Snake Bite: ਸੜਕ ’ਤੇ ਬੈਠੇ ਸੱਪ ਨੇ ਲੜਕੀ ਦੇ ਮਾਰਿਆ ਡੰਗ

Snake Bite:
ਅਬੋਹਰ: ਸੱਪ ਵੱਲੋਂ ਡੰਗਣ ਤੇ ਹਸਪਤਾਲ ਵਿਚ ਜੇਰੇ ਇਲਾਜ ਲੜਕੀ।

Snake Bite: (ਮੇਵਾ ਸਿੰਘ) ਅਬੋਹਰ। ਉਪ ਮੰਡਲ ਅਬੋਹਰ ਦੇ ਪਿੰਡ ਚੂਹੜੀਵਾਲਾ ਧੰਨਾ ’ਚ ਅੱਜ ਸਵੇਰੇ ਇਕ ਛੋਟੀ ਲੜਕੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ: Yudh Nashe Virudh: ਨਸ਼ਾ ਮੁਕਤੀ ਯਾਤਰਾ ਹਲਕਾ ਮਾਲੇਰਕੋਟਲਾ ਦੇ ਘਰ-ਘਰ ਪਹੁੰਚੀ

ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਕਾਜਲ ਸਵੇਰੇ ਪਿੰਡ ਵਿਚ ਬਣੇ ਮੰਦਰ ਵਿਚ ਮੱਥਾ ਟੇਕ ਕੇ ਜਦੋਂ ਘਰ ਆ ਰਹੀ ਸੀ ਤਾਂ ਰਸਤੇ ਵਿਚ ਉਸ ਦਾ ਪੈਰ ਗਲੀ ਵਿਚ ਬੈਠੇ ਇਕ ਸੱਪ ’ਤੇ ਟਿਕ ਗਿਆ, ਜਿਸ ਨੇ ਕਾਜਲ ਨੂੰ ਡੰਗ ਮਾਰਿਆ, ਜਿਸ ਕਰਕੇ ਉਹ ਕਰਲਾਉਂਦੀ ਹੋਈ ਘਰ ਆਈ ਤੇ ਉਸ ਨੂੰ ਜਲਦੀ ਹੀ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਫਾਰਮਾਸਿਸਟ ਅਕਸ਼ੈ ਕੁਮਾਰ ਨੇ ਦੱਸਿਆ ਕਿ ਲੜਕੀ ਦਾ ਇਲਾਜ ਕੀਤਾ ਜਾ ਰਿਹਾ ਹੈ, ਤੇ ਉਸ ਦੀ ਹਾਲਤ ਹੁਣ ਠੀਕ ਹੈ, ਪਰ ਉਸ ਨੂੰ ਅਜੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਦੱਸੇ ਦੇਈਏ ਕਿ ਗਰਮੀ ਦੋ ਮੌਸਮ ’ਚ ਅਕਸਰ ਹੀ ਸੱਪ ਖੂਡਾਂ ’ਚੋਂ ਬਾਹਰ ਨਿਕਲ ਆਉੰਦੇ ਹਨ। ਇਸ ਲਈ ਜਦੋਂ ਵੀ ਘਰੋ ਨਿਕਲੋ ਤਾਂ ਪੂਰੀ ਸਾਵਧਾਨੀ ਨਾਲ ਨਿਕਲੋ ਅਤੇ ਆਪਣੇ ਆਲੇ-ਦੁਆਲੇ ਨਜ਼ਰ ਜ਼ਰੂਰ ਰੱਖੋ। ਤਾਂ ਜੋ ਜ਼ਹਿਰੀਲੇ ਜਾਨਵਰਾਂ ਤੋਂ ਬਚਿਆ ਜਾ ਸਕੇ।