ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News By-Elections ...

    By-Elections Ludhiana: ‘ਆਪ’ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਫਲੈਕਸਾਂ ’ਚੋਂ ਪ੍ਰਦੇਸ਼ ਤੇ ਜ਼ਿਲ੍ਹਾ ਪ੍ਰਧਾਨ ਗਾਇਬ

    By-Elections Ludhiana
    By-Elections Ludhiana: ‘ਆਪ’ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਫਲੈਕਸਾਂ ’ਚੋਂ ਪ੍ਰਦੇਸ਼ ਤੇ ਜ਼ਿਲ੍ਹਾ ਪ੍ਰਧਾਨ ਗਾਇਬ

    By-Elections Ludhiana: ਵੱਡ-ਅਕਾਰੀ ਪ੍ਰਚਾਰ ਬੋਰਡ ‘ਸਭ ਅੱਛਾ ਨਹੀਂ’ ਦਾ ਕਰ ਰਹੇ ਇਸ਼ਾਰਾ

    By-Elections Ludhiana: ਲੁਧਿਆਣਾ (ਜਸਵੀਰ ਸਿੰਘ ਗਹਿਲ)। ਭਾਵੇਂ ਚੋਣਾਂ ਦਾ ਸਮਾਂ ਸਿਰ ’ਤੇ ਆ ਪੁੱਜਾ ਹੈ ਪਰ ਹਾਲੇ ਵੀ ਕੁੱਝ ਸਿਆਸੀ ਪਾਰਟੀਆਂ ਅੰਦਰ ਅੰਦਰੂਨੀ ‘ਫੁੱਟ’ ਕਿਧਰੇ ਨਾ ਕਿਧਰੇ ਨਜ਼ਰ ਆ ਰਹੀ ਹੈ। ਜਿਨ੍ਹਾਂ ਦੇ ਪ੍ਰਚਾਰ ਬੋਰਡਾਂ ਵਿੱਚੋਂ ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਗਾਇਬ ਚੱਲ ਰਹੇ ਹਨ। ਜਿਸ ਨਾਲ ਪਾਰਟੀਆਂ ਅੰਦਰ ‘ਫੁੱਟ’ ਦਾ ਪਰਛਾਵਾਂ ਵਲੰਟੀਅਰਾਂ ਦੀ ਮਿਹਨਤ ਨੂੰ ਮਿੱਟੀ ਮਿਲਾ ਰਿਹਾ ਹੈ।

    ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੇ ਉਮੀਦਵਾਰਾਂ ਵੱਲੋਂ ਵੋਟਰਾਂ ਦਾ ਦਿਲ ਜਿੱਤਣ ਲਈ ਹਰ ਹੀਲਾ ਵਰਤਦੇ ਹੋਏ ਪ੍ਰਚਾਰ ਦੇ ਅਨੇਕਾਂ ਤਰੀਕੇ ਅਪਣਾਏ ਜਾ ਰਹੇ ਹਨ। ਇਸ ਦੇ ਤਹਿਤ ਹੀ ਮੁੱਖ ਚੌਂਕਾਂ ’ਚ ਵੱਡ-ਅਕਾਰੀ ਪ੍ਰਚਾਰ ਬੋਰਡ ਵੀ ਟੰਗੇ ਗਏ ਹਨ, ਜੋ ਕੂਕ-ਕੂਕ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਅੰਦਰ ‘ਸਭ ਕੁੱਛ ਸਹੀ ਨਹੀਂ’ ਦਾ ਪ੍ਰਮਾਣ ਪੇਸ਼ ਕਰ ਰਹੇ ਹਨ। ਟਿਕਟਾਂ ਦੇ ਐਲਾਨ ਹੋਣ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਭਾਵੇਂ ਕਈ ਵਾਰ ਪ੍ਰਚਾਰ ਬੋਰਡਾਂ ’ਚ ਤਬਦੀਲੀਆਂ ਕੀਤੀਆਂ ਗਈਆਂ ਹਨ ਪਰ ਹਰ ਵਾਰ ਪਾਰਟੀ ਦੇ ਸੂਬਾ ਤੇ ਜ਼ਿਲ੍ਹਾ ਆਗੂਆਂ ਦੀ ਤਸਵੀਰ ਲਈ ਜਗ੍ਹਾ ਥੁੜ ਗਈ ਜਾਪਦੀ ਹੈ।

    By-Elections Ludhiana

    ਦਰਅਸਲ ਕਾਂਗਰਸ ਪਾਰਟੀ ਵਿੱਚ 2024 ਦੀਆਂ ਆਮ ਚੋਣਾਂ ਵਿੱਚ ਲੋਕ ਸਭਾ ਲੁਧਿਆਣਾ ਤੋਂ ਟਿਕਟ ਦੇ ਐਲਾਨ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਪੈਦਾ ਹੋਈ ਫੁੱਟ ਦੀ ਚਿੰਗਿਆੜੀ ਅੰਦਰੋਂ-ਅੰਦਰੀ ਭਖ ਰਹੀ ਹੈ ਬੀਤੇ ਵਰ੍ਹੇ ਦੀ 1 ਜੂਨ ਨੂੰ ਆਮ ਚੋਣਾਂ ਦੌਰਾਨ ਮਿਲੇ ਸਮੱਰਥਨ ਤੋਂ ਬਾਅਦ ਪਾਰਟੀ ’ਚ ਰਾਜਾ ਵੜਿੰਗ ਨੂੰ ਭਾਵੇਂ ਜਿੱਤ ਨਸੀਬ ਹੋਈ, ਪਰ ਉਹ ਆਸ਼ੂ ਨੂੰ ਆਪਣੇ ਨਾਲ ਤੋਰਨ ਵਿੱਚ ਅਸਫ਼ਲ ਰਹੇ ਤੇ ਸਥਾਨਕ ਪੱਧਰ ’ਤੇ ਰਾਜਾ ਵੜਿੰਗ ਤੇ ਆਸ਼ੂ ਵਿਚਕਾਰ ਵਿਚਕਾਰ ਖਲਾਅ ਬਰਕਰਾਰ ਰਿਹਾ, ਜਿਸ ਨੂੰ ਆਮ ਚੋਣਾਂ ਜਿੱਤਣ ਤੋਂ ਬਾਅਦ ਪਾਰਟੀ ਹਾਈਕਮਾਂਡ ਵੱਲੋਂ ਵੀ ਪੂਰਨ ਦਾ ਯਤਨ ਨਹੀਂ ਕੀਤਾ ਗਿਆ।

    Read Also : Health News: ਹਰ ਸਾਲ 10 ਲੱਖ ਮੌਤਾਂ ਲਈ ਜ਼ਿੰਮੇਵਾਰ ਸੁਪਰਬੱਗ ਨਾਲ ਨਜਿੱਠਣ ਦਾ ਦਾਅਵਾ

    ਵੜਿੰਗ ਤੇ ਆਸ਼ੂ ’ਚ ਪਈ ਦਰਾਰ ਦੀ ਹਾਮੀ ਹੁਣ ਪਾਰਟੀ ਦੇ ਮੁੱਖ ਚੋਣ ਦਫ਼ਤਰ ’ਚ ਲੱਗੀ ਪ੍ਰਚਾਰ ਸਮੱਗਰੀ ਵੀ ਭਰ ਰਹੀ ਹੈ। ਜਿਸ ਵਿੱਚੋਂ ਰਾਜਾ ਵੜਿੰਗ ਤੇ ਸੰਜੇ ਤਲਵਾੜ ਵੀ ਗਾਇਬ ਹਨ। ਬੇਸ਼ੱਕ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਮੌਜ਼ੂਦ ਰਹੇ ਪਰ ਇਸ ਤੋਂ ਬਾਅਦ ਕਿਸੇ ਵੀ ਚੋਣ ਜਲਸੇ ਜਾਂ ਮੀਟਿੰਗ ’ਚ ਦੋਵੇਂ ਇਕੱਠੇ ਇੱਕ ਮੰਚ ’ਤੇ ਨਜ਼ਰ ਨਹੀਂ ਆਏ।

    ਉਂਜ ਤਾਂ ਸਾਰੀਆਂ ਸਿਆਸੀ ਧਿਰਾਂ ਵੱਲੋਂ ਹੀ ਚੋਣ ਪ੍ਰਚਾਰ ਵਿੱਚ ਹਨੇ੍ਹਰੀ ਲਿਆ ਰੱਖੀ ਹੈ ਪਰ ਹੋਰਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਆਪਣੇ ਪ੍ਰਚਾਰ ਲਈ ਵੱਡ-ਅਕਾਰੀ ਬੋਰਡਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਸ਼ਰਨਪਾਲ ਮੱਕੜ ਨੂੰ ਅਤੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੱਲੋਂ ਵੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੂੰ ਆਪਣੇ ਪ੍ਰਚਾਰ ਫਲੈਕਸ ਬੋਰਡਾਂ ਵਿੱਚ ਜਗ੍ਹਾ ਨਹੀਂ ਦਿੱਤੀ ਗਈ।