Bhakra Nangal Dam: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ’ਚ ਬੀ. ਬੀ. ਐੱਮ. ਬੀ. (BBMB) ਦੇ ਵਾਧੂ ਪਾਣੀ ਦੇ ਮਾਮਲੇ ’ਤੇ ਸਿਆਸੀ ਘਮਸਾਣ ਤੇਜ਼ ਹੋ ਗਿਆ ਹੈ। ਦੋਵੇਂ ਸੂਬਿਆਂ ਦੇ ਆਗੂ ਆਹਮੋ-ਸਾਹਮਣੇ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਆਗੂ, ਮੰਤਰੀ ਤੇ ਵਿਧਾਇਕ ਇਸ ਮਾਮਲੇ ‘ਤੇ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਪੰਜਾਬ ਨੇ ਬੀਬੀਐਮਬੀ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਕਈ ਉੱਚ ਅਧਿਕਾਰੀ ਇੱਥੇ ਤਾਇਨਾਤ ਕਰ ਦਿੱਤੇ ਗਏ ਹਨ।
ਨੰਗਲ ਡੈਮ (Bhakra Nangal Dam) ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਕਿ ਪੰਜਾਬ ਹਰਿਆਣਾ ਨੂੰ ਵੱਧ ਪਾਣੀ ਦੇਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ। ਇਹ ਸੁਰੱਖਿਆ ਪੰਜਾਬ ਦੇ ਡੀਜੀਪੀ ਦੀ ਅਗਵਾਈ ਵਿੱਚ ਲਾਈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕਿਹਾ ਹੈ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਜਾਣ ਦੇਵਾਂਗੇ।
ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਦੱਸਿਆ ਇਹ ਰੁਟੀਨ ਦੀ ਚੈਕਿੰਗ ਹੈ। ਜਿਵੇਂ ਸ਼ਡਿਊਲ ਬਣਿਆ ਹੋਇਆ ਹੈ ਉਸੇ ਤਰ੍ਹਾਂ ਹੀ ਪਾਣੀ ਆਮ ਹੀ ਤਰੀਕੇ ਨਾਲ ਚੱਲ ਰਿਹਾ ਹੈ। ਨਹਿਰ ਦੇ ਆਸੇ ਪਾਸੇ ਆਮ ਤਰ੍ਹਾਂ ਦੀ ਚੈਕਿੰਗ ਕਰਨ ਪੁਲਿਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਈ ਹੋਰ ਅਪਡੇਟ ਆਵੇਗਾ ਸਭ ਨੂੰ ਦੱਸ ਦਿੱਤਾ ਜਾਵੇਗਾ।
Read Also : SYL Canal Controversy: CM ਮਾਨ ਨੇ ਫਿਰ ਦਿੱਤੀ ਸਖ਼ਤ ਚਿਤਾਵਨੀ! ਪੜ੍ਹੋ ਕੀ ਹੈ ਪੂਰੀ ਖਬਰ
ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਆਖਿਆ ਹੈ ਕਿ ਪੰਜਾਬ ਦੇ ਅਧਿਕਾਰੀਆਂ ਨੂੰ ਰਾਤੋਂ-ਰਾਤ ਬੀ. ਬੀ. ਐੱਮ.ਬੀ. ਤੋਂ ਹਟਾ ਦਿੱਤਾ ਗਿਆ ਹੈ ਅਤੇ ਹਰਿਆਣਾ ਦੇ ਅਧਿਕਾਰੀ ਲਗਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਆਪਣੀ ਆਦਮ ਮੁਤਾਬਕ ਬਾਜਪਾ ਪੰਜਾਬ ਨਾਲ ਲਗਾਤਾਰ ਧੋਖੇ ਨਾਲ ਧੋਖਾ ਕਰ ਰਹੀ ਹੈ, ਹੁਣ ਵੀ ਧੋਖੇ ਨਾਲ ਪੰਜਾਬ ਦੇ ਅਧਿਕਾਰੀ ਹਟਾ ਦਿੱਤੇ ਗਏ। ਭਾਜਪਾ ਦਾ ਇਸ ਤੋਂ ਸ਼ਰਮਨਾਕ ਕਾਰਾ ਹੋਰ ਕੀ ਹੋ ਸਕਦਾ ਹੈ।