Bathinda Police News: ਇੱਕ ਏਐਸਆਈ ਸਮੇਤ ਦੋ ਮੁਲਜ਼ਮ ਜਖ਼ਮੀ
- ਤਿੰਨ ਮੁਲਜ਼ਮ ਕੀਤੇ ਗ੍ਰਿਫਤਾਰ | Bathinda Police News
Bathinda Police News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ‘ਚ ਇੱਕ ਠੇਕੇ ਤੋਂ ਲੁੱਟ ਕਰਨ ਵਾਲੇ ਮੁਲਜਮਾਂ ਦੀ ਭਾਲ ‘ਚ ਜੁਟੀ ਪੁਲਿਸ ‘ਤੇ ਮੁਲਜਮਾਂ ਵੱਲੋਂ ਗੋਲੀਆਂ ਚਲਾਉਣ ਡਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਇੱਕ ਏ ਐਸ ਆਈ ਸਮੇਤ 2 ਮੁਲਜ਼ਮ ਜਖ਼ਮੀ ਹੋ ਗਏ। ਪੁਲਿਸ ਨੇ 3 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੇਰਵਿਆਂ ਮੁਤਾਬਿਕ ਕੁਝ ਦਿਨ ਪਹਿਲਾਂ ਬਠਿੰਡਾ-ਬਰਨਾਲਾ ਰੋਡ ਉੱਤੇ ਇੱਕ ਸ਼ਰਾਬ ਦੇ ਠੇਕੇ ਤੋਂ ਲੁੱਟ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਪੁਲਿਸ ਨੂੰ ਜਦੋਂ ਮੁਲਜਮਾਂ ਬਾਰੇ ਸੂਹ ਮਿਲੀ ਤਾਂ ਬਠਿੰਡਾ ਦੇ ਬਹਿਮਣ ਪੁਲ ਕੋਲ ਨਾਕਾ ਲਗਾਇਆ ਗਿਆ ਸੀ। ਇਥੋਂ ਲੰਘ ਰਹੇ ਮੁਲਜਮਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਰੁਕਣ ਲਈ ਕਿਹਾ ਤਾਂ ਅੱਗੋਂ ਮੁਲਜਮਾਂ ਨੇ ਗੋਲੀਆਂ ਚਲਾ ਦਿੱਤੀਆਂ। Bathinda Police News
Read Also : Punjab Police: ਪੰਜਾਬ ਪੁਲਿਸ ਨੇ ਦੋ ਜਾਸੂਸਾਂ ਨੂੰ ਕੀਤਾ ਗ੍ਰਿਫ਼ਤਾਰ, ਪਾਕਿ ਏਜੰਟਾਂ ਨਾਲ ਸਬੰਧ
ਇੱਕ ਗੋਲੀ ਏਐਸਆਈ ਦੇ ਲੱਤ ਵਿੱਚ ਲੱਗੀ ਜੋ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਦੋ ਮੁਲਜ਼ਮ ਵੀ ਜਖ਼ਮੀ ਹੋ ਗਏ। ਦੋ ਜਖ਼ਮੀਆਂ ਸਮੇਤ ਪੁਲਿਸ ਵੱਲੋਂ 3 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸਐਸਪੀ ਬਠਿੰਡਾ ਅਮਨੀਤ ਕੋਂਡਲ ਥੋੜੀ ਦੇਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੀ ਮੁਕੰਮਲ ਜਾਣਕਾਰੀ ਦੇਣਗੇ।