Landa Gang: ਵੀਰਵਾਰ ਸੁਵੱਖਤੇ ਜ਼ਿਲ੍ਹੇ ਦੇ ਪਿੰਡ ਸਾਹੇਬਾਨਾ ’ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ
Landa Gang: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਾਹਿਬਾਨਾਂ ਵਿਖੇ ਵੀਰਵਾਰ ਸੁਵੱਖਤੇ ਪੁਲਿਸ ਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਪੁਲਿਸ ਨੇ ਜ਼