India Pakistan tension 2025: ਡਰੋਨ ਹਮਲੇ ‘ਚ ਪਿੰਡ ਤੁੰਗਵਾਲੀ ਦੇ ਘਰ ‘ਚ ਹੋਇਆ ਕਾਫੀ ਨੁਕਸਾਨ
India Pakistan tension 2025: ਬਠਿੰਡਾ (ਸੁਖਜੀਤ ਮਾਨ)। ਗੁਆਂਢੀ ਮੁਲਕ ਪਾਕਿਸਤਾਨ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿ ਫੌਜ ਵੱਲੋਂ ਭਾਰਤ ‘ਚ ਲਗਾਤਾਰ ਡਰੋਨ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿੰਨਾ ਨੂੰ ਭਾਰਤੀ ਫੌਜੀ ਜਵਾਨਾਂ ਵੱਲੋਂ ਨਾਕਾਮ ਸਾਬਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਲੰਘੀ ਰਾਤ ਬਠਿੰਡਾ ’ਚ ਕਰੀਬ 5 ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫੌਜ ਨੇ ਅਸਫਲ ਕਰ ਦਿੱਤਾ। ਇਸ ਦੌਰਾਨ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦੇ ਇੱਕ ਘਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੇ ਬਾਵਜੂਦ ਮਕਾਨ ਮਾਲਕ ਤੇ ਪੂਰੇ ਪਿੰਡ ਵਾਸੀਆਂ ਦੇ ਹੌਂਸਲੇ ਬੁਲੰਦ ਹਨ।
Read Also : Punjab Government News: ਪੰਜਾਬ ਦੀ ਮਾਨ ਸਰਕਾਰ ਐਕਸ਼ਨ ਮੋਡ ’ਚ, ਐਮਰਜੈਂਸੀ ਸੇਵਾ ਦੀ ਸਮੀਖਿਆ, ਕੈਬਨਿਟ ਮੀਟਿੰਗ ਸੱਦੀ
ਜਾਣਕਾਰੀ ਅਨੁਸਾਰ ਬਠਿੰਡਾ ਦੀ ਬੀੜ ਤਲਾਬ ਬਸਤੀ ਚਾਰ ਨੰਬਰ, ਐਨ ਐਫ ਐਲ ਅਤੇ ਲਾਲ ਸਿੰਘ ਬਸਤੀ ‘ਚੋਂ ਹਮਲੇ dj ਕੋਸ਼ਿਸ਼ ਵਾਲੇ ਡਰੋਨ ਦੇ ਪੁਰਜੇ ਮਿਲੇ ਹਨ । ਪਿੰਡ ਤੁੰਗਵਾਲੀ ’ਚ ਹੋਏ ਡਰੋਨ ਹਮਲੇ ’ਚ ਇੱਕ ਘਰ ਦੀਆਂ ਖਿੜਕੀਆਂ ਅਤੇ ਦਰਵਾਜਿਆਂ ਦੇ ਸ਼ੀਸ਼ੇ ਟੁੱਟ ਗਏ। ਵਿਸਫੋਟ ਨਾਲ ਘਰ ਦਾ ਸ਼ੈੱਡ ਵੀ ਹਾਦਸਾਗ੍ਰਸਤ ਹੋ ਗਿਆ ਪਰ ਇਸ ਘਟਨਾ ਦੇ ਬਾਵਜੂਦ ਪਿੰਡ ਵਾਸੀਆਂ ਦੇ ਹੌਸਲੇ ਬੁਲੰਦ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਯੁੱਧ ਜਿਹੀ ਸਥਿਤੀ ’ਚ ਅਜਿਹੀਆਂ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ। ਉਹਨਾਂ ਨੇ ਭਾਰਤੀ ਸੈਨਾ ਤੇ ਪੂਰਾ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਕਿ ਉਹ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। India Pakistan tension 2025

ਹੋਏ ਨੁਕਸਾਨ ਦਾ ਮਿਲੇ ਮੁਆਵਜਾ | India Pakistan tension 2025
ਪੀੜਤ ਮਕਾਨ ਮਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10:30 ਵਜੇ ਇਹ ਘਟਨਾ ਹੋਈ ਹੈ। ਉਹਨਾਂ ਦੱਸਿਆ ਕਿ ਕਿਸੇ ਚੀਜ਼ ਦੇ ਆਉਣ ਬਾਰੇ ਕੁਝ ਪਤਾ ਨਹੀਂ ਲੱਗਿਆ ਬਲਾਸਟ ਹੋਏ ਤੋਂ ਹੀ ਪਤਾ ਲੱਗਿਆ । ਕਰੀਬ 15 ਮਿੰਟ ਅੱਗ ਤੋਂ ਬਿਨ੍ਹਾਂ ਕੁਝ ਵੀ ਦਿਖਾਈ ਨਹੀਂ ਦਿੱਤਾ । ਰਾਤ ਨੂੰ ਹੋਰ ਲੋਕਾਂ ਨੂੰ ਫੋਨ ਕਰਕੇ ਬੁਲਾਇਆ ਪਰ ਕੁਝ ਪਤਾ ਨਹੀਂ ਲੱਗਿਆ।ਅੱਜ ਸਵੇਰ ਵੇਲੇ ਖੇਤਾਂ ‘ਚ ਇੱਕ ਚੀਜ਼ ਡਿਗੀ ਹੋਈ ਮਿਲੀ ਹੈ। ਇਸ ਦਹਿਸ਼ਤ ਦੇ ਬਾਵਜੂਦ ਗੁਰਜੰਟ ਸਿੰਘ ਨੇ ਕਿਹਾ ਕਿ ਹੌਂਸਲੇ ਮਜਬੂਤ ਹਨ ਤੇ ਭਾਰਤੀ ਫੌਜ ਨਾਲ ਖੜ੍ਹੇ ਹਾਂ ਪਰ ਘਰ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ।

ਹੋਏ ਨੁਕਸਾਨ ਦੀ ਕਰਾਂਗੇ ਭਰਪਾਈ : ਵਿਧਾਇਕ
ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਨੇ ਪਿੰਡ ਵਾਸੀਆਂ ਦੇ ਹੌਂਸਲੇ ਦੀ ਸ਼ਲ਼ਾਘਾ ਕੀਤੀ। ਉਹਨਾਂ ਕਿਹਾ ਕਿ ਪੀੜਤ ਮਕਾਨ ਮਾਲਕ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।