ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More

    MIMIT Malout: ਮਿਮਿਟ ਮਲੋਟ ਦੇ IT ਵਿਭਾਗ ਦੀ ਇੱਕ ਹੋਰ ਉਪਲੱਬਧੀ

    MIMIT Malout
    MIMIT Malout: ਮਿਮਿਟ ਮਲੋਟ ਦੇ IT ਵਿਭਾਗ ਦੀ ਇੱਕ ਹੋਰ ਉਪਲੱਬਧੀ

    MIMIT Malout: ਨਬੈਰੋ ਸਿਸਟਮ ਪ੍ਰਾਈਵੇਟ ਲਿਮਿਟਡ ਵਿੱਚ ਮਿਮਿਟ ਦਾ ਭਰਤੀ ਹੋਣ ਵਾਲਾ ਪਹਿਲਾ ਵਿਦਿਆਰਥੀ ਬਣਿਆ ਆਰੀਅਨ ਕੁਮਾਰ

    MIMIT Malout: ਮਲੋਟ (ਮਨੋਜ)। ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਹਰ ਸਮੇਂ ਹਰ ਸੰਭਵ ਕਾਰਜ ਕਰਦੀ ਰਹਿੰਦੀ ਹੈ ਇਸੇ ਵਿਸ਼ੇ ਉੱਪਰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀ ਚੰਗੀ ਕਾਰਜਗੁਜ਼ਾਰੀ ਦੇ ਨਾਲ ਚੰਗੀਆਂ-ਚੰਗੀਆਂ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ।

    Read Also : Bikram Majithia Vigilance: ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਹਿਰਾਸਤ ’ਚ ਲਿਆ

    ਡਾ. ਭੁੱਲਰ ਨੇ ਦੱਸਿਆ ਕਿ ਨੈਟਵਰਕ ਸਕਿਉਰਟੀ ਦੀ ਮਲਟੀ ਨੈਸ਼ਨਲ ਕੰਪਨੀ ਨਬੈਰੋ ਸਿਸਟਮ ਪ੍ਰਾਈਵੇਟ ਲਿਮਿਟਡ ਵੱਲੋਂ ਸੰਸਥਾ ਦੇ ਆਈਟੀ ਵਿਭਾਗ ਦੇ ਵਿਦਿਆਰਥੀ ਆਰੀਅਨ ਕੁਮਾਰ ਨੂੰ ਜੂਨੀਅਰ ਸਾਫਟਵੇਅਰ ਡਿਵੈਲਪਰ ਵਜੋਂ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਇੱਥੇ ਇਹ ਦੱਸਣ ਯੋਗ ਹੈ ਕਿ ਵਿਦਿਆਰਥੀ ਆਰੀਅਨ ਨੇ ਜਨਵਰੀ 2025 ਵਿੱਚ ਇਸ ਕੰਪਨੀ ਲਈ ਟਰਾਈ ਕੀਤਾ ਜਿੱਥੇ ਕਿ ਇਸ ਨੂੰ ਟਰੇਨਿੰਗ ਦੌਰਾਨ ਵੀ ਕੰਪਨੀ ਨੇ 15 ਹਜਾਰ ਰੂਪਏ ਮਹੀਨੇ ਤੇ ਵਜੀਫਾ ਦਿੱਤਾ ਗਿਆ ਸੀ ਅਤੇ ਇਸ ਵਿਦਿਆਰਥੀ ਨੇ ਟ੍ਰੇਨਿੰਗ ਦੌਰਾਨ ਹੀ ਯੂਟੀਐਮ ਭਾਵ ਯੂਨੀਫਾਈਡ ਥਰੈਟ ਮੈਨੇਜਮੈਂਟ ਸਿਸਟਮ ਅਤੇ ਇੰਟਰਨੈਟ ਮੈਨੇਜਮੈਂਟ ਸਿਸਟਮ ਲਈ ਕੁਝ ਅਜਿਹੇ ਸਾਫਟਵੇਅਰ ਬਣਾਏ ਜੋ ਕਿ ਅੱਜ ਦੇ ਸਮੇਂ ਹਰੇਕ ਵੱਡੀਆਂ ਕੰਪਨੀਆਂ ਨੂੰ ਬਹੁਤ ਜਰੂਰੀ ਹਨ।

    ਆਰੀਅਨ ਕੁਮਾਰ ਨਬੈਰੋ ਸਿਸਟਮ ਕੰਪਨੀ ਵਿੱਚ ਜਾਣ ਵਾਲਾ ਮਿਮਿਟ ਸੰਸਥਾ ਦਾ ਪਹਿਲਾ ਵਿਦਿਆਰਥੀ ਹੈ ਜਿਸਦੀ ਟ੍ਰੇਨਿੰਗ ਦੌਰਾਨ ਹੀ ਇਸ ਕੰਪਨੀ ਵਿੱਚ ਪਲੇਸਮੈਂਟ ਹੋਈ ਹੈ। ਸੰਸਥਾ ਦੇ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਮੁਖੀ ਡਾਕਟਰ ਹਰਮਿੰਦਰ ਸਿੰਘ ਬਿੰਦਰਾ ਅਤੇ ਆਈਟੀ ਵਿਭਾਗ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਈਟੀ ਵਿਭਾਗ ਦੇ ਲਗਭਗ ਸਾਰੇ ਹੀ ਯੋਗ ਵਿਦਿਆਰਥੀ ਪਲੇਸ ਹੋਏ ਹਨ ਅਤੇ ਕੁਝ ਵਿਦਿਆਰਥੀ ਆਪਣੀ ਉਚੇਰੀ ਸਿੱਖਿਆ ਲਈ ਯਤਨ ਕਰ ਰਹੇ ਹਨ। ਸੰਸਥਾ ਮੁਖੀ ਡਾ. ਜਸਕਰਨ ਸਿੰਘ ਭੁੱਲਰ ਨੇ ਆਰੀਅਨ ਕੁਮਾਰ ਦੀ ਇਸ ਕਾਮਯਾਬੀ ਲਈ ਆਰੀਅਨ ਕੁਮਾਰ ਨੂੰ ਉਸਦੇ ਮਾਪਿਆਂ ਨੂੰ ਆਈਟੀ ਵਿਭਾਗ ਅਤੇ ਸੰਸਥਾ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਨੂੰ ਵਧਾਈਆਂ ਦਿੱਤੀਆਂ।