ਨਹਿਰ ‘ਚ ਛਾਲ ਮਾਰਨ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਇੱਕ ਜੇਈ ਨੇ ਅੱਜ ਨਹਿਰ ਵਿੱਚ ਛਾਲ ਮਾਰ ਦਿੱਤੀ ਜਦੋਂ ਤੱਕ ਉਸ ਨੂੰ ਗੋਤਾਖੋਰਾਂ ਵੱੱਲੋਂ ਬਾਹਰ ਕੱਢਿਆ ਗਿਆ ਤਾ ਉਸ ਦੀ ਮੌਤ ਹੋ ਚੁੱਕੀ ਸੀ।
ਵੇਰਵਿਆ ਅਨੁਸਾਰ ਇੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪ੍ਰੀਤ ਨਗਰ ਤ੍ਰਿਪੜੀ ਵੱਲੋਂ ਦੁਪਹਿਰ ਸਮੇ ਸਿੱਧੂਵਾਲ ਦੇ ਪੁੱਲ ਨੇੜੇ ਆਪਣੀ ਸਕੂਟਰੀ ਤੇ ਪੁੱਜਿਆ ਅਤੇ ਉੱਥੇ ਸਕੂਟਰੀ ਖੜ੍ਹੀ ਕਰਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਸ ਦੌਰਾਨ ਹੀ ਗੋਤਾਖੋਰਾਂ ਨੂੰ ਇਸ ਦੀ ਭਿਣਕ ਪਈ ਤਾ ਉਨ੍ਹਾਂ ਇੰਦਰਪਾਲ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਕੁਝ ਸਮੇਂ ਬਾਅਦ ਉਸ ਨੂੰ ਅਬਲੋਵਾਲ ਪੁੱਲ ਨੇੜਿਓ ਬਾਹਰ ਕੱਢ ਲਿਆ ਗਿਆ, ਪਰ ਉਸ ਸਮੇਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਤਾ ਲੱਗਾ ਹੈ ਕਿ ਇਸ ਦੌਰਾਨ ਪੁਲਿਸ ਹੱਦਾਬੰਦੀ ਵਿੱਚ ਉੱਲਝੀ ਰਹੀ ਅਤੇ ਕਾਫੀ ਸਮੇਂ ਬਾਅਦ ਸਬੰਧਿਤ ਥਾਣੇ ਵੱਲੋਂ ਇਸ ਦੇ ਕਾਰਵਾਈ ਕੀਤੀ ਗਈ। ਮ੍ਰਿਤਕ ਜਨ ਸਿਹਤ ਵਿਭਾਗ ਵਿੱਚ ਜੇਈ ਦੇ ਤੌਰ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਕਿਸ ਕਾਰਨ ਨਹਿਰ ਵਿੱਚ ਛਾਲ ਮਾਰੀ, ਇਸ ਸਬੰਧੀ ਸਥਿਤੀ ਸਪੱਸਟ ਨਹੀਂ ਹੋ ਸਕੀ। ਇੱਧਰ ਥਾਣਾ ਤ੍ਰਿਪੜੀ ਦੇ ਐਸਐਚਓ ਰਾਜੇਸ਼ ਮਲਹੋਤਰਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅਜੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਈ ਪਰਚਾ ਦਰਜ਼ ਨਹੀਂ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।