ਹੁਣ ਅੱਤਵਾਦ (Terrorism) ਨੂੰ ਇਸ ਤਰ੍ਹਾਂ ਬੇਨਕਾਬ ਕਰੇਗਾ ਭਾਰਤ, ਇੱਕਜੁਟ ਹੋ ਕੇ ਲਿਆ ਐਕਸ਼ਨ

Terrorism
ਹੁਣ ਅੱਤਵਾਦ (Terrorism) ਨੂੰ ਇਸ ਤਰ੍ਹਾਂ ਬੇਨਕਾਬ ਕਰੇਗਾ ਭਾਰਤ, ਇੱਕਜੁਟ ਹੋ ਕੇ ਲਿਆ ਐਕਸ਼ਨ

ਕੇਂਦਰ ਸਰਕਾਰ ਨੇ ਕੀਤਾ ਕਮੇਟੀ ਦਾ ਗਠਨ | Terrorism

Terrorism: ਨਵੀਂ ਦਿੱਲੀ (ਏਜੰਸੀ)। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ ਸੱਤ ਸਰਬ-ਪਾਰਟੀ ਵਫ਼ਦ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਨਗੇ ਤਾਂ ਜੋ ਭਾਰਤ ਦੇ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੇ ਸਖ਼ਤ ਸੰਦੇਸ਼ ਨੂੰ ਦੁਨੀਆ ਨੂੰ ਦਿੱਤਾ ਜਾ ਸਕੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। bjp shashi tharoor

ਇਨ੍ਹਾਂ ਸੱਤ ਵਫ਼ਦਾਂ ਦੀ ਅਗਵਾਈ ਸ਼ਸ਼ੀ ਥਰੂਰ (ਕਾਂਗਰਸ), ਰਵੀਸ਼ੰਕਰ ਪ੍ਰਸਾਦ (ਭਾਜਪਾ), ਸੰਜੇ ਕੁਮਾਰ ਝਾਅ (ਜੇਡੀਯੂ), ਬੈਜਯੰਤ ਪਾਂਡਾ (ਭਾਜਪਾ), ਕਨੀਮੋਝੀ ਕਰੁਣਾਨਿਧੀ (ਡੀਐੱਮਕੇ), ਸੁਪ੍ਰੀਆ ਸੁਲੇ (ਐੱਨਸੀਪੀ) ਅਤੇ ਸ਼੍ਰੀਕਾਂਤ ਏਕਨਾਥ ਸ਼ਿੰਦੇ (ਸ਼ਿਵ ਸੈਨਾ) ਕਰਨਗੇ।

ਰਿਜਿਜੂ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੀ ਨਿਰੰਤਰ ਲੜਾਈ ਦੇ ਸੰਦਰਭ ਵਿੱਚ, ਸੱਤ ਸਰਬ-ਪਾਰਟੀ ਵਫ਼ਦ ਇਸ ਮਹੀਨੇ ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਸਮੇਤ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨ ਵਾਲੇ ਹਨ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘ਸਭ ਤੋਂ ਮਹੱਤਵਪੂਰਨ ਪਲਾਂ ’ਚ ਭਾਰਤ ਇੱਕਜੁੱਟ ਹੈ ਅੱਤਵਾਦ ਪ੍ਰਤੀ ਜ਼ੀਰੋ-ਟੌਲਰੈਂਸ ਦੇ ਸਾਡੇ ਸਾਂਝੇ ਸੰਦੇਸ਼ ਨੂੰ ਲਿਜਾਣ ਲਈ ਸੱਤ ਸਰਬ-ਪਾਰਟੀ ਵਫ਼ਦ ਜਲਦੀ ਹੀ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨਗੇ। ਇਹ ਸਿਆਸਤ ਤੋਂ ਉੱਪਰ, ਮਤਭੇਦਾਂ ਤੋਂ ਪਰੇ ਰਾਸ਼ਟਰੀ ਏਕਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਬਿੰਬ ਹੈ।’

Read Also : Faridkot News: ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਕੈਂਸਰ, ਨਸ਼ਿਆਂ ਅਤੇ ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ 

ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਅਤੇ ਉੱਘੇ ਡਿਪਲੋਮੈਟ ਹਰੇਕ ਵਫ਼ਦ ਦਾ ਹਿੱਸਾ ਹੋਣਗੇ। ਸਰਬ-ਪਾਰਟੀ ਵਫ਼ਦ ਭਾਰਤ ਦੀ ਰਾਸ਼ਟਰੀ ਸਹਿਮਤੀ ਅਤੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਨਾਲ ਲੜਨ ਲਈ ਦ੍ਰਿੜ ਪਹੁੰਚ ਦਾ ਪ੍ਰਦਰਸ਼ਨ ਕਰੇਗਾ। ਉਹ ਦੇਸ਼ ਦੇ ਅੱਤਵਾਦ ਵਿਰੁੱਧ ਜ਼ੀਰੋ-ਟੌਲਰੈਂਸ ਦੇ ਸਖ਼ਤ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾਉਣਗੇ। ਦੱਸ ਦੇਈਏ ਕਿ ਕਾਂਗਰਸ ਪਾਰਟੀ ਵੱਲੋਂ ਵਫ਼ਦ ਲਈ ਭੇਜੇ ਗਏ ਸੰਸਦ ਮੈਂਬਰਾਂ ਦੇ ਨਾਵਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਗੌਰਵ ਗੋਗੋਈ, ਰਾਜ ਸਭਾ ਮੈਂਬਰ ਡਾ. ਸਈਦ ਨਸੀਰ ਹੁਸੈਨ ਅਤੇ ਰਾਜਾ ਬਰਾੜ ਸ਼ਾਮਲ ਸਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਵਫ਼ਦ ਵਿੱਚ ਸ਼ਾਮਲ ਨਹੀਂ ਕੀਤਾ ਗਿਆ।