PM Modi Punjab: ਆਦਮਪੁਰ ਏਅਰਬੇਸ ਤੋਂ ਪੀਐਮ ਮੋਦੀ ਨੇ ਪਾਕਿਸਤਾਨ ਨੂੰ ਦਿੱਤੇ ਇਹ ਸਖ਼ਤ ਸੁਨੇਹੇ, ਜਾਣੋ

PM Modi Punjab
PM Modi Punjab

ਪ੍ਰਧਾਨ ਮੰਤਰੀ ਦੇ ਤਿੰਨ ਸੰਦੇਸ਼

  • ਹਮਲਾ ਹੋਇਆ ਤਾਂ ਆਪਣੇ ਤਰੀਕੇ ਨਾਲ ਜਵਾਬ ਦੇਵਾਂਗੇ
  • ਅੱਤਵਾਦ ਤੇ ਉਸਦੇ ਸਮਰੱਥਕਾਂ ਨੂੰ ਵੱਖ ਨਹੀਂ ਵੇਖਾਂਗੇ
  • ਭਾਰਤ ਨਿਊਕਲੀਅਰ ਬਲੈਕਮੇਲਿੰਗ ਨਹੀਂ ਸਹੇਗਾ

PM Modi Punjab: (ਸੱਚ ਕਹੂੰ ਨਿਊਜ਼) ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਸੈਨਿਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸੈਨਿਕਾਂ ਨੂੰ ਕਿਹਾ- ਤੁਸੀਂ ਭਾਰਤੀਆਂ ਨੂੰ ਮਾਣ ਦਿਵਾਇਆ ਹੈ, ਜਦੋਂ ਅਸੀਂ ਭਾਰਤ ਮਾਤਾ ਦੀ ਜੈ ਕਹਿੰਦੇ ਹਾਂ, ਤਾਂ ਦੁਸ਼ਮਣਾਂ ਦੇ ਦਿਲ ਕੰਬ ਜਾਂਦੇ ਹਨ।

ਪ੍ਰਧਾਨ ਮੰਤਰੀ ਮੋਦੀ ਆਖਿਆ ਕਿ, ਤੁਸੀਂ ਸਾਰੇ ਦੇਸ਼ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਵੀਂ ਪ੍ਰੇਰਨਾ ਬਣ ਗਏ ਹੋ। ਅੱਜ ਇਸ ਨਾਇਕਾਂ ਦੀ ਧਰਤੀ ਤੋਂ, ਮੈਂ ਹਵਾਈ ਸੈਨਾ, ਜਲ ਸੈਨਾ ਅਤੇ ਸੈਨਾ ਦੇ ਸਾਰੇ ਬਹਾਦਰ ਸੈਨਿਕਾਂ ਅਤੇ ਬੀਐਸਐਫ ਦੇ ਸਾਡੇ ਨਾਇਕਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ, ‘ਤੁਹਾਡੀ ਬਹਾਦਰੀ ਕਾਰਨ, ਅੱਜ ਹਰ ਕੋਨੇ ਵਿੱਚ ਆਪ੍ਰੇਸ਼ਨ ਸਿੰਦੂਰ ਦੀ ਗੂੰਜ ਸੁਣਾਈ ਦੇ ਰਹੀ ਹੈ।’ ਇਸ ਪੂਰੇ ਆਪ੍ਰੇਸ਼ਨ ਦੌਰਾਨ ਹਰ ਭਾਰਤੀ ਤੁਹਾਡੇ ਨਾਲ ਖੜ੍ਹਾ ਸੀ। ਹਰ ਭਾਰਤੀ ਦੀਆਂ ਪ੍ਰਾਰਥਨਾਵਾਂ ਤੁਹਾਡੇ ਸਾਰਿਆਂ ਦੇ ਨਾਲ ਹਨ। ਅੱਜ ਦੇਸ਼ ਦਾ ਹਰ ਨਾਗਰਿਕ ਆਪਣੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦੀ ਅਤੇ ਰਿਣੀ ਹੈ।

ਇਹ ਵੀ ਪੜ੍ਹੋ: PSEB 12th Result: ਇਸ ਦਿਨ ਆ ਰਿਹੈ Punjab Board ਦਾ ਨਤੀਜਾ, ਇਸ ਤਰ੍ਹਾਂ ਕਰੋ Check

ਪੀਐਮ ਮੋਦੀ ਨੇ ਆਖਿਆ ਕੀ ਸਾਡਾ ਟੀਚਾ ਪਾਕਿਸਤਾਨ ਦੇ ਅੰਦਰ ਟੇਰਰ ਅਤੇ ਟੇਰਰਿਸਟ ਨੂੰ ਹਿੱਟ ਕਰਨ ਦਾ ਸੀ ਪਰ ਪਾਕਿਸਤਾਨ ਨੇ ਆਪਣੀ ਯਾਤਰੀ ਜਹਾਜ਼ਾਂ ਨੂੰ ਸਾਹਮਣੇ ਕਰਕੇ ਜੋ ਸਾਜਿਸ਼ ਘੜੀ, ਮੈਂ ਕਲਪਨਾ ਕਰ ਸਕਦਾ ਹਾਂ ਕਿ ਉਹ ਪਲ ਕਿੰਨਾ ਮੁਸ਼ਕਲ ਹੋਵੇਗਾ, ਜਦੋਂ ਸਿਵੀਲੀਅਨ ਏਅਰਕਰਾਫਟ ਦਿਸ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਤੁਸੀਂ ਇੱਕ ਮਹਾਨ ਕਾਰਨਾਮਾ ਕੀਤਾ ਅਤੇ ਨਾਗਰਿਕ ਜਹਾਜ਼ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾਂ ਪੂਰੀ ਸਾਵਧਾਨੀ ਅਤੇ ਧਿਆਨ ਨਾਲ ਜਵਾਬ ਦਿੱਤਾ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਸਾਰਿਆਂ ਨੇ ਆਪਣੇ ਟੀਚਿਆਂ ‘ਤੇ ਖਰਾ ਉਤਰਿਆ ਹੈ। ਪਾਕਿਸਤਾਨ ਵਿੱਚ ਨਾ ਸਿਰਫ਼ ਅੱਤਵਾਦੀ ਟਿਕਾਣੇ ਅਤੇ ਉਨ੍ਹਾਂ ਦੇ ਹਵਾਈ ਅੱਡੇ ਤਬਾਹ ਕੀਤੇ ਗਏ, ਸਗੋਂ ਉਨ੍ਹਾਂ ਦੇ ਮਾੜੇ ਇਰਾਦੇ ਅਤੇ ਉਨ੍ਹਾਂ ਦੀ ਦਲੇਰੀ ਦੋਵੇਂ ਹੀ ਹਰਾ ਦਿੱਤੀਆਂ ਗਈਆਂ। PM Modi Punjab