ਸੁਸ਼ਮਾ ਨੇ ਦਿੱਤਾ ਵੀਜ਼ਾ
ਨਵੀਂ ਦਿੱਲੀ: ਕੈਂਸਰ ਤੋਂ ਪੀੜ੍ਹਤ ਪਾਕਿਸਤਾਨ ਦੀ ਇੱਕ ਔਰਤ ਨੂੰ ਆਪਣਾ ਇਲਾਜ ਕਰਵਾਉਣ ਵਾਸਤੇ ਆਖਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੈਡੀਕਲ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ।
ਫੈਜਾ ਤਨਵੀਰ ਨਾਂਅ ਦੀ ਇਸ ਪਾਕਿਸਤਾਨੀ ਮਹਿਲਾ ਨੇ ਟਵਿੱਟਰ ‘ਤੇ ਸੁਸ਼ਮਾ ਨੂੰ ਆਪਣੀ ਮਾਂ ਵਰਗਾ ਦੱਸਦੇ ਹੋਏ ਭਾਰਤ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਵੀਜ਼ਾ ਦੇਣ ਦੀ ਅਪੀਲ ਕੀਤੀ। ਜਵਾਬ ਵਿੱਚ ਸੁਸ਼ਮਾ ਨੇ ਵਧਾਈ ਸਵੀਕਾਰਦੇ ਹੋਏ ਫੈਜ਼ਾ ਨੂੰ ਮੈਡੀਕਲ ਵੀਜ਼ਾ ਦੇਣ ਦਾ ਐਲਾਨ ਕੀਤਾ। ਫੈਜ਼ਾ ਦੇ ਮਾਮਲੇ ਨੂੰ ਲੈ ਕੇ ਪਿਛਲੇ ਮਹੀਨੇ ਸੁਸ਼ਮਾ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ਼ ਅਜੀਜ਼ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ ਸਨ।
ਸੁਸ਼ਮਾ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ
ਮੂੰਹ ਦੇ ਕੈਂਸਰ ਤੋਂ ਪੀੜ੍ਹਤ ਫੈਜਾ ਨੇ ਐਤਵਾਰ ਸ਼ਾਮ ਆਪਣੇ ਟਵੀਟ ਵਿੱਚ ਸੁਸ਼ਮਾ ਨੂੰ ਸੰਬੋਧਨ ਕਰਦਿਆਂ ਲਿਖਿਆ, ‘ਮੈਮ ਤੁਸੀਂ ਮੇਰੇ ਲਈ ਮਾਂ ਹੀ ਹੋ, ਪਲੀਜ਼ ਮੈਮ ਮੈਨੂੰ ਮੈਡੀਕਲ ਵੀਜ਼ਾ ਦੇ ਦਿਓ, ਇਸ 70ਵੀਂ ਅਜ਼ਾਦੀ ਦੇ ਸਾਲ ਦੀ ਖੁਸ਼ੀ ਵਿੱਚ ਮੇਰੀ ਮੱਦਦ ਕਰ ਦਿਓ ਧੰਨਵਾਦ।’ ਇਸ ਤੋਂ ਬਾਅਦ ਰਾਤ ਕਰੀਬ 11 ਵਜੇ ਸੁਸ਼ਮਾ ਨੇ ਫੈਜ਼ਾ ਨੂੰ ਮੈਡੀਕਲ ਵੀਜ਼ਾ ਦਿੱਤੇ ਜਾਣ ਦੇ ਫੈਸਲੇ ਦੀ ਜਾਣਕਾਰੀ ਟਵਿੱਟਰ ‘ਤੇ ਹੀ ਦਿੱਤੀ। ਉਨ੍ਹਾਂ ਲਿਖਿਆ,’ਭਾਰਤ ਦੇ ਅਜ਼ਾਦੀ ਦਿਹਾੜੇ ‘ਤੇ ਤੁਹਾਡੀਆਂ ਸ਼ੁੱਭ ਕਾਮਨਾਵਾਂ ਲਈ ਧੰਨਵਾਦ। ਅਸੀਂ ਤੁਹਾਨੂੰ ਭਾਰਤ ਵਿੱਚ ਇਲਾਜ ਲਈ ਵੀਜ਼ਾ ਦੇ ਰਹੇ ਹਾਂ।’
ਜ਼ਿਕਰਯੋਗ ਹੈ ਕਿ ਫੈਜਾ ਨੇ ਪਹਿਲਾਂ ਵੀ ਵੀਜ਼ੇ ਲਈ ਅਪਲਾਈ ਕੀਤਾ ਸੀ, ਪਰ ਇਸ ਲਈ ਸਾਰੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ। ਇਸ ਲਈ ਭਾਰਤੀ ਦੂਤਘਰ ਨੇ ਫੈਜ਼ਾ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਉਛਾਲਿਆ ਅਤੇ ਭਾਰਤ ‘ਤੇ ਗੈਰ-ਮਨੁੱਖੀ ਹੋਣ ਦਾ ਦੋਸ਼ ਲਾਇਆ ਸੀ। ਇਸ ਦੇ ਜਵਾਬ ਵਿੱਚ ਪਿਛਲੇ ਮਹੀਨੇ ਸੁਸ਼ਮਾ ਨੇ ਇਸ ਪੂਰੇ ਮਾਮਲੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ਼ ਅਜੀਜ਼ ਦੀ ਭੂਮਿਕਾ ‘ਤੇ ਵੀ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਸੀ ‘ਮੈਂ ਸਮਝ ਨਹੀਂ ਪਾ ਰਹੀ ਕਿ ਤੁਸੀਂ ਹੀ ਦੇਸ਼ ਦੇ ਨਾਗਰਿਕਾਂ ਦੇ ਮੈਡੀਕਲ ਵੀਜ਼ਾ ਲਈ ਆਪਣੀ ਸਿਫ਼ਾਰਸ਼ ਕਰਨ ਵਿੱਚ ਸਰਤਾਜ਼ ਅਜੀਜ਼ ਝਿਜਕ ਕਿਉਂ ਰਹੇ ਹਨ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।