ਪਿੰਡ ਪੱਕਾ ਭਾਦਵਾਂ ਨੇੜੇ ਵਾਪਰਿਆ ਹਾਦਸਾ
ਗੋਲੂਵਾਲਾ: ਬੱਸ ਨੂੰ ਓਵਰਟੇਕ ਕਰਨਾ ਸਕੂਟੀ ਸਵਾਰ ਪਤੀ-ਪਤਨੀ ਦੀ ਜ਼ਿੰਦਗੀ ‘ਤੇ ਭਾਰੀ ਪੈ ਗਿਆ। ਜਿਉਂ ਹੀ ਡਰਾਈਵਰ ਨੇ ਸਕੂਟੀ ਨੂੰ ਬੱਸ ਤੋਂ ਅੱਗੇ ਕੱਢਣ ਲਈ ਓਵਰਟੇਕ ਕੀਤਾ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਭਿਆਨਕ ਹਾਦਸੇ ਵਿੱਚ ਸਕੂਟੀ ਦੇ ਪਰਖੱਚੇ ਉੱੜ ਗਏ ਅਤੇ ਉਸ ‘ਤੇ ਸਵਾਰ ਵਿਆਹੁਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਨੌਜਵਾਨ ਨੇ ਗੋਲੂਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ।
ਸਦਰ ਪੁਲਿਸ ਨੇ ਬੁੱਧਵਾਰ ਦੁਪਹਿਰ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਗੋਲੂਵਾਲਾ ਨੇੜੇ ਦੋ ਐੱਚਡੀਪੀ ਨਿਵਾਸੀ ਪਤਰਾਮ (28) ਪੁੱਤਰ ਤਾਰਾ ਚੰਦ ਦੀ ਪਤਨੀ ਰਾਜਵੰਤੀ (23) ਬੀਐੱਡ ਕਰ ਰਹੀ ਸੀ। ਪਤਰਾਮ ਬੁੱਧਵਾਰ ਸਵੇਰੇ ਸਕੂਟੀ ਲੈ ਕੇ ਰਾਜਵੰਤੀ ਨੂੰ ਬੱਸ ‘ਤੇ ਚੜ੍ਹਾਉਣ ਲਈ ਬੱਸ ਅੱਡੇ ਆਇਆ ਸੀ। ਪਰ ਬੱਸ ਨਿੱਕਲ ਗਈ ਸੀ, ਤਾਂ ਉਹ ਉੱਥੋਂ ਲੰਘੀ ਲੋਕ ਪਰਿਵਹਿਨ ਦੀ ਬੱਸ ਵਿੱਚ ਚੜਾਉਣ ਲਈ ਪੱਕਾਸਹਾਰਨਾ ਵੱਲ ਸਕੂਟੀ ਲੈ ਕੇ ਬੱਸ ਦੇ ਪਿੱਛੇ-ਪਿੱਛੇ ਚੱਲ ਪਿਆ।
ਜਦੋਂ ਉਹ ਪੱਕਾ ਭਾਦਵਾਂ ਨੇੜੇ ਮਰੂਧਰਾ ਕਾਲਜ ਸਾਹਮਣੇ ਪਹੁੰਚੇ ਤਾਂ ਲੋਕ ਪਰਿਵਹਿਨ ਬੱਸ ਦੇ ਪਿੱਛੇ-ਪਿੱਛੇ ਆ ਰਹੇ ਪਤਰਾਮ ਨੇ ਬੱਸ ਨੂੰ ਓਵਰਟੇਕ ਕਰਨ ਲਈ ਜਿਉਂ ਹੀ ਸਕੂਟੀ ਸੜਕ ਦੇ ਸੰਜੇ ਪਾਸੇ ਕੀਤੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦਾ ਅਹਿਸਾਸ ਨਹੀਂ ਰਿਹਾ ਅਤੇ ਸਕੂਟੀ ਬੇਕਾਬੂ ਹੋ ਕੇ ਟਰੱਕ ਨਾਲ ਜਾ ਭਿੜੀ। ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਰਾਜਵੰਤੀ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਉਦੋਂ ਉੱਥੋਂ ਲੰਘ ਰਹੀ ਇੱਕ ਕਾਰ ਦੇ ਜ਼ਰੀਏ ਗੰਭੀਰ ਹਾਲਤ ਵਿੱਚ ਪਤਰਾਮ ਤੇ ਮ੍ਰਿਤਕ ਰਾਜਵੰਤੀ ਨੂੰ ਗੋਲੂਵਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪਤਰਾਮ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।