• ਦੇਸ਼
  • ਕੁੱਲ ਜਹਾਨ
  • ਸੂਬੇ
    • ਉਤਰਾਖੰਡ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Share
Telegram
Twitter
Youtube
Sign in / Join
LogoSach kahoon Punjabi News
Sachkahoon

Epaper

27 C
Chandigarh
Monday, October 27, 2025
Breaking News

Saint MSG: ਨੇਕੀ-ਭਲਾਈ ਦੇ ਰ...

  • ਦੇਸ਼
    • Chhath Puja Ludhiana: ਛਠ ...

      ਹਰ ਦੂਜੇ ਦਿਨ ਆ ਰਹੀਆਂ ਨੇ ਕਾ...

      Punjab News: ਪੰਜਾਬ ਵਿੱਚ ਸ਼...

      IMD Alert: ਭਾਰਤੀ ਮੌਸਮ ਵਿਭ...

      ਸਲਮਾਨ ਖਾਨ ਦੇ ਬਿਆਨ ਤੋਂ ਨਾਰ...

  • ਕੁੱਲ ਜਹਾਨ
    • Rohit Sharma: ਭਾਰਤ ਵਾਪਸੀ ...

      IND vs AUS: ਰੋਹਿਤ ਦੇ ਸੈਂਕ...

      World Cup 2025: ਸੈਮੀਫਾਈਨਲ...

      Australia Vs India: ਦੂਜੇ ...

      Russia News: ਰੂਸੀ ਗੋਲਾ ਬਾ...

  • ਸੂਬੇ
    • Allਉਤਰਾਖੰਡਦਿੱਲੀਪੰਜਾਬਰਾਜਸਥਾਨਹਰਿਆਣਾ

      Chhath Puja Ludhiana: ਛਠ ...

      ਹਰ ਦੂਜੇ ਦਿਨ ਆ ਰਹੀਆਂ ਨੇ ਕਾ...

      Success Story: ਇੱਕ ਸਫ਼ਲ ਕਿ...

      Punjab News: ਪੰਜਾਬ ਵਿੱਚ ਸ਼...

  • ਵੈੱਬ ਸਟੋਰੀਜ਼
  • Fraud Alert
    • Robbery Gang: ਲੁੱਟ-ਖੋਹ ਕਰ...

      Robbers Arrested: ਲੁੱਟਾਂ-...

      ਮੇਲੇ ਦੌਰਾਨ ਚੋਰੀ ਕਰਨ ਵਾਲਾ ...

      Agniveer Recruitment Frau...

      Sadiq Bank Scam: ਸਾਦਿਕ ਬੈ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      Social Welfare: ਕੱਖਾਂ ਕਾਨ...

      Saint MSG: ਨੇਕੀ-ਭਲਾਈ ਦੇ ਰ...

      Body Donation: ਮਾਤਾ ਜਸਵਿੰ...

      Fire Incident: ਫਰਨੀਚਰ ਦੇ ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      Anti-Naxal Operations: ਨਕ...

      ਤਕਨੀਕੀ ਆਤਮਨਿਰਭਰਤਾ ਦੀ ਦਿਸ਼ਾ...

      Child Education: ਬਹੁਤ ਨਾਜ਼...

      Environmental Crisis: ਮਨੁ...

  • Video Gallery
  • ਸਿਹਤ
    • Radish Side Effects: ਮੂਲੀ...

      Sweet Potato Health Benef...

      Curry Leaves: ਸਵੇਰੇ ਖਾਲੀ ...

      Dental Care Tips: ਡੈਂਟਲ ਹ...

      Punjab News: ਪੰਜਾਬ ਦੇ ਡਾਕ...

  • ਸਿੱਖਿਆ
    • Baba Farid University ਫਰੀ...

      Diwali Celebration: ਪ੍ਰਿੰ...

      Green Diwali: ’ਦੀਵਾਲੀ ਅਸੀ...

      Diwali Celebration: ਸਕੂਲੀ...

      School Diwali Event: ਸੇਂਟ...

  • ਖੇਤੀਬਾੜੀ
    • Success Story: ਇੱਕ ਸਫ਼ਲ ਕਿ...

      Punjab Government News: ਮ...

      Punjab Farmers News: ਪਰਾਲ...

      Punjab Government News: ਦ...

      Grow Early Potatoes: ਆਲੂ ...

  • ਖੇਡ ਮੈਦਾਨ
    • Rohit Sharma: ਭਾਰਤ ਵਾਪਸੀ ...

      IND vs AUS: ਰੋਹਿਤ ਦੇ ਸੈਂਕ...

      World Cup 2025: ਸੈਮੀਫਾਈਨਲ...

      Australia Vs India: ਦੂਜੇ ...

      School Games: ਬਲਾਕ ਪੱਧਰੀ ...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    Chhath Puja Ludhiana: ਛਠ ਪੂਜਾ ਮੌਕੇ ਲੁਧਿਆਣਾ ‘ਚ ਵੱਖ-ਵੱਖ ਥਾਈਂ ਪੁਲਿਸ ਮੁਲਾਜ਼ਮ ਤਾਇਨਾਤ, ਜਾਣੋ...

    ਹਰ ਦੂਜੇ ਦਿਨ ਆ ਰਹੀਆਂ ਨੇ ਕਾਰੋਬਾਰੀਆਂ ਨੂੰ ਧਮਕੀਆਂ

    Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿ...

    Punjab News: ਪੰਜਾਬ ਵਿੱਚ ਸ਼ੁਰੂ ਨਹੀਂ ਹੋਇਆ ‘ਡਰੱਗ ਸੈਂਸਸ’, ਬਜਟ ਵਿੱਚ ਰੱਖੇ ਗਏ ਸਨ 150 ਕਰੋੜ ਰੁਪਏ

    IMD Alert: ਭਾਰਤੀ ਮੌਸਮ ਵਿਭਾਗ ਦੀ ਚੇਤਾਵਨੀ, ਚੱਕਰਵਾਤੀ ਤੂਫਾਨ ‘ਮੋਂਥਾ’ ਦਾ ਖ਼ਤਰਾ

    Home Breaking News Bank Account ...
    • Breaking News
    • ਇੱਕ ਨਜ਼ਰ
    • ਦੇਸ਼
    • ਸੂਬੇ
    • ਪੰਜਾਬ
    • ਬਿਜਨਸ

    Bank Account in HDFC: ਐੱਚਡੀਐੱਫਸੀ ’ਚ ਐ ਬੈਂਕ ਖ਼ਾਤਾ ਤਾਂ ਭੁੱਲ ਜਾਓ ਤਨਖ਼ਾਹ ਤੇ ਪੈਨਸ਼ਨ

    Posted By
    Ravinder Sharma
    -
    18 June, 2025 11:04 AM IST
    WhatsApp
    Facebook
    Telegram
    Twitter
    Linkedin
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      Bank Account in HDFC
      Bank Account in HDFC: ਐੱਚਡੀਐੱਫਸੀ ’ਚ ਐ ਬੈਂਕ ਖ਼ਾਤਾ ਤਾਂ ਭੁੱਲ ਜਾਓ ਤਨਖ਼ਾਹ ਤੇ ਪੈਨਸ਼ਨ

      Bank Account in HDFC: ਐੱਚਡੀਐੱਫਸੀ ਬੈਂਕ ਦੇ ਖ਼ਿਲਾਫ਼ ਹੋਇਆ ਖ਼ਜ਼ਾਨਾ ਵਿਭਾਗ, ਹੁਣ ਬੈਂਕ ਖ਼ਾਤੇ ਵੀ ਬੰਦ ਕਰਵਾਉਣ ਲੱਗੀ ਸਰਕਾਰ

      • ਪ੍ਰਾਈਵੇਟ ਠੇਕੇਦਾਰਾਂ ਅਤੇ ਫਰਮਾਂ ਨੂੰ ਵੀ ਆਦੇਸ਼, ਆਪਣੇ ਨਿੱਜੀ ਬੈਂਕ ਖ਼ਾਤੇ ਵੀ ਕਰਵਾਓ ਬੰਦ | Bank Account in HDFC

      Bank Account in HDFC: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਐੱਚਡੀਐੱਫਸੀ ਬੈਂਕ ਨੂੰ ਡੀਪੈਨਲ ਕਰਨ ਦੇ ਨਾਲ ਹੀ ਹੁਣ ਐੱਚਡੀਐੱਫਸੀ ਬੈਂਕ ਦੇ ਸਾਰੇ ਖ਼ਾਤੇ ਵੀ ਬੰਦ ਕਰਵਾਉਣ ਤੱਕ ਕਾਰਵਾਈ ਕਰ ਰਹੀ ਹੈ। ਪੰਜਾਬ ਦੇ ਜਿਹੜੇ ਵੀ ਸਰਕਾਰੀ ਮੁਲਾਜ਼ਮਾਂ ਜਾਂ ਫਿਰ ਪੈਨਸ਼ਨਰਜ਼ ਦਾ ਬੈਂਕ ਖ਼ਾਤਾ ਐੱਚਡੀਐੱਫਸੀ ਵਿੱਚ ਹੈ, ਉਸ ਨੂੰ ਆਪਣੀ ਤਨਖ਼ਾਹ ਜਾਂ ਫਿਰ ਪੈਨਸ਼ਨ ਨੂੰ ਭੁੱਲਣਾ ਹੀ ਪੈਣਾ ਹੈ, ਕਿਉਂਕਿ ਉਸ ਸਰਕਾਰੀ ਮੁਲਾਜ਼ਮ ਨੂੰ ਤਨਖ਼ਾਹ ਅਤੇ ਪੈਨਸ਼ਨਰਜ਼ ਨੂੰ ਪੈਨਸ਼ਨ ਐੱਚਡੀਐੱਫਸੀ ਬੈਂਕ ਦੇ ਖ਼ਾਤੇ ਵਿੱਚ ਨਹੀਂ ਮਿਲੇਗੀ। ਇਸ ਲਈ ਹੁਣ ਸਾਰੇ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਆਪਣਾ ਬੈਂਕ ਖ਼ਾਤਾ ਐੱਚਡੀਐੱਫਸੀ ਵਿੱਚੋਂ ਬੰਦ ਕਰਵਾਉਣ ਪਵੇਗਾ।

      ਪੰਜਾਬ ਦਾ ਖ਼ਜ਼ਾਨਾ ਵਿਭਾਗ ਐੱਚਡੀਐੱਫਸੀ ਬੈਂਕ ਦੇ ਖ਼ਿਲਾਫ ਇੱਥੇ ਹੀ ਨਹੀਂ ਰੁਕ ਰਿਹਾ, ਸਗੋਂ ਪ੍ਰਾਈਵੇਟ ਕੰਪਨੀਆਂ ਅਤੇ ਨਿੱਜੀ ਠੇਕੇਦਾਰਾਂ ਨੂੰ ਵੀ ਇਹ ਆਦੇਸ਼ ਜਾਰੀ ਹੋ ਗਏ ਹਨ ਕਿ ਉਹ ਵੀ ਆਪਣੇ ਬੈਂਕ ਖ਼ਾਤੇ ਐੱਚਡੀਐੱਫਸੀ ਬੈਂਕ ਵਿੱਚੋਂ ਬੰਦ ਕਰਵਾਉਣ ਜਾਂ ਫਿਰ ਕਿਸੇ ਹੋਰ ਬੈਂਕ ਵਿੱਚ ਖ਼ਾਤਾ ਖੁੱਲ੍ਹਵਾਉਂਦੇ ਹੋਏ ਉਸ ਬੈਂਕ ਅਕਾਊਂਟ ਦਾ ਨੰਬਰ ਦੇਣ, ਕਿਉਂਕਿ ਐੱਚਡੀਐੱਫਸੀ ਬੈਂਕ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਅਦਾਇਗੀ ਨਹੀਂ ਕੀਤੀ ਜਾਵੇਗੀ।

      Bank Account in HDFC

      ਜਾਣਕਾਰੀ ਅਨੁਸਾਰ ਪੰਜਾਬ ਦੇ ਖ਼ਜਾਨਾ ਵਿਭਾਗ ਵੱਲੋਂ ਬੀਤੇ ਹਫ਼ਤੇ ਐੱਚਡੀਐੱਫਸੀ ਬੈਂਕ ਨੂੰ ਆਪਣੀ ਸੂਚੀ ਵਿੱਚ ਡੀਪੈਨਲ ਕਰ ਦਿੱਤਾ ਗਿਆ ਸੀ ਅਤੇ ਇਸ ਐੱਚਡੀਐੱਫਸੀ ਬੈਂਕ ਨੂੰ ਡੀਪੈਨਲ ਕਰਨ ਦੇ ਨਾਲ ਹੀ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਗਏ ਸਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦਾ ਕਰੋੜਾਂ-ਅਰਬਾਂ ਰੁਪਏ ਪ੍ਰਾਈਵੇਟ ਬੈਂਕਾਂ ਵਿੱਚ ਜਮ੍ਹਾਂ ਰਹਿੰਦਾ ਹੈ ਅਤੇ ਵਿਭਾਗ ਆਪਣੀ ਲੋੜ ਅਨੁਸਾਰ ਉਨ੍ਹਾਂ ਪ੍ਰਾਈਵੇਟ ਬੈਂਕਾਂ ਰਾਹੀਂ ਅਦਾਇਗੀ ਵੀ ਕਰਦੇ ਰਹਿੰਦੇ ਹਨ। ਪੰਜਾਬ ਸਰਕਾਰ ਦਾ ਖ਼ਜ਼ਾਨਾ ਵਿਭਾਗ ਆਪਣੇ ਪੱਧਰ ’ਤੇ ਬੈਂਕਾਂ ਨੂੰ ਪੈਨਲ ਅਤੇ ਡੀਪੈਨਲ ਕਰਦਾ ਰਹਿੰਦਾ ਹੈ ਪਰ ਇਸ ਵਿੱਚ ਕਿਸੇ ਵੀ ਵਿਭਾਗ ਨੂੰ ਇਹ ਦਬਾਅ ਨਹੀਂ ਹੁੰਦਾ ਹੈ ਕਿ ਉਹ ਪੈਨਲ ਵਿੱਚ ਰਹਿਣ ਵਾਲੇ ਸਾਰੇ ਬੈਂਕਾਂ ਨਾਲ ਕਾਰੋਬਾਰ ਕਰਨ ਜਾਂ ਫਿਰ ਨਾ ਕਰਨ।

      ਇਹ ਹਰ ਵਿਭਾਗ ਦੀ ਆਪਣੀ ਮਰਜ਼ੀ ਹੁੰਦੀ ਹੈ ਪਰ ਡੀਪੈਨਲ ਹੋਣ ਵਾਲੇ ਬੈਂਕ ਨਾਲ ਵੱਡੇ ਪੱਧਰ ’ਤੇ ਕਾਰੋਬਾਰ ਕਰਨ ਤੋਂ ਵਿਭਾਗ ਹਮੇਸ਼ਾ ਹੀ ਗੁਰੇਜ਼ ਕਰਦੇ ਹਨ ਪਰ ਤਨਖ਼ਾਹ ਅਤੇ ਪੈਨਸ਼ਨ ਸਣੇ ਹੋਰ ਭੱਤੇ ਸਰਕਾਰੀ ਕਰਮਚਾਰੀ ਜਾਂ ਫਿਰ ਪੈਨਸ਼ਨਰ ਕਿਹੜੇ ਬੈਂਕ ਵਿੱਚ ਲੈਣਾ ਚਾਹੁੰਦੇ ਹਨ, ਇਹ ਸਾਰੇ ਸਰਕਾਰੀ ਕਰਮਚਾਰੀਆਂ ਦਾ ਆਪਣਾ ਨਿੱਜੀ ਅਧਿਕਾਰ ਹੀ ਰਹਿੰਦਾ ਹੈ ਪਰ ਹੁਣ ਸਰਕਾਰ ਦੇ ਖ਼ਜਾਨਾ ਵਿਭਾਗ ਵੱਲੋਂ ਸਰਕਾਰੀ ਕਰਮਚਾਰੀਆਂ ਤੋਂ ਇਹ ਨਿੱਜੀ ਅਧਿਕਾਰ ਵੀ ਖੋਹਿਆ ਜਾ ਰਿਹਾ ਹੈ।

      Read Also : Thermal Power Plants Punjab: ਗਰਮੀ ਤੇ ਝੋਨੇ ਦੇ ਸੀਜ਼ਨ ’ਚ ਥਰਮਲ ਛੱਡ ਰਹੇ ਨੇ ਪਾਵਰਕੌਮ ਦਾ ਸਾਥ

      ਕਿਸੇ ਪ੍ਰਾਈਵੇਟ ਬੈਂਕ ਵਿੱਚ ਖ਼ਾਤਾ ਖੁਲ੍ਹਵਾਉਣ ਦੇ ਫਾਇਦੇ ਦੱਸਦੇ ਹੋਏ ਸਰਕਾਰੀ ਵਿਭਾਗ ਆਪਣੇ ਕਰਮਚਾਰੀਆਂ ਨੂੰ ਉਸ ਬੈਂਕ ਵਿੱਚ ਤਨਖ਼ਾਹ ਦਾ ਖਾਤਾ ਖੁਲ੍ਹਵਾਉਣ ਦੀ ਸਲਾਹ ਤਾਂ ਦੇ ਸਕਦਾ ਹੈ ਪਰ ਕਿਸੇ ਬੈਂਕ ਵਿੱਚ ਤਨਖ਼ਾਹ ਜਾਂ ਫਿਰ ਪੈਨਸ਼ਨ ਦਾ ਬੈਂਕ ਖ਼ਾਤਾ ਬੰਦ ਕਰਵਾਉਣ ਦਾ ਦਬਾਅ ਪੰਜਾਬ ਸਰਕਾਰ ਦਾ ਕੋਈ ਵੀ ਵਿਭਾਗ ਨਹੀਂ ਪਾ ਸਕਦਾ ਹੈ ਪਰ ਪੰਜਾਬ ਸਰਕਾਰ ਦਾ ਖਜ਼ਾਨਾ ਵਿਭਾਗ ਇਹ ਨਵੇਕਲਾ ਕਾਰਨਾਮਾ ਵੀ ਕਰਨ ਵਿੱਚ ਲੱਗਿਆ ਹੋਇਆ ਹੈ।

      ਖ਼ਜਾਨੇ ਵਿੱਚੋਂ ਨਹੀਂ ਕੀਤੀ ਜਾ ਰਹੀ ਐੱਚਡੀਐੱਫਸੀ ਬੈਂਕ ’ਚ ਅਦਾਇਗੀ

      ਜੇਕਰ ਤੁਸੀਂ ਨਿੱਜੀ ਠੇਕੇਦਾਰ ਹੋ ਜਾਂ ਫਿਰ ਆਮ ਦੁਕਾਨਦਾਰ ਤੇ ਵਪਾਰੀ ਹੋ ਅਤੇ ਕਿਸੇ ਵੀ ਤਰ੍ਹਾਂ ਦਾ ਪੈਸਾ ਤੁਸੀਂ ਸਰਕਾਰ ਤੋਂ ਲੈਣਾ ਹੈ ਤਾਂ ਤੁਹਾਡੇ ਬਿੱਲ ਦੀ ਅਦਾਇਗੀ ਤਾਂ ਹੀ ਹੋਏਗੀ, ਜੇਕਰ ਤੁਹਾਡਾ ਬੈਂਕ ਖ਼ਾਤਾ ਐੱਚਡੀਐੱਫਸੀ ਬੈਂਕ ਤੋਂ ਇਲਾਵਾ ਕਿਸੇ ਵੀ ਹੋਰ ਬੈਂਕ ਦਾ ਹੋਏਗਾ। ਪੰਜਾਬ ਸਰਕਾਰ ਦੇ ਖ਼ਜਾਨਾ ਵਿਭਾਗ ਨੇ ਐੱਚਡੀਐੱਫਸੀ ਬੈਂਕ ਵਿੱਚ ਕਿਸੇ ਵੀ ਬਿੱਲ ਦੀ ਅਦਾਇਗੀ ਕਰਨ ਤੱਕ ’ਤੇ ਅਣਐਲਾਨੀ ਰੋਕ ਲਗਾਈ ਹੋਈ ਹੈ। ਐੱਚਡੀਐੱਫਸੀ ਬੈਂਕ ਦਾ ਖ਼ਾਤਾ ਦੇਖਦੇ ਹੀ ਖਜਾਨਾ ਵਿਭਾਗ ਦੇ ਅਧਿਕਾਰੀ ਬਿੱਲ ਦੀ ਅਦਾਇਗੀ ਨੂੰ ਰੋਕ ਰਹੇ ਹਨ ਅਤੇ ਉਸ ਨਿੱਜੀ ਵਿਅਕਤੀ ਜਾਂ ਫਿਰ ਵਪਾਰੀ ਤੇ ਠੇਕੇਦਾਰ ਨੂੰ ਫੋਨ ਜਾ ਰਿਹਾ ਹੈ ਕਿ ਤੁਸੀਂ ਐੱਚਡੀਐੱਫਸੀ ਬੈਂਕ ਦੀ ਥਾਂ ’ਤੇ ਕਿਸੇ ਹੋਰ ਬੈਂਕ ਦਾ ਖ਼ਾਤਾ ਦੇਓਗੇ ਤਾਂ ਤੁਹਾਨੂੰ ਅਦਾਇਗੀ ਹੋਏਗੀ ਨਹੀਂ ਤਾਂ ਤੁਹਾਡੀ ਅਦਾਇਗੀ ਲਟਕਦੀ ਰਹੇਗੀ।

      ਮੁੱਖ ਸਕੱਤਰ ਦੇ ਦਰਬਾਰ ਪੁੱਜੇ ਬੈਂਕ ਦੇ ਅਧਿਕਾਰੀ

      ਐੱਚਡੀਐੱਫਸੀ ਬੈਂਕ ਦੇ ਅਧਿਕਾਰੀ ਖ਼ਜਾਨਾ ਵਿਭਾਗ ਦੀ ਇਸ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਦੇ ਦਰਬਾਰ ਪੁੱਜ ਗਏ ਹਨ। ਐੱਚਡੀਐੱਫਸੀ ਬੈਂਕ ਦੇ ਅਧਿਕਾਰੀਆਂ ਨਾਲ ਮੁੱਖ ਸਕੱਤਰ ਨਾਲ ਮੀਟਿੰਗ ਕਰਦੇ ਹੋਏ ਖ਼ਜ਼ਾਨਾ ਵਿਭਾਗ ਦੀ ਇਸ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ ਹੈ। ਮੁੱਖ ਸਕੱਤਰ ਨਾਲ ਹੋਈ ਐੱਚਡੀਐੱਫਸੀ ਬੈਂਕ ਦੇ ਅਧਿਕਾਰੀਆਂ ਦੀ ਇਸ ਮੀਟਿੰਗ ਤੋਂ ਬਾਅਦ ਐੱਚਡੀਐੱਫਸੀ ਬੈਂਕ ਨੂੰ ਉਮੀਦ ਹੈ ਕਿ ਆਉਣ ਵਾਲੇ 2-3 ਦਿਨਾਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਰੋਕ ਦਿੱਤਾ ਜਾਵੇਗਾ, ਪਰ ਖ਼ਜਾਨਾ ਵਿਭਾਗ ਵਿੱਚ ਫਿਲਹਾਲ ਐੱਚਡੀਐੱਫਸੀ ਬੈਂਕ ’ਤੇ ਕਈ ਤਰ੍ਹਾਂ ਦੀ ਅਣਐਲਾਨੀ ਰੋਕ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਜਿਸ ਕਾਰਨ ਐੱਚਡੀਐੱਫਸੀ ਬੈਂਕ ਦੇ ਕਿਸੇ ਵੀ ਬੈਂਕ ਖ਼ਾਤੇ ਵਿੱਚ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ।

      • TAGS
      • Bank Account in HDFC
      Share
      WhatsApp
      Facebook
      Telegram
      Twitter
      Linkedin
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleRaja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਮਾਮਲਾ, ਜਾਂਚ ਲਈ ਇੰਦੌਰ ਵਾਲੇ ਫਲੈਟ ਪਹੁੰਚੀ ਮੇਘਾਲਿਆ ਪੁਲਿਸ
        Next articleAir India: ਦਿੱਲੀ ਤੋਂ ਬਾਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ, ਇਹ ਰਿਹਾ ਕਾਰਨ, ਵੇਖੋ
        Ravinder Sharma

        RELATED ARTICLESMORE FROM AUTHOR

        Chhath Puja Ludhiana

        Chhath Puja Ludhiana: ਛਠ ਪੂਜਾ ਮੌਕੇ ਲੁਧਿਆਣਾ ‘ਚ ਵੱਖ-ਵੱਖ ਥਾਈਂ ਪੁਲਿਸ ਮੁਲਾਜ਼ਮ ਤਾਇਨਾਤ, ਜਾਣੋ ਕੀ ਹੈ ਅੱਜ ਖਾਸ

        Crime News Punjab

        ਹਰ ਦੂਜੇ ਦਿਨ ਆ ਰਹੀਆਂ ਨੇ ਕਾਰੋਬਾਰੀਆਂ ਨੂੰ ਧਮਕੀਆਂ

        Success Story

        Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿਸਾਨ ਰਿੰਪਾ ਸਿੰਘ










        ਤਾਜ਼ਾ ਖ਼ਬਰਾਂ

        Chhath Puja Ludhiana

        Chhath Puja Ludhiana: ਛਠ ਪੂਜਾ ਮੌਕੇ ਲੁਧਿਆਣਾ ‘ਚ ਵੱਖ-ਵੱਖ ਥਾਈਂ ਪੁਲਿਸ ਮੁਲਾਜ਼ਮ ਤਾਇਨਾਤ, ਜਾਣੋ ਕੀ ਹੈ ਅੱਜ ਖਾਸ

        Ravinder Sharma - 27 October, 2025 12:34 PM IST 0
        Chhath Puja Ludhiana: ਹਜ਼ਾ...
        Crime News Punjab

        ਹਰ ਦੂਜੇ ਦਿਨ ਆ ਰਹੀਆਂ ਨੇ ਕਾਰੋਬਾਰੀਆਂ ਨੂੰ ਧਮਕੀਆਂ

        Ravinder Sharma - 27 October, 2025 11:39 AM IST 0
        Crime News Punjab: ਸ਼ਰੇਆਮ ...
        Success Story

        Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿਸਾਨ ਰਿੰਪਾ ਸਿੰਘ

        Ravinder Sharma - 27 October, 2025 11:20 AM IST 0
        Success Story: ਪਰਾਲੀ ਵਾਧੂ...
        Punjab News

        Punjab News: ਪੰਜਾਬ ਵਿੱਚ ਸ਼ੁਰੂ ਨਹੀਂ ਹੋਇਆ ‘ਡਰੱਗ ਸੈਂਸਸ’, ਬਜਟ ਵਿੱਚ ਰੱਖੇ ਗਏ ਸਨ 150 ਕਰੋੜ ਰੁਪਏ

        Ravinder Sharma - 27 October, 2025 10:43 AM IST 0
        Punjab News: ਨਸ਼ੇ ਦੇ ਖ਼ਾਤਮੇ...
        IMD Alert

        IMD Alert: ਭਾਰਤੀ ਮੌਸਮ ਵਿਭਾਗ ਦੀ ਚੇਤਾਵਨੀ, ਚੱਕਰਵਾਤੀ ਤੂਫਾਨ ‘ਮੋਂਥਾ’ ਦਾ ਖ਼ਤਰਾ

        Ravinder Sharma - 27 October, 2025 10:25 AM IST 0
        IMD Alert: ਉੱਤਰੀ ਤੱਟਵਰਤੀ ...
        Salman Khan

        ਸਲਮਾਨ ਖਾਨ ਦੇ ਬਿਆਨ ਤੋਂ ਨਾਰਾਜ਼ ਪਾਕਿਸਤਾਨ

        Ravinder Sharma - 27 October, 2025 10:14 AM IST 0
        Salman Khanï ਮੁੰਬਈ (ਏਜੰਸੀ...
        Haryana News

        Haryana News: ਅਮਰੀਕਾ ਤੋਂ ਡਿਪੋਰਟ ਹੋਏ ਹਰਿਆਣਾ ਦੇ 50 ਲੋਕ

        Khushdeep Singh - 26 October, 2025 9:28 PM IST 0
        ਡੰਕੀ ਰੂਟ ਰਾਹੀਂ ਗਏ ਸਨ ਵਿਦੇ...
        Canada News

        Canada News: ਸੰਗਰੂਰ ਤੋਂ ਕੈਨਡਾ ਗਈ ਲੜਕੀ ਦਾ ਟੋਰਾਂਟੋ ’ਚ ਕਤਲ

        Khushdeep Singh - 26 October, 2025 9:09 PM IST 0
        Canada News: ਸੰਗਰੂਰ (ਨਰੇਸ਼...
        Hansraj Raghuvanshi News

        Hansraj Raghuvanshi News: ਗਾਇਕ ਹੰਸਰਾਜ ਰਘੂਵੰਸ਼ੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

        Khushdeep Singh - 26 October, 2025 8:52 PM IST 0
        ਐੱਮਪੀ ਦੇ ਨੌਜਵਾਨ ’ਤੇ ਮੋਹਾਲ...
        Sunam News

        Sunam News: ਨੌਜਵਾਨ ਵੱਲੋਂ ਰੇਲ ਗੱਡੀ ਹੇਠ ਆਕੇ ਖੁਦਕਸ਼ੀ

        Khushdeep Singh - 26 October, 2025 6:53 PM IST 0
        Sunam News: ਸੁਨਾਮ ਊਧਮ ਸਿੰ...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਜਰੀਏ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਉਣ ਲਈ ਵਚਨਬੱਧ

        Facebook
        Instagram
        Linkedin
        Pinterest
        Share
        Twitter
        Youtube

        Quick Links

        • About Us
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਕੰਮ ਕਰੋ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2025

        • Contact Us
        • Terms & Condition
        • Privacy Policy