ਪਟਨਾ: ਜੇਡੀਯੂ ਨੇਤਾ ਸ਼ਰਦ ਯਾਦਵ ਦੇ ਬਗਾਵਤੀ ਸੁਰ ਨੂੰ ਵੇਖਦੇ ਹੋਏ ਪਾਰਟੀ ਨੇ ਉਨ੍ਹਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਜੇਡੀਯੂ ਨੇ ਸ਼ਰਦ ਯਾਦਵ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ। ਬਦਲਾਅ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਜੇਡੀਯੂ ਸਾਂਸਦਾਂ ਨੇ ਵਾਈਸ ਪ੍ਰੈਜੀਡੈਂਟ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਪੱਤਰ ਸੌਂਪਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਤੀਸ਼ ਨੇ ਆਰਜੇਡੀ-ਕਾਂਗਰਸ ਮਹਾਂਗਠਜੋੜ ਤੋਂ ਆਪਣੇ-ਆਪ ਨੂੰ ਵੱਖ ਕਰਨ ਤੋਂ ਬਾਅਦ ਬਿਹਾਰ ਵਿੱਚ ਭਾਜਪਾ ਨਾਲ ਨਵੀਂ ਸਰਕਾਰ ਬਣਾਈ ਹੈ। 4 ਸਾਲਾਂ ਬਾਅਦ ਫਿਰ ਨਿਤੀਸ਼ ਕੁਮਾਰ ਦੀ ਐਨਡੀਏ ਵਿੱਚ ਵਾਪਸੀ ਹੋਈ ਹੈ।
ਸ਼ਰਦ ਯਾਦਵ ‘ਤੇ ਪਾਰਟੀ ਦੀ ਵੱਡੀ ਕਾਰਵਾਈ
ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਜੇਡੀਯੂ ਦੇ ਦਸ ਸਾਂਸਦ ਹਨ। ਇਨ੍ਹਾਂ ਵਿੱਚ ਕੱਲ੍ਹ ਅਲੀ ਅਨਵਰ ਵੀ ਮੁਅੱਤਲ ਕੀਤੇ ਜਾ ਚੁੱਕੇ ਹਨ ਅਤੇ ਹੁਣ ਸ਼ਰਦ ਯਾਦਵ ‘ਤੇ ਵੀ ਪਾਰਟੀ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਹਾਲਾਂਕਿ, ਜੇਡੀਯੂ ਨੇਤਾ ਵਸ਼ਿਸ਼ਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ (ਸ਼ਰਦ ਯਾਦਵ) ਨੂੰ ਹਟਾਇਆ ਨਹੀਂ, ਰਿਪਲੇਸ ਕੀਤਾ ਹੈ। ਉਨ੍ਹਾਂ ਦੀ ਮੌਜ਼ੂਦਾ ਸਰਗਰਮੀ ਨੂੰ ਵੇਖਦੇ ਹੋਏ ਇਹ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਇਸ ਸਮੇਂ ਨਿਤੀਸ਼ ਦੇ ਐਨਡੀਏ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਖਿਲਾਫ਼ ਬਿਹਾਰ ਦੇ ਦੌਰੇ ‘ਤੇ ਹਨ ਅਤੇ ਆਪਣੀਆਂ ਰੈਲੀਆਂ ਵਿੱਚ ਨਿਤੀਸ਼ ਦੇ ਫੈਸਲੇ ਨੂੰ ਧੋਖਾ ਦੱਸਣ ਤੋਂ ਨਹੀਂ ਚੁੱਕ ਰਹੇ। ਹਾਲਾਂਕਿ ਜੇਡੀਯੂ ਵੱਲੋਂ ਉਨ੍ਹਾਂ ਨੂੰ 19 ਅਗਸਤ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਬੁਲਾਇਆ ਗਿਆ ਹੈ ਤਾਂਕਿ ਉਹ ਆਪਣਾ ਪੱਖ ਰੱਖ ਸਕਣ। ਜੇਕਰ ਸ਼ਰਦ ਯਾਦਵ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ ‘ਚੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।