Government School: ਸਰਕਾਰੀ ਹਾਈ ਸਕੂਲ ਭੜੀ ਪਨੈਚਾਂ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ, ਧੀਆਂ ਨੇ ਮਾਰੀ ਬਾਜ਼ੀ

Government School
ਭਾਦਸੋਂ : ਦਸਵੀ ਜਮਾਤ ਦੇ ਨਤੀਜਿਆਂ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਸਕੂਲ ਸਟਾਫ। ਵੇਰਵਾ ਸੁਸ਼ੀਲ ਕੁਮਾਰ

Government School: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਭੜੀ ਪਨੈਚਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਦਸਵੀਂ ਜਮਾਤ ਦੇ 45 ਵਿਦਿਆਰਥੀ ਨੇ ਪਰੀਖਿਆ ਦਿੱਤੀ। ਜਿਸ ’ਚੋਂ ਸਾਰੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਸਫ਼ਲ ਹੋਏ । ਸਕੂਲ ਦੇ ਮੁੱਖ ਅਧਿਆਪਕਾ ਕੁਲਵੀਰ ਕੌਰ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਕਰਨ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਅਗਲੇਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ: MI Vs DC: ਆਈਪੀਐਲ 2025 ਦਾ 63ਵਾਂ ਮੈਚ ਫਾਈਨਲ ਤੋਂ ਨਹੀਂ ਹੋਵੇਗਾ ਘੱਟ

Government School: ਇਨ੍ਹਾਂ ਜਮਾਤਾਂ ਦੇ ਇੰਚਾਰਜ ਅਧਿਆਪਿਕਾ ਕੰਚਨ ਰਾਣੀ ਅਤੇ ਮਿਸ ਅਕਵਿੰਦਰ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ । ਨਤੀਜੇ ਵਿੱਚ ਮਹਿਕਪ੍ਰੀਤ ਕੌਰ ਨੇ 90 ਫੀਸਦੀ, ਕਮਲਪ੍ਰੀਤ ਕੌਰ ਨੇ 82 ਫੀਸਦੀ ਆਯੂਸੀ ਪਟੇਲ ਨੇ 81 ਫੀਸਦੀ, ਤਨੀਸ਼ਾ ਨੇ 81 ਫੀਸਦੀ ਭਵਨਪ੍ਰੀਤ ਕੌਰ ਨੇ 80 ਫੀਸਦੀ ਅਤੇ ਹਰਜੀਤ ਕੌਰ ਨੇ 79 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ। Government School