ਮਾਮਲੇ ਦੀ ਸੁਣਵਾਈ 22 ਅਗਸਤ ਲਈ ਮੁਲਤਵੀ
ਚੇੱਨਈ: ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲ ਮਾਮਲੇ ‘ਚ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕਰਨ ਵਾਲੇ ਦੋ ਉਮਰ ਕੈਦ ਲੋਕਾਂ ਦੀ ਪਟੀਸ਼ਨ ‘ਤੇ ਫਿਰ ਤੋਂ ਜਵਾਬੀ ਹਲਫ਼ਲਾਮਾ ਦਾਖਲ ਕਰਨ ਦੀ ਇੱਛਾ ਪ੍ਰਗਟਾਉਣ ‘ਤੇ ਸ਼ੁੱਕਰਵਾਰ ਨੂੰ ਤਮਿਲਨਾਡੂ ਸਰਕਾਰ ਦੀ ਖਿਚਾਈ ਕੀਤੀ
ਜਸਟਿਸ ਏ ਸੇਲਵਮ ਤੇ ਜਸਟਿਸ ਪੋਨ ਕਲੈਯਾਰਾਸਨ ਦੀ ਵਾਲੀ ਬੈਂਚ ਨੇ ਵਾਧੂ ਲੋਕ ਮੁਦੱਈ (ਏਪੀਪੀ) ਵੀ ਐਮ ਤੇ ਰਾਜੇਂਦਰਨ ਤੋਂ ਪੁੱਛਿਆ ਕਿ ਤੁਸੀਂ ਕਿੰਨੇ ਜਵਾਬੀ ਹਲਫ਼ਨਾਮੇ ਦਾਖਲ ਕਰੋਗੇ? ਰਾਜੇਂਨਦ੍ਰਨ ਨੇ ਕਿਹਾ ਕਿ ਸਰਕਾਰ ਦਸ ਦਸੰਬਰ 2012 ਦੀ ਪਟੀਸ਼ਨ ਨੂੰ ਬਦਲੇ ਫਿਰ ਤੋਂ ਜਵਾਬੀ ਹਲਫ਼ਨਾਮਾ ਦਾਇਰ ਕਰਨਾ ਚਾਹੁੰਦੀ ਹੈ, ਜਿਸ ਤੋਂ ਬਾਅਦ ਜੱਜ ਨੇ ਇਹ ਟਿੱਪਣੀ ਕੀਤੀ ਰਾਜੇਨਦਰਨ ਨੇ ਪਟੀਸ਼ਨਕਰਤਾਵਾਂ ਦੀ ਪਟੀਸ਼ਨ ‘ਤੇ ਫਿਰ ਤੋਂ ਹਲਫਨਾਮਾ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਬੈਂਚ ਨੇ ਬਾਅਦ ‘ਚ ਇਸ ਮਾਮਲੇ ਦੀ ਸੁਣਵਾਈ 22 ਅਗਸਤ ਲਈ ਮੁਲਤਵੀ ਕਰ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।