ਗੈਸ ਏਜੰਸੀ ਮਾਲਕ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਸੁਨੀਲ ਚਾਵਲਾ, ਸਮਾਣਾ: ਕਰੀਬ ਇਕ ਮਹੀਨੇ ਤੋਂ ਰਸੋਈ ਗੈਸ ਸਮੇਂ ਸਿਰ ਨਾ ਮਿਲਣ ਕਾਰਨ ਸੈਂਕੜੇ ਖਪਤਕਾਰਾਂ ਨੇ ਬੱਮਨਾਪੱਤੀ ਵਿਖੇ ਸਥਿਤ ਮੁਨਸ਼ੀ ਰਾਮ ਗੈਸ ਏਜੰਸੀ ਅੱਗੇ ਰੋਸ਼ ਧਰਨਾ ਲੱਗਾ ਕੇ ਏਜੰਸੀ ਮਾਲਕਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਜਲਦੀ ਗੈਸ ਸਪਲਾਈ ਕਰਨ ਦੀ ਮੰਗ ਕੀਤੀ।
ਖਪਤਕਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਗੈਸ ਏਜੰਸੀ ਵਲੋ ਪਿੰਡਾਂ ਤੇ ਸ਼ਹਿਰਾ ਦੇ ਘਰੇਲੂ ਖਪਤਕਾਰਾਂ ਨੂੰ 8 ਹਜ਼ਾਰ ਤੋਂ ਵੱਧ ਕਨੈਕਸ਼ਨ ਦਿੱਤੇ ਹੋਏ ਹਨ ਪਰ ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਨੂੰ ਗੈਸ ਦੀ ਸਪਲਾਈ ਸਮੇਂ ਸਿਰ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਖਪਤਕਾਰਾਂ ਨੂੰ ਕਾਫੀ ਮੁਸ਼ਿਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਖਪਤਕਾਰਾਂ ਨੂੰ ਆਨਲਾਇਨ ਬੁਕਿੰਗ ਕਰਵਾ ਕੇ ਕਿਸੇ ਵੀ ਸਮੇਂ ਗੈਸ ਸਿਲੰਡਰ ਲੈ ਸਕਦੇ ਹਨ ਪਰੰਤੂ ਗੈਸ ਏਜੰਸੀ ਮਾਲਕਾ ਵਲੋਂ ਕਈ ਕਈ ਚੱਕਰ ਲਗਾਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਗੈਸ ਸਲੰਡਰ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ। ਇਸ ਸਬੰਧੀ ਗੈਸ ਏਜੰਸੀ ਮਾਲਕ ਮੁਨਸ਼ੀ ਰਾਮ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਗੈਸ ਪਾਈਪ ਲਾਇਨ ਦੀ ਸਫਾਈ ਹੋਣ ਕਾਰਨ ਗੈਸ ਦੀ ਸਪਲਾਈ ਪਿਛੋ ਨਾ ਆਉਣ ਕਾਰਨ ਦਿੱਕਤ ਆ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।