ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Punjab Mock D...

    Punjab Mock Drill News: ਫਾਜ਼ਿਲਕਾ ਜ਼ਿਲ੍ਹੇ ’ਚ ਹੋਈ ਮੌਕ ਡਰਿੱਲ, ਹਵਾਈ ਹਮਲੇ ਮੌਕੇ ਬਚਾਅ ਦੇ ਤਰੀਕਿਆਂ ਦਾ ਕੀਤਾ ਅਭਿਆਸ

    Punjab Mock Drill News
    ਫਾਜ਼ਿਲਕਾ ਜ਼ਿਲ੍ਹੇ ਵਿੱਚ ਹੋਈ ਮੌਕ ਡਰਿੱਲ, ਹਵਾਈ ਹਮਲੇ ਮੌਕੇ ਬਚਾਅ ਦੇ ਤਰੀਕਿਆਂ ਦਾ ਕੀਤਾ ਅਭਿਆਸ। ਤਸਵੀਰ : ਰਜਨੀਸ਼ ਰਵੀ 

    Punjab Mock Drill News: (ਰਜਨੀਸ਼ ਰਵੀ) ਫਾਜ਼ਿਲਕਾ। ਆਪਰੇਸ਼ਨ ਸ਼ੀਲਡ ਦੇ ਤਹਿਤ ਫਾਜ਼ਿਲਕਾ ਵਿਖੇ ਅੱਜ ਹਵਾਈ ਹਮਲੇ ਮੌਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਪ੍ਰਭਾਵਿਤ ਲੋਕਾਂ ਦੀ ਦੇਖਭਾਲ ਦੇ ਵਿਸ਼ੇ ’ਤੇ ਇੱਕ ਮੌਕ ਡਰਿੱਲ ਕੀਤੀ ਗਈ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮੌਕ ਡਰਿਲ ਐਸਡੀਐਮ ਕੰਵਰਜੀਤ ਸਿੰਘ ਮਾਨ ਦੀ ਦੇਖ-ਰੇਖ ਹੇਠ ਹੋਈ। ਇਸ ਮੌਕ ਡਰਿੱਲ ਵਿੱਚ ਐਸਪੀ ਮਨਿੰਦਰ ਸਿੰਘ ਬੇਦੀ ਤੋਂ ਇਲਾਵਾ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਤੋਂ ਕੰਪਨੀ ਕਮਾਂਡਰ ਮਨਪ੍ਰੀਤ ਸਿੰਘ, ਮਨੀਸ਼ ਅਹੂਜਾ, ਸੰਦੀਪ ਕੰਬੋਜ, ਵਿਪਲ ਕੁਮਾਰ ਯਾਦਵ, ਰੁਪਿੰਦਰ ਸਿੰਘ ਭੁੱਲਰ, ਆਦਿਸ਼ ਗੁਪਤਾ ਅਤੇ ਡਿਪਟੀ ਚੀਫ ਵਾਰਡਨ ਹਰੀ ਰਾਮ ਖਿਜੜੀ ਨੇ ਭਾਗ ਲਿਆ।

    ਹਵਾਈ ਹਮਲੇ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ | Punjab Mock Drill News

    ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹਿਲਾਂ ਸਿਵਿਲ ਡਿਫੈਂਸ ਦੀ ਟੀਮ ਵੱਲੋਂ ਸਮੂਹ ਭਾਗੀਦਾਰਾਂ ਨੂੰ ਹਵਾਈ ਹਮਲੇ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਫਿਰ ਇਸ ਪ੍ਰਕਿਰਿਆ ਦਾ ਡੈਮੋ ਕਰਕੇ ਵਿਖਾਇਆ ਗਿਆ। ਠੀਕ 6 ਵਜੇ ਹਵਾਈ ਹਮਲੇ ਦੇ ਖਤਰੇ ਦਾ ਸਾਇਰਨ ਵੱਜਿਆ ਅਤੇ ਉਸ ਤੋਂ ਬਾਅਦ ਇਹ ਅਭਿਆਸ ਕੀਤਾ ਗਿਆ। ਜਿਸ ਵਿੱਚ ਪਹਿਲੇ ਅਭਿਆਸ ਵਿੱਚ ਦਿਖਾਇਆ ਗਿਆ ਕਿ ਜੋ ਲੋਕ ਧਰਤੀ ’ਤੇ ਲੇਟ ਗਏ ਜਾਂ ਸੁਰੱਖਿਤ ਥਾਵਾਂ ’ਤੇ ਚਲੇ ਗਏ ਉਹ ਬਚ ਗਏ ਅਤੇ ਜਿਨਾਂ ਨੇ ਸੁਰੱਖਿਆ ਉਪਾਅ ਦੀ ਪਾਲਣਾ ਨਹੀਂ ਕੀਤੀ ਉਹ ਪ੍ਰਭਾਵਿਤ ਹੋਏ ।

