸਮ ਵਿਭਾਗ ਦਾ Alert, ਪੰਜਾਬ ਦੇ 10 ਜ਼ਿਲ੍ਹੇ ਰਹਿਣ ਤਿਆਰ, ਸਕੂਲਾਂ ’ਚ ਛੁੱਟੀਆਂ ਹੋਈਆਂ ਖਤਮ, ਬੱਚਿਆਂ ਦਾ ਪਹਿਲਾ ਦਿਨ

Punjab Weather: ਚੰਡੀਗੜ੍ਹ। ਪੰਜਾਬ ’ਚ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਕਈ ਥਾਵਾਂ ’ਤੇ ਸੜਕਾਂ ’ਤੇ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉੱਥੇ ਹੀ ਅੱਜ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ (School Holidays Punjab) ਵੀ ਖ਼ਤਮ ਹੋ ਗਈਆਂ ਹਨ ਤੇ ਅੱਜ ਪਹਿਲੇ ਦਿਨ ਸਕੂਲ ਲੱਗਣ ਜਾ ਰਹੇ ਹਨ। ਮੀਂਹ ਕਾਰਨ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਵੀ ਘੱਟ ਰਹਿ ਸਕਦੀ ਹੈ। ਹਾਲਾਂਕਿ ਅੱਜ ਸਵੇਰੇ ਕਈ ਵਿਦਿਆਰਥੀ ਮੀਂਹ ਵਿਚ ਸਕੂਲ ਪਹੁੰਚੇ। Weather Alert Punjab

ਭਾਰਤੀ ਮੌਸਮ ਵਿਗਿਆਨ ਕੇਂਦਰ ਵੱਲੋਂ ਅੱਜ ਸਵੇਰੇ 10:30 ਵਜੇ ਤਕ ਸੰਗਰੂਰ, ਬਰਨਾਲਾ, ਪਟਿਆਲਾ, ਮੋਹਾਲੀ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਲਈ ਅਲਰਟ ਜਾਰੀ ਕੀਤਾ ਗਿਆ ਹੈ।

Read Also : Mandi Cloudburst Today: ਹਿਮਾਚਲ ਦੇ ਮੰਡੀ ’ਚ 4 ਥਾਵਾਂ ’ਤੇ ਬੱਦਲ ਫਟਿਆ, 1 ਦੀ ਮੌਤ, 13 ਲੋਕ ਫਸੇ

ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਪਠਾਨਕੋਟ, ਰੂਪਨਗਰ, ਪਟਿਆਲਾ, ਐੱਸ.ਏ.ਐੱਸ. ਨਗਰ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। Weather Alert Punjab

ਸੂਬੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਨਾਲ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਵੇਲੇ ਸਾਰੇ ਜ਼ਿਲ੍ਹਿਆਂ ਵਿਚ ਹੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਹੇਠਾਂ ਚੱਲ ਰਿਹਾ ਹੈ। ਉੱਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਇਸ ਪੂਰੇ ਹਫ਼ਤੇ ਲਈ ਸੂਬੇ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੇਗੀ। Punjab Weather