ਸਰਸਾ: ਡਾ. ਐੱਮਐੱਸਜੀ ਦੇ 50ਵੇਂ ਗੋਲਡਨ ਜੁਬਲੀ ਬਰਥ ਡੇ ਮੌਕੇ ਹੋਏ ਸਮਾਰੋਹ ‘ਚ ਆਲ ਇੰਡੀਆ ਸਰਵ ਜਾਟ ਖਾਪ ਪੰਚਾਇਤ ਤੇ ਬਿਨੈਣ ਖਾਪ ਪੰਚਾਇਤ ਦੇ ਮੁਖੀ ਦਾਦਾ ਨਫੇ ਸਿੰਘ ਨੈਨ, ਗਠਵਾਲਾ ਖਾਪ ਦੇ ਮਾਲਕ ਖਾਪ ਦੇ ਪ੍ਰਧਾਨ ਦਾਦਾ ਬਲਜੀਤ ਸਿੰਘ ਮਲਿਕ, ਬਿਨੈਣ ਖਾਪ ਦੇ ਉਪ ਪ੍ਰਧਾਨ ਭਗਤ ਸਿੰਘ, ਢਾਂਡਾ ਖਾਪ ਦੇ ਪ੍ਰਧਾਨ ਕੁਲਦੀਪ ਢਾਂਡਾ, ਬੁਲਾਰਾ ਮਿਹਰ ਸਿੰਘ ਨੈਨ ਤੇ ਹੋਰ ਪਤਵੰਤੇ ਵੀ ਪੂਜਨੀਕ ਗੁਰੂ ਜੀ ਨੂੰ ਜਨਮ ਦਿਨ ਦੀ ਵਧਾਈ ਦੇਣ ਪਹੁੰਚੇ । ਉਨ੍ਹਾਂ ਪੂਜਨੀਕ ਗੁਰੂ ਜੀ ਨੂੰ ‘ਜਾਟ ਗੌਰਵ ਸਨਮਾਨ’ ਨਾਲ ਸਨਮਾਨਿਤ ਕਰਦਿਆਂ ਪੱਗੜੀ ਪਹਿਨਾਈ ਤੇ ਚਾਂਦੀ ਦਾ ਹੱਲ ਭੇਂਟ ਕੀਤਾ । ਪੂਜਨੀਕ ਗੁਰੂ ਜੀ ਨੇ ਸਾਰੇ ਪਤਵੰਤਿਆਂ ਨੂੰ ਟੋਕਨ ਆਫ਼ ਲਵ ਦੇ ਕੇ ਸਨਮਾਨਿਤ ਕੀਤਾ।
ਸਮਾਰੋਹ ‘ਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਤੇ ਦਿੱਲੀ ਉੱਤਰਾਖੰਡ ਇੰਚਾਰਜ਼ ਸ਼ਿਆਮ ਜਾਜੂ ਸਮੇਤ ਅਨੇਕ ਪਤਵੰਤੇ ਸੱਜਣ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਵਸ ਦੀ ਵਧਾਈ ਦੇਣ ਪਹੁੰਚੇ ਸ਼ਿਆਮ ਜਾਜੂ ਨੇ ਪੂਜਨੀਕ ਗੁਰੂ ਜੀ ਨੂੰ ਸਨਮਾਨ ਸਵਰੂਪ ਸ਼ਾਲ ਤੇ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਉਨ੍ਹਾਂ ਤੋਂ ਇਲਾਵਾ ਰਾਜ ਸਭਾ ਸਾਂਸਦ ਸੁਭਾਸ਼ ਚੰਦਰਾ, ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਗੁਜਰ, ਰਾਜ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਆਗੂ ਪਵਨ ਬੈਨੀਵਾਲ, ਕਾਂਗਰਸੀ ਆਗੂ ਭੂਪੇਸ਼ ਮਹਿਤਾ ਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ ਤੇ ਪੂਜਨੀਕ ਗੁਰੂ ਜੀ ਨੂੰ ਵਧਾਈ ਦਿੱਤੀ।
ਸੇਵਾਦਾਰ ਹੋਏ ਟਰਾਫ਼ੀਆਂ ਨਾਲ ਸਨਮਾਨਿਤ
ਸਮਾਰੋਹ ਦੌਰਾਨ ਡੇਰਾ ਸੱਚਾ ਸੌਦਾ ਕਿਵੇਂ ਬਣਿਆ, ਪੂਜਨੀਕ ਗੁਰੂ ਜੀ ਵੱਲੋਂ ਡਿਜ਼ਾਇਨ ਕੀਤੀ ਗਈ ਗੱਡੀਆਂ, ਮੈਡੀਕਲ ਖੇਤਰ ‘ਚ ਡਾ. ਐੱਮਐੱਸਜੀ ਦਾ ਯੋਗਦਾਨ ਸਮੇਤ ਅਨੇਕ ਡਾਕਿਊਮੈਂਟਰੀਆਂ ਵੀ ਚਲਾਈਆਂ ਗਈਆਂ, ਜਿਨ੍ਹਾਂ ਰਾਹੀਂ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਕਾਰਜਾਂ ਦੇ ਖੇਤਰ ‘ਚ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਨੂੰ ਦਿਖਾਇਆ ਗਿਆ।
ਸਮਾਰੋਹ ‘ਚ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਰਹਿਣ ਵਾਲੇ ਬਲਾਕਾਂ ਦੇ ਸੇਵਾਦਾਰਾਂ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਪੂਜਨੀਕ ਗੁਰੂ ਜੀ ਵੱਲੋਂ ਸਨਮਾਨਿਤ ਹੋਣ ਤੋਂ ਬਾਅਦ ਸੇਵਾਦਾਰ ਫੂਲੇ ਨਹੀਂ ਸਮਾ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।