Power Supply Suspended: 3 ਮਈ ਨੂੰ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਰਹੇਗੀ ਠੱਪ : ਸੀਨੀਅਰ ਕਾਰਜਕਾਰੀ ਇੰਜ. ਨਵਦੀਪ ਸਿੰਘ

Power Supply Suspended
ਜਲਾਲਾਬਾਦ: ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਸੀਨੀਅਰ ਕਾਰਜਕਾਰੀ ਇੰਜ. ਨਵਦੀਪ ਸਿੰਘ ।

Power Supply Suspended: (ਰਜਨੀਸ਼ ਰਵੀ) ਜਲਾਲਾਬਾਦ।  ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨਿਰਵਿਘਨ ਬਿਜਲੀ ਸਪਲਾਈ ਨੂੰ ਚੱਲਦਾ ਰੱਖਣ ਲਈ 3 ਮਈ ਨੂੰ 132 ਕੇ.ਵੀ ਸਬ ਅਰਬਨ ਸਬ ਡਵੀਜਨ ਅਧੀਨ ਚੱਲਦੇ 11 ਕੇ.ਵੀ ਫੀਡਰ ਸਵੇਰੇ 8 ਵਜੇ ਤੋਂ 15 ਵਜੇ ਤੱਕ ਬੰਦ ਰੱਖੇ ਜਾਣ ਦੇ ਸਬੰਧਿਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: Punjab Fire News: ਦੇਰ ਰਾਤ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਮ..

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਰਜਕਾਰੀ ਇੰਜ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ 132.ਕੇ ਵੀ ਸਬ ਸਟੇਸ਼ਨ ਜਲਾਲਾਬਾਦ ਤੋਂ ਚੱਲਦੇ 11 ਕੇ.ਵੀ ਬਾਰੇ ਵਾਲਾ, ਗੁਮਾਨੀ ਵਾਲਾ ਰੋਡ, ਮੋਹਰ ਸਿੰਘ ਵਾਲਾ ਅਤੇ ਮਿੱਡਾ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਮੌਕੇ ਜਲਾਲਬਾਦ ਦੇ ਸੀਨੀਅਰ ਕਾਰਜਕਾਰੀ ਇੰਜ ਨਵਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਫੀਡਰਾਂ ਨਾਲ ਸਬੰਧਿਤ ਪਿੰਡਾਂ ਦੇ ਲੋਕ ਸਮੇਂ ਦੇ ਅਨੁਸਾਰ ਆਪਣੇ ਕੰਮਕਾਰ ਆਰੰਭ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।