Sunam News: ਸੁਨਾਮ ‘ਚ ਨਵੇਂ ਆਏ ਤਹਸੀਲਦਾਰ ਦਾ ਨੰਬਰਦਾਰਾਂ ਵੱਲੋਂ ਭਰਵਾਂ ਸਵਾਗਤ

Sunam News
Sunam News: ਸੁਨਾਮ 'ਚ ਨਵੇਂ ਆਏ ਤਹਸੀਲਦਾਰ ਦਾ ਨੰਬਰਦਾਰਾਂ ਵੱਲੋਂ ਭਰਵਾਂ ਸਵਾਗਤ

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸੁਨਾਮ ਦੇ ਆਗੂਆਂ ਨੇ ਪੰਜਾਬ ਦੇ ਜਨਰਲ ਸਕੱਤਰ ਰਣ ਸਿੰਘ ਮਹਿਲਾਂ ਦੀ ਅਗਵਾਈ ਹੇਠ ਤਹਿਸੀਲ ਦਫਤਰ ਸੁਨਾਮ ‘ਚ ਨਵੇਂ ਆਏ ਤਹਸੀਲਦਾਰ ਰਾਜਵਿੰਦਰ ਕੌਰ ਦਾ ਭਰਵਾਂ ਸਵਾਗਤ ਕੀਤਾ।

Read Also : Sunam News: ਪੰਜਾਬੀ ਫਿਲਮੀ ਅਦਾਕਾਰ ਕਰਤਾਰ ਚੀਮਾ ਦੇ ਪਿਤਾ ਦੀ ਸੜਕ ਹਾਦਸੇ ‘ਚ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਰਣ ਸਿੰਘ ਮਹਿਲਾਂ ਨੇ ਦੱਸਿਆ ਕਿ ਨਵੇਂ ਆਏ ਤਹਿਸੀਲਦਾਰ ਰਾਜਵਿੰਦਰ ਕੌਰ ਨਾਲ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ‘ਤੇ ਤਹਿਸੀਲਦਾਰ ਸਾਹਿਬ ਵਲੋਂ ਨੰਬਰਦਾਰਾਂ ਦੀਆਂ ਮੰਗਾਂ ਜਲਦ ਮੰਨਣ ਦਾ ਭਰੋਸਾ ਦਿੱਤਾ ਗਿਆ। Sunam News

ਇਸ ਮੌਕੇ ਤੇ ਉਨ੍ਹਾਂ ਦੇ ਨਾਲ ਤਹਿਸੀਲ ਸੁਨਾਮ ਦੇ ਸਕੱਤਰ ਜਗਰਾਜ ਸਿੰਘ ਭੈਣੀ, ਮੀਤ ਪ੍ਰਧਾਨ ਜੱਗਾ ਸਿੰਘ ਜਖੇਪਲ, ਪ੍ਰੈਸ ਸਕੱਤਰ ਅਜਾਇਬ ਸਿੰਘ ਨੀਲੋਵਾਲ, ਹਰਮੇਸ ਸਿੰਘ, ਬਲਵਿੰਦਰ ਸਿੰਘ ਸੁਨਾਮ, ਕ੍ਰਿਸ਼ਨ ਸਿੰਘ ਛਾਹੜ, ਪ੍ਰਗਟ ਸਿੰਘ ਮਹਿਲਾ, ਗੁਰਮੇਲ ਸਿੰਘ ਮੋੜਾ ਅਤੇ ਜਸਪਾਲ ਸਿੰਘ ਖਡਿਆਲ ਅਤੇ ਰਘਵੀਰ ਸਿੰਘ ਜਵੰਧਾ ਆਦਿ ਨੰਬਰਦਾਰ ਮੌਜੂਦ ਸਨ।