ਕਿਹਾ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼
ਬੀਜਿੰਗ: ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਦੇ ਸਰਕਾਰੀ ਮੀਡੀਆ ਨੇ ਇੱਕ ਵਾਰ ਫਿਰ ਭਾਰਤ ‘ਤੇ ਨਿਸ਼ਾਨਾ ਸਿੰਨਿਆ ਹੈ। ਉਸ ਨੇ ਕਿਹਾ ਕਿ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼ ਹੈ। ਉਹ ਮੰਨਦਾ ਹੈ ਕਿ ਸਰਹੱਦ ‘ਤੇ ਇੱਕ ਸੜਕ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਹਾਲਤ ਨੂੰ ਤੈਅ ਕਰ ਸਕਦੀ ਹੈ। ਚੀਨੀ ਮੀਡੀਆ ਨੇ ਇਹ ਵੀ ਕਿਹਾ ਹੈ ਕਿ ਭਾਰਤ ਕੋਲਡ ਵਾਰ ਖਤਮ ਕਰੇ ਅਤੇ ਇਲਾਕੇ ਦਾ ਦਾਦਾ ਬਣਨ ਦੀ ਮਾਨਸਿਕਤਾ ਛੱਡ ਦੇਵੇ। ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਵਿੱਚ ਭੂਟਾਨ ਟ੍ਰਾਈਜੰਕਸ਼ਨ ਕੋਲ ਚੀਨ ਇੱਕ ਸੜਕ ਬਣਾਉਣਾ ਚਾਹੁੰਦਾ ਹੈ। ਭਾਰਤ ਅਤੇ ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ।
ਖੁੱਲ੍ਹੀ ਸੋਚ ਅਪਣਾਏ ਭਾਰਤ
ਗਲੋਬਲ ਟਾਈਮਜ਼ ਮੁਤਾਬਕ, ਛੋਟੀ ਸੋਚ ਬਦਲਣ ਤੋਂ ਬਾਅਦ ਭਾਰਤ ਨੂੰ ਕੋਈ ਸੰਕਟ ਨਹੀਂ ਮਹਿਸੂਸ ਹੋਵੇਗਾ ਕਿਉਂਕਿ ਚੀਨ ਸਿਰਫ਼ ਪੂਰੇ ਬਾਰਡਰ ‘ਤੇ ਇੱਕ ਸੜਕ ਹੀ ਬਣਾ ਰਿਹਾ ਹੈ ਤਾਂਕਿ ਚੀਨੀ ਇਲਾਕੇ ਵਿੱਚ ਫੌਜ ਦੀ ਆਵਾਜਾਈ ਹੋ ਸਕੇ। ਅਖ਼ਬਾਰ ਨੇ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਖੁੱਲ੍ਹੀ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਦੁਨੀਆ ਨੂੰ ਖਤਰਿਆਂ ਦੇ ਤੌਰ ‘ਤੇ ਵੇਖਣ, ਚੁਣੌਤੀ ਦੇ ਤੌਰ ‘ਤੇ ਲੈਣਾ ਛੱਡ ਦੇਣਾ ਚਾਹੀਦਾ ਹੈ। ਭਾਰਤ ਨੂੰ ਛੋਟੇ ਸਾਊਥ ਏਸ਼ੀਅਨ ਕੰਟਰੀਜ਼ ਅਤੇ ਬਾਕੀ ਦੁਨੀਆ ਨੂੰ ਲੈ ਕੇ ਆਪਣੇ ਐਟੀਟਿਊਡ ‘ਤੇ ਵਿਚਾਰ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।