ਆਗੂਆਂ ਵੱਲੋਂ ਜਥੇਬੰਦੀਆਂ ਨਾਲ ਟਕਰਾਅ ਦੀ ਨਿੰਦਿਆ
ਜੀਵਨ ਰਾਮਗੜ੍ਹ, ਜਸਵੀਰ ਸਿੰਘ, ਬਰਨਾਲਾ: ਸੂਬਾ ਕਮੇਟੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ ਜਿ਼ਲ੍ਹਾ ਬਰਨਾਲਾ ਦੀ ਇਕਾਈ ਵੱਲੋਂ ਪ੍ਰਧਾਨ ਗੁਰਮੀਤ ਸੁਖਪੁਰ ਅਤੇ ਸਕੱਤਰ ਰਾਜੀਵ ਕੁਮਾਰ ਦੀ ਅਗਵਾਈ ‘ਚ ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਾਲੇ ਵਾਟਰ ਵਰਕਸ ਤੇ ਰੈਲੀ ਕੀਤੀ ਗਈ। ਉਪਰੰਤ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਬਰ ਗੁਰਮੇਲ ਭੁਟਾਲ, ਜਗਜੀਤ ਠੀਕਰੀਵਾਲਾ, ਮਾਲਵਿੰਦਰ ਬਰਨਾਲਾ ਨੇ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੁਆਰਾ ਜਥੇਬੰਦੀ ਨਾਲ ਜਾਣ ਬੁੱਝ ਕੇ ਪੈਦਾ ਕੀਤੇ ਟਕਰਾਅ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਚੇਤਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ‘ਚ ਸਿੱਖਿਆ ਮੰਤਰੀ ਵਲੋਂ ਜੇ ਅੜੀਅਲ ਰਵੱਈਏ ਦਾ ਤਿਆਗ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਸੂਬਾ ਪੱਧਰ ‘ਤੇ ਲੈ ਕੇ ਜਾਵੇਗੀ।
ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ‘ਚ ਹਜਾਰਾਂ ਅਧਿਆਪਕ ਠੇਕੇਦਾਰੀ ਸਿਸਟਮ ਅਧੀਨ ਸੋਸ਼ਣ ਦਾ ਸੰਤਾਪ ਹੰਢਾ ਰਹੇ ਹਨ। ਜਿਨ੍ਹਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ‘ਤੇ ਸਕੂਲਾਂ ‘ਚ ਪੜਾਉਣਾ ਪੈ ਰਿਹਾ ਹੈ ।ਇਹਨਾਂ ਦਾ ਭਵਿੱਖ ਅਸੁਰੱਖਿਅਤ ਹੈ ਕਿਉਂਕਿ ਇਹਨਾਂ ‘ਤੇ ਨਵੀਂ ਪੈਨਸ਼ਨ ਸਕੀਮ ਦੀਆਂ ਮੁੱਦਾਂ ਲਾਗੂ ਹਨ।
ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਦੇ ਨਿਰਮਲ ਚੁਹਾਣਕੇ, ਸੁਖਦੀਪ ਤਪਾ, 5178 ਅਧਿਆਪਕ ਯੂਨੀਅਨ ਦੇ ਲਖਵੀਰ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜੁਗਰਾਜ ਸਿੰਘ ਟੱਲੇਵਾਲ ਅਤੇ ਖੁਸ਼ਮਿੰਦਰਪਾਲ, ਮਹਿਮਾ ਸਿੰਘ ਢਿੱਲੋਂ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਰਿੰਦਰ ਕੁਮਾਰ, ਹਰਿੰਦਰ ਮੱਲੀਆਂ,ਬੀਐਡ ਅਧਿਆਪਕ ਫਰੰਟ ਦੇ ਪਰਮਿੰਦਰ ਸਿੰਘ, ਸਿੱਖਿਆ ਪ੍ਰ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਗੁਰਪ੍ਰੀਤ ਭੋਤਨਾ, ਸੋਨਦੀਪ ਟੱਲੇਵਾਲ, ਈ ਜੀ ਐਸ ਅਧਿਆਪਕ ਯੂਨੀਅਨ ਦੇ ਨਿਰਲੇਪ ਕੌਰ,ਅਮਰਜੀਤ ਕੌਰ, 6060 ਅਧਿਆਪਕ ਯੂਨੀਅਨ ਦੇ ਸੁਖਪ੍ਰੀਤ ਸਿੰਘ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਸਿਕੰਦਰ ਸਿੰਘ, ਪਰਦੀਪ ਕੁਮਾਰ ਆਦਿ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।