Rama Refinery: ਰਾਮਾਂ ਰਿਫਾਇਨਰੀ ’ਚ ਗੈਸ ਚੜ੍ਹਨ ਨਾਲ ਤਿੰਨ ਮਜ਼ਦੂਰਾਂ ਦੀ ਮੌਤ

Rama Refinery
Rama Refinery: ਰਾਮਾਂ ਰਿਫਾਇਨਰੀ ’ਚ ਗੈਸ ਚੜ੍ਹਨ ਨਾਲ ਤਿੰਨ ਮਜ਼ਦੂਰਾਂ ਦੀ ਮੌਤ

Rama Refinery: ਬਠਿੰਡਾ, (ਸੁਖਜੀਤ ਮਾਨ) । ਰਾਮਾਂ ਮੰਡੀ ਨੇੜੇ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ’ਚ ਸੀਵਰੇਜ ਦੀ ਸਫਾਈ ਮੌਕੇ ਗੈਸ ਚੜ੍ਹਨ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸੀਵਰੇਜ਼ ਕਰਮਚਾਰੀ ਰਿਫਾਇਨਰੀ ਦੀ ਟਾਊਨਸ਼ਿਪ ’ਚ ਸਫਾਈ ਕਰਨ ਲਈ ਗਏ ਹੋਏ ਸਨ।

ਵੇਰਵਿਆਂ ਅਨੁਸਾਰ ਰਾਮਾਂ ਮੰਡੀ ਨੇੜੇ ਰਾਮਸਰਾ ਰੋਡ ਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਟਾਊਨਸ਼ਿਪ ’ਚ ਇੱਕ ਠੇਕੇਦਾਰ ਦੀ ਲੇਬਰ ਸੀਵਰੇਜ ਦੀ ਸਫਾਈ ਕਰ ਰਹੇ ਸੀ। ਜਦੋਂ ਮਜ਼ਦੂਰ ਸਫਾਈ ਕਰਨ ’ਚ ਰੁੱਝੇ ਹੋਏ ਸੀ ਤਾਂ ਸੀਵਰ ਦੀ ਗੈਸ ਚੜ੍ਹਨ ਕਾਰਨ ਚਾਰ ਜਣੇ ਬੇਹੋਸ਼ ਹੋ ਗਏ। ਬੇਹੋਸ਼ੀ ਦੀ ਹਾਲਤ ਵਿੱਚ ਚਾਰਾਂ ਜਣਿਆਂ ਨੂੰ ਬਠਿੰਡਾ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਤਿੰਨ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: Agriculture News: ਝੋਨੇ ਦੀਆਂ ਪਾਬੰਦੀਸ਼ੁਦਾ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਨਾ ਕਰਨ ਕਿਸਾਨ : ਖੇਤੀਬਾੜੀ ਅਫ਼ਸਰ

ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ, ਰਾਜਵਿੰਦਰ ਸਿੰਘ ਅਤੇ ਅਸਤਰ ਅਲੀ ਵਜੋਂ ਹੋਈ ਹੈ ਜਦੋਂ ਕਿ ਕ੍ਰਿਸ਼ਨ ਕੁਮਾਰ ਨਾਂਅ ਦਾ ਮਜ਼ਦੂਰ ਇਲਾਜ ਅਧੀਨ ਹੈ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇੱਕ ਇਲਾਜ ਅਧੀਨ ਹੈ। ਕਿਸੇ ਤਰ੍ਹਾਂ ਦੀ ਕਾਰਵਾਈ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।