Tree Plantation Awareness: ਸੁੱਖ ਘੁੰਮਣ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਨੇ ਵਿਲੱਖਣ ਉਪਰਾਲੇ

Tree Plantation Awareness
ਭਾਦਸੋਂ : ਵਾਤਾਵਰਨ ਅਤੇ ਹਵਾ ਪਾਣੀ ਦੀ ਸ਼ੁੱਧਤਾ ਲਈ ਸੁੱਖ ਘੁੰਮਣ ਵੱਲੋਂ ਬਿਲ ਦਾ ਬੂਟਾ ਲਗਾਉਂਦੇ। ਤਸਵੀਰ: ਸੁਸ਼ੀਲ ਕੁਮਾਰ

Tree Plantation Awareness: (ਸੁਸ਼ੀਲ ਕੁਮਾਰ) ਭਾਦਸੋਂ। ਸਾਬ ਤਹਿਸੀਲ ਭਾਦਸੋਂ ਵਿਖੇ ਸੁਖਵਿੰਦਰ ਸਿੰਘ ਸੁੱਖ ਘੁੰਮਣ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਨਵੇਕਲੀ ਪਹਿਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਪਹਿਲਾਂ ਆਪਣੀ ਬਗੀਚੀ ਵਿੱਚ ਫ਼ਲਦਾਰ ਛਾਂਦਾਰ ਤੇ ਮੈਡੀਕਲ ਰੁੱਖਾਂ ਨੂੰ ਤਿਆਰ ਕੀਤਾ ਜਾਂਦਾ ਹੈ ਅਤੇ ਫੇਰ ਉਹਨਾਂ ਰੁੱਖਾਂ ਨੂੰ ਵਾਤਾਵਰਨ ਨੂੰ ਬਚਾਉਣ ਵਾਲੇ ਸਹਿਯੋਗੀ ਮਿੱਤਰਾਂ ਨਾਲ ਰਲ ਕੇ ਲੋੜੀਦੀਆਂ ਥਾਵਾਂ ’ਤੇ ਲਗਾਉਣ ਦਾ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Jamun Fruit Benefits: ਗਰਮੀਆਂ ਦਾ ਤੋਹਫ਼ਾ ਹੈ ਜਾਮੁਨ, ਸੁਆਦ ਅਤੇ ਸਿਹਤ ਦਾ ਇੱਕ ਅਨੋਖਾ ਸੰਗਮ!

ਉਹਨਾਂ ਦਾ ਕਹਿਣਾ ਹੈ ਕਿ ਜੇਕਰ ਵਾਤਾਵਰਨ ਨੂੰ ਬਚਾਇਆ ਜਾਵੇ ਤਾਂ ਉਹਨਾਂ ਨਾਲ ਪੰਛੀ ਬਚਾਏ ਜਾ ਸਕਦੇ ਹਨ ਅਤੇ ਮੀਂਹ ਦੀ ਵੀ ਕੋਈ ਘਾਟ ਪੈਦਾ ਨਹੀਂ ਹੋਵੇਗੀ। ਇਸ ਦੇ ਨਾਲ ਨਾਲ ਫ਼ਲ ਅਤੇ ਹੋਰ ਮੈਡੀਸਨ ਸਬੰਧੀ ਵੀ ਰੁੱਖਾਂ ਤੋਂ ਅਨੇਕਾਂ ਪ੍ਰਕਾਰ ਦੇ ਫਾਇਦੇ ਪ੍ਰਾਪਤ ਹੁੰਦੇ ਹਨ ।ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹਰੇਕ ਪ੍ਰਾਣੀ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣੀ ਜ਼ਿੰਦਗੀ ਚ ਵੱਧ ਰੁੱਖ ਲਗਾ ਕੇ ਵੱਧ ਰਹੀ ਆਲਮੀ ਤਪਸ਼ ਘਟਾਉਣ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ-ਭਰਿਆ ਬਣਾਈ ਰੱਖਣ ’ਚ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ।

Tree Plantation Awareness

ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਅਸੀਂ ਕੁਦਰਤ ਤੋਂ ਸਭ ਕੁਝ ਲੈ ਰਹੇ ਹਾਂ ਪਰ ਕੁਦਰਤ ਨੂੰ ਦੇ ਕੁਛ ਨਹੀਂ ਰਹੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸੁਆਰਥ ਲਈ ਦਰੱਖ਼ਤਾਂ ਦੀ ਕਟਾਈ ਕਰ ਕੇ ਕੁਦਰਤ ਨਾਲ ਖਿਲਵਾੜ ਕਰਨ ਵਿਚ ਜੁੜੇ ਹੋਏ ਹਾਂ। ਇਸ ਕਰਕੇ ਸਾਨੂੰ ਇਨ੍ਹਾਂ ਵੱਡੀਆਂ ਵੱਡੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਇਨ੍ਹਾਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨਾ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖ ਕੇ ਇਕ ਕੁਦਰਤ ਨੂੰ ਤੋਹਫ਼ਾ ਦੇਣਾ ਹੈ।