Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਫ਼ਰੀਦਕੋਟ ’ਚ ਪੈ ਰਹੇ ਬਲਾਕਾਂ ਦੀ ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਆਪਣੀ ਸੂਬਾ ਇਕਾਈ ਦੇ ਪੁਨਰਗਠਨ ਦੇ ਹਿੱਸੇ ਵਜੋਂ ਜ਼ਿਲ੍ਹਾ ਫ਼ਰੀਦਕੋਟ ਦੇ 7 ਮੰਡਲ ਇੰਚਾਰਜਾਂ/ਬਲਾਕ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ। ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਦੱਸਿਆ ਕਿ ਇਹ ਐਲਾਨ ਸੋਮਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਅਗਵਾਈ ਹੇਠ ਜ਼ਿਲ੍ਹਾ ਚੋਣ ਇੰਚਾਰਜ ਸ਼ਿਵਰਾਜ ਚੌਧਰੀ ਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵੱਲੋਂ ਫਰੀਦਕੋਟ ਤੇ ਜੈਤੋ ਜ਼ਿਲ੍ਹਿਆਂ ਦੇ ਮੰਡਲਾਂ ਦੀ ਚੋਣ ਪ੍ਰਕਿਰਿਆ ਪੂਰੀ ਕਰਨ ਤੇ 7 ਮੰਡਲ ਪ੍ਰਧਾਨਾਂ ਦੇ ਨਾਵਾਂ ਦੀ ਨਿਯੁਕਤੀ ਤੋਂ ਬਾਅਦ ਕੀਤਾ ਗਿਆ। Faridkot News
ਇਹ ਖਬਰ ਵੀ ਪੜ੍ਹੋ : Poonch Bus Accident: ਜੰਮੂ-ਕਸ਼ਮੀਰ ਦੇ ਪੁੰਛ ’ਚ ਯਾਤਰੀ ਬੱਸ ਖੱਡ ’ਚ ਡਿੱਗੀ, 2 ਦੀ ਮੌਤ, ਕਈ ਜਖਮੀ
ਫਰੀਦਕੋਟ ਵਿਧਾਨ ਸਭਾ ਦੇ ਫਰੀਦਕੋਟ/ਜੈਤੋ ਬਲਾਕ ਦੀ ਨਿਯੁਕਤ | Faridkot News
ਫਰੀਦਕੋਟ ਅਰਬਨ ਤੋਂ ਸਮਿਤ ਗਰੋਵਰ, ਫਰੀਦਕੋਟ ਦਿਹਾਤੀ ਮੰਡਲ ਤੋਂ ਛਿੰਦਰ ਕੌਰ, ਗੋਲੇਵਾਲਾ ਮੰਡਲ ਤੋਂ ਅਸ਼ਵਨੀ ਕੁਮਾਰ, ਸਾਦਿਕ ਮੰਡਲ ਤੋਂ ਨਸੀਬ ਸੇਠੀ, ਜੈਤੋ ਮੰਡਲ ਤੋਂ ਰਿੰਕੂ ਤਾਇਲ, ਬਰਗਾੜੀ ਮੰਡਲ ਤੋਂ ਹਰਮੇਲ ਸਿੰਘ, ਪੰਜਗਰਾਈ ਮੰਡਲ ਤੋਂ ਨਸੀਬ ਸਿੰਘ ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 5 ਬਲਾਕ ਪ੍ਰਧਾਨਾਂ ਦੀ ਸੂਚੀ ਵੀ ਆਉਣ ਵਾਲੇ ਦਿਨਾਂ ’ਚ ਜਾਰੀ ਕੀਤੀ ਜਾਵੇਗੀ, ਇਨ੍ਹਾਂ ’ਚੋਂ ਜ਼ਿਆਦਾਤਰ ਵਿਅਕਤੀ ਨਵੇਂ ਚਿਹਰੇ ਹਨ ਤੇ 45 ਸਾਲ ਤੋਂ ਘੱਟ ਉਮਰ ਦੇ ਹਨ। ਨਾਵਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ, ਪਾਰਟੀ ਦੀਆਂ ਉੱਘੀਆਂ ਸ਼ਖਸੀਅਤਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਸੂਚੀ ’ਚ ਓਬੀਸੀ ਸ਼੍ਰੇਣੀ, ਐਸਸੀ ਸ਼੍ਰੇਣੀ ਤੇ ਔਰਤਾਂ ਹਾਜ਼ਰ ਹਨ।