    ਉਸ ਤੋਂ ਬਾਅਦ ਇਸ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਦਾ ਅਭਿਆਸ ਕੀਤਾ ਗਿਆ ਅਤੇ ਨਾਲ ਦੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੀ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਮੌਕੇ ’ਤੇ ਰੋਕਣ ਦਾ ਅਭਿਆਸ ਕੀਤਾ ਗਿਆ। ਇਸ ਤੋਂ ਬਿਨਾਂ ਇਸ ਮੌਕੇ ਅਭਿਆਸ ਰਾਹੀਂ ਲੋਕਾਂ ਨੂੰ ਸਮਝਾਇਆ ਗਿਆ ਕਿ ਹਵਾਈ ਹਮਲੇ ਸਮੇਂ ਉਹਨਾਂ ਨੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ।

    ਇਹ ਵੀ ਪੜ੍ਹੋ: Property Seized In Drug Case: ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਆਾਲੀਸ਼ਾਨ ਕੋਠੀ ਕੀਤੀ ਫਰੀਜ਼

    Punjab Mock Drill News
    Punjab Mock Drill News: ਫਾਜ਼ਿਲਕਾ ਜ਼ਿਲ੍ਹੇ ’ਚ ਹੋਈ ਮੌਕ ਡਰਿੱਲ, ਹਵਾਈ ਹਮਲੇ ਮੌਕੇ ਬਚਾਅ ਦੇ ਤਰੀਕਿਆਂ ਦਾ ਕੀਤਾ ਅਭਿਆਸ
    Punjab Mock Drill News
    Punjab Mock Drill News

    ਐਸਡੀਐਮ ਕੰਵਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਇੱਕ ਅਭਿਆਸ ਸੀ ਅਤੇ ਇਸ ਦਾ ਉਦੇਸ਼ ਕਿਸੇ ਵੀ ਖਤਰੇ ਲਈ ਆਪਣੇ-ਆਪ ਨੂੰ ਤਿਆਰ ਕਰਨਾ ਹੈ। ਉਹਨਾਂ ਨੇ ਕਿਹਾ ਕਿ ਇਸ ਕਾਰਜ ਵਿੱਚ ਲੋਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਹਰੇਕ ਨਾਗਰਿਕ ਨੂੰ ਇਹਨਾਂ ਮੁੱਢਲੇ ਸਿਧਾਂਤਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਹਵਾਈ ਹਮਲੇ ਦਾ ਖਤਰੇ ਦਾ ਸਾਇਰਨ ਵੱਜੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਿਸੇ ਇਮਾਰਤ ਵਿੱਚ ਸੁਰੱਖਿਤ ਕਰੋ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਦਰੱਖਤ ਹੇਠ ਸ਼ਰਨ ਲਵੋ। ਇਮਾਰਤ ਦੇ ਅੰਦਰ ਵੀ ਖਿੜਕੀਆਂ ਦੇ ਨੇੜੇ ਖੜੇ ਨਾ ਹੋਵੋ ਅਤੇ ਕਿਸੇ ਕੋਨੇ ਵਿੱਚ ਸ਼ਰਨ ਲਵੋ। ਜੇਕਰ ਰਾਤ ਦਾ ਸਮਾਂ ਹੋਵੇ ਤਾਂ ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ। Punjab Mock Drill News

    ਇਸ ਮੌਕੇ ਐਸਪੀ ਮਨਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਨ ਭਾਗੀਦਾਰੀ ਨਾਲ ਅਸੀਂ ਕਿਸੇ ਵੀ ਆਫਤ ਦਾ ਟਾਕਰਾ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ। ਕੰਪਨੀ ਕਮਾਂਡਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਸਾਰੇ ਵਿਭਾਗਾਂ ਵਿੱਚ ਆਪਸੀ ਤਾਲਮੇਲ ਨੂੰ ਬਿਹਤਰ ਕਰਨਾ ਅਤੇ ਆਪਣੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ । ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ, ਸੁਪਰਡੈਂਟ ਪ੍ਰਦੀਪ ਗਖੜ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। Punjab Mock Drill News