ਦੇਸ਼ ਛੱਡਣ ‘ਤੇ ਰੋਕ ਜਾਰੀ
ਨਵੀਂ ਦਿੱਲੀ: ਆਈਐਨਐਕਸ ਘਪਲੇ ਵਿੱਚ ਕਥਿਤ ਦੋਸ਼ੀ ਕਾਰਤੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇਕਾਰਤੀ ਚਿਦੰਬਰਮ ਦੇ ਖਿਲਾਫ਼ ਲੁੱਕ ਆਊਟ ਨੋਟਿਸ ‘ਤੇ ਸੁਣਵਾਈ ਕਰਦੇ ਹੋਏਕਾਰਤੀ ਚਿਦੰਬਰਮ ਨੂੰ ਸੀਬੀਆਈ ਦੇ ਸਾਹਮਣੇ 23 ਅਗਸਤ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਅਦਾਲਤ ਵਿੱਚ ਕਾਰਤੀ ਨੇ ਕਿਹਾ, ‘ਅਦਾਲਤ ਵਿੱਚ ਆਉਣ ਤੋਂ ਨਹੀਂ ਡਰਦਾ ਪਰ ਮੈਨੂੰ ਸੁਰੱਖਿਆ ਦੀ ਜ਼ਰੂਰਤ ਹੈ।’ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।
ਵਿਦੇਸ਼ ਜਾਣ ਤੋਂ ਰੋਕਣ ਵਾਲਾ ਇਹ ਨੋਟਿਸ INX Media ਨੂੰ FIPB ਕਲੀਅਰੈਂਸ ਦੇਣ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਾਰੀ ਕੀਤਾ ਗਿਆ ਹੈ। ਮਦਰਾਸ ਹਾਈਕੋਰਟ ਨੇ ਨੋਟਿਸ ‘ਤੇ ਰੋਕ ਲਾਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਦੁਬਾਰਾ ਬਹਾਲ ਕਰ ਦਿੱਤਾ ਹੈ। ਇਸ ਕਾਰਨ ਕਾਰਤੀ ਫਿਲਹਾਲ ਵਿਦੇਸ਼ ਨਹੀਂ ਜਾ ਸਕਦੇ। ਅਦਾਲਤ ਵਿੱਚ ਕਾਰਤੀ ਨੇ ਕਿਹਾ, ‘ਆਦਲ ਵਿੱਚ ਆਉਣ ਤੋਂ ਨਹੀਂ ਡਰਦਾ ਪਰ ਮੈਨੂੰ ਸੁਰੱਖਿਆ ਦੀ ਜ਼ਰੂਰਤ ਹੈ।
ਬੈਂਚ ਨੇ ਕਾਰਤੀ ਦੇ ਵਕੀਲ ਨੂੰ ਕਿਹਾ, ‘ਤੁਹਾਡੇ ਮੁਵੱਕਿਲ ਨੂੰ 23 ਅਗਸਤ ਨੂੰ ਪੁੱਛਗਿੱਛ ਲਈ ਸੀਬੀਆਈ ਹੈੱਡ ਕੁਆਰਟਰ ਪਹੁੰਚਣਾ ਪਵੇਗਾ। ਹਾਲਾਂਕਿ, ਹਾਈਕੋਰਟ ਨੇ ਕਾਰਤੀ ਨੂੰ ਰਾਹਤ ਦਿੰਦੇ ਹੋਏ ਇਹ ਵੀ ਕਿਹਾ ਕਿ ਪੁੱਛਗਿੱਛ ਦਾਰਨ ਉਨ੍ਹਾਂ ਦੇ ਵਕੀਲ ਵੀ ਦੂਜੇ ਕਮਰੇ ਵਿੱਚ ਮੌਜ਼ੂਦ ਰਹਿ ਸਕਦੇ ਹਨ।’
ਪੰਜ ਦਿਨ ਪੁੱਛਗਿੱਛ ਕਰ ਸਕਦੀ ਹੈ ਸੀਬੀਆਈ
ਸੁਪਰੀਮ ਕੋਰਟ ਨੇ ਸੀਬੀਆਈ ਨੂੰ ਵੀ ਅਹਿਮ ਇਜਾਜ਼ਤ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ 23 ਤੋਂ 28 ਅਗਸਤ ਤੱਕ ਤੁਸੀਂ ਜਿੰਨੀ ਵਾਰ ਚਾਹੋ ਪੁੱਛਗਿੱਛ ਕਰ ਸਕਦੇ ਹੋ। ਇਸੇ ਦੌਰਾਨ ਅਦਾਲਤ ਨੇ ਕਾਰਤੀ ਦੇ ਵਕੀਲ ਨੂੰ ਕਿਹਾ ਕਿ ਪੁੱਛਗਿੱਛ ਦੌਰਾਨ ਉਹ ਮਾਮਲੇ ਨਾਲ ਜੁੜੇ ਤਮਾਮ ਦਸਤਾਵੇਜ਼ ਵੀ ਜਾਂਚ ਏਜੰਸੀ ਦੇ ਦਫ਼ਤਰ ਲੈ ਕੇ ਜਾਣ ਤਾਂਕਿ ਜ਼ਰੂਰਤ ਪੈਣ ‘ਤੇ ਇਹ ਦਸਤਾਵੇਜ਼ ਜਾਂਚ ਕਰਨ ਵਾਲੇ ਅਫ਼ਸਰਾਂ ਨੂੰ ਵਿਖਾਏ ਜਾ ਸਕਣ।
ਕੀ ਹਨ ਦੋਸ਼
ਸੀਬੀਆਈ ਦਾ ਦੋਸ਼ ਹੈ ਕਿ ਇੱਕ ਕੰਪਨੀ ਜਿਸ ‘ਤੇ ਇਨਡਾਇਰੈਕਟਲੀ ਕਾਰਤੀ ਦਾ ਕੰਟਰੋਲ ਸੀ, ਉਸ ਨੂੰ ਇੰਦਰਾਨੀ ਅਤੇ ਪੀਟਰ ਮੁਖ਼ਰਜੀ ਦੇ ਮੀਡੀਆ ਹਾਊਸ (INX Media) ਤੋਂ ਫੰਡ ਟਰਾਂਸਫਰ ਹੋਇਆ। ਕਾਰਤੀ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਗਏ ਸਨ। ਦੋਸ਼ ਹੈ ਕਿ ਕਾਰਤੀ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਆਈਐਨਐਕਸ ਨੂੰ ਤੁਰੰਤ ਡਾਇਰੈਕਟ ਇੰਨਵੈਸਟਮੈਂਟ ਕਲੀਅਰੈਂਸ ਹਾਸਲ ਕਰਨ ਵਿੱਚ ਮੱਦਦ ਕੀਤੀ ਸੀ। ਇਸ ਮਾਮਲੇ ਵਿੱਚ ਉਨ੍ਹਾਂ ਦੇ ਘਰ ਅਤੇ ਦਫ਼ਤਰ ‘ਤੇ ਕੁਝ ਮਹੀਨੇ ਪਹਿਲਾਂ ਛਾਪੇ ਵੀ ਮਾਰੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।