ਨਵੀਂ ਦਿੱਲੀ: ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਟੀਚਾ ਮਿਥ ਲਿਆ ਹੈ। ਅਮਿਤ ਸ਼ਾਹ ਨੇ 360+ ਸੀਟਾਂ ਲਿਆਉਣ ਦਾ ਟੀਚਾ ਆਗੂਆਂ ਨੂੰ ਦਿੱਤਾ ਹੈ। ਜਾਣਕਾਰੀ ਅਨੁਸਾਰ, ਸ਼ਾਹ ਨੇ ਭਾਜਪਾ ਹੈਡਕੁਆਰਟਰਜ ਵਿੱਚ ਤਿੰਨ ਘੰਟੇ ਤੱਕ 30 ਤੋਂ ਜ਼ਿਆਦਾ ਨੇਤਾਵਾਂ ਨਾਲ ਬੈਠਕ ਕਰਕੇ ਇਸ ਬਾਰੇ ਚਰਚਾ ਕੀਤੀ। ਰਿਪਰਟ ਮੁਤਾਬਕ, ਭਾਜਪਾ ਪ੍ਰਧਾਨ ਨੇ ਕੇਂਦਰੀ ਮੰਤਰੀਆਂ ਅਤੇ ਪਾਰਟੀ ਆਗੂਆਂ ਨੂੰ ਉਨ੍ਹਾਂ ਸੀਟਾਂ ‘ਤੇ ਖਾਸ ਤੌਰ ‘ਤੇ ਫੋਕਸ ਕਰਨ ਨੂੰ ਕਿਹਾ, ਜਿੱਥੇ ਭਾਜਪਾ ਨੂੰ ਪਿਛਲੀਆਂ ਚੋਣਾਂ ਦੌਰਾਨ ਹਾਰ ਮਿਲੀ ਸੀ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਇਕੱਲੇ ਆਪਣੇ ਦਮ ‘ਤੇ ਬਹੁਮਤ ਹਾਸਲ ਕਰਕੇ 282 ਸੀਟਾਂ ਜਿੱਤੀਆਂ ਸਨ।
ਸ਼ਾਹ ਨੂੰ ਮਿਲੇ 9 ਮੰਤਰੀ
ਵੀਰਵਾਰ ਨੂੰ ਮੋਦੀ ਸਰਕਾਰ ਦੇ ਨੌ ਮੰਤਰੀਆਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਪਣੇ ਮੰਤਰਾਲਿਆਂ ਦੇ ਕੰਮਕਾਜ ਬਾਰੇ ਸ਼ਾਹ ਨੂੰ ਦੱਸਿਆ। ਜਾਣਕਾਰੀ ਅਨੁਸਾਰ ਮੰਤਰੀਆਂ ਨੇ ਸ਼ਾਹ ਨਾਲ ਇੱਥੇ ਮੁਲਾਕਾਤ ਅਜਿਹੇ ਸਮੇਂ ਕੀਤੀ ਹੈ, ਜੋਦਂ ਇਸੇ ਮਹੀਨੇ ਵਿੱਚ ਕੈਬਨਿਟ ਵਿੱਚ ਫੇਰਬਦਲ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸ਼ਾਹ ਨਾਲ ਮੁਲਾਕਾਤ ਕਰਨ ਵਾਲੇ ਮੰਤਰੀਆਂ ਵਿੱਚ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਧਰਮੇਂਦਰ ਪ੍ਰਧਾਨ, ਪੀਯੂਸ਼ ਗੋਇਲ, ਜੇਪੀ ਨੱਢਾ, ਨਰਿੰਦਰ ਸਿੰਘ ਤੋਮਰ, ਨਿਰਮਲਾ ਸੀਤਾਰਮਨ, ਮਨੋਜ ਸਿਨਹਾ ਅਤੇ ਅਰਜੁਨ ਰਾਮ ਮੇਘਵਾਲ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।