ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More

    Municipal Council Fazilka: ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਫਾਈ ਅਭਿਆਨ ਜਾਰੀ

    Municipal Council Fazilka
    Municipal Council Fazilka: ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਫਾਈ ਅਭਿਆਨ ਜਾਰੀ

    Municipal Council Fazilka: ਬੀਤੀ ਰਾਤ ਲਾਲ ਬੱਤੀ ਚੌਂਕ ਗਊਸ਼ਾਲਾ ਰੋਡ ਰਾਮਕੀਰਤਨ ਮੰਦਰ ਰੋਡ ਦੀ ਕੀਤੀ ਸਾਫ ਸਫਾਈ

    • ਸਹਿਰ ਵਾਸੀਆਂ ਨੂੰ ਕੂੜਾ ਸੜਕਾਂ ਤੇ ਖੁਲ੍ਹੇ ਵਿੱਚ ਨਾ ਸੁੱਟਣ ਦੀ ਅਪੀਲ

    Municipal Council Fazilka: ਫਾਜ਼ਿਲਕਾ (ਰਜਨੀਸ਼ ਰਵੀ)। ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੇ ਮਾਰਗਦਰਸ਼ਨ ਤੇ ਕਾਰਜਸਾਧਕ ਅਫਸਰ ਰੋਹਿਤ ਕੜਵਾਸਰਾ ਦੀ ਅਗਵਾਈ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਸਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਦਿਨ ਰਾਤ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਬੀਤੀ ਰਾਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਾਲ ਬੱਤੀ ਚੌਂਕ ਗਊਸ਼ਾਲਾ ਰੋਡ ਰਾਮਕੀਰਤਨ ਮੰਦਰ ਰੋਡ ਦੀ ਸਾਫ ਸਫਾਈ ਕੀਤੀ ਗਈ।

    Municipal Council Fazilka

    Read Also : Ludhiana Encounter News: ਵੱਡੀ ਖਬਰ: ਲੁਧਿਆਣਾ ਦੇ ਪਿੰਡ ’ਚ ਪੁਲਿਸ ਮੁਕਾਬਲਾ

    ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਰੋਹਿਤ ਕੜਵਾਸਰਾ ਨੇ ਦੱਸਿਆ ਕਿ ਦਿਨ ਵੇਲੇ ਹੋਣ ਵਾਲੇ ਟ੍ਰੈਫਿਕ ਨੂੰ ਦੇਖਦਿਆਂ ਰਾਤ ਸਮੇਂ ਇਹ ਸਫਾਈ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦਿਨ ਦੇ ਨਾਲ ਨਾਂਲ ਰਾਤ ਨੂੰ ਵੀ ਸਫਾਈ ਅਭਿਆਨ ਜਾਰੀ ਹੈ ਤਾਂ ਜੋ ਸਹਿਰ ਵਾਸੀਆਂ ਸਾਫ ਤੇ ਸ਼ੁੱਧ ਵਾਤਾਵਰਨ ਮਿਲ ਸਕੇ। Municipal Council Fazilka

    Municipal Council Fazilka

    ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਫਾਜ਼ਿਲਕਾ ਦੇ ਬਾਜ਼ਾਰਾਂ ਦੀ ਸਾਫ ਸਫਾਈ ਦੇ ਨਾਲ ਨਾਲ ਕੂੜਾ ਵੀ ਚੁੱਕਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੀ ਖੁਬਸੂਰਤੀ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਸਹਿਰ ਵਾਸੀਆਂ ਨੂੰ ਖੁੱਲ੍ਹੇ ਵਿੱਚ ਕੂੜਾ ਤੇ ਹੋਰ ਗੰਦਗੀ ਨਾ ਸੁੱਟਣ ਦੀ ਅਪੀਲ ਕੀਤੀ ਗਈ। ਸੁਪਰਡੰਟ ਸ੍ਰੀ ਨਰੇਸ਼ ਖੇੜਾ ਅਤੇ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ ਗਿੱਲਾ ਅਤੇ ਸੁੱਕਾ ਵੱਖਰਾ ਵੱਖਰਾ ਕਰਕੇ ਹੀ ਸਫਾਈ ਸੇਵਕਾਂ ਨੂੰ ਦਿੱਤਾ ਜਾਵੇ ਤੇ ਅਲੱਗ ਅਲੱਗ ਡਸਟਬਿਨ ਵਿੱਚ ਹੀ ਰੱਖਿਆ ਜਾਵੇ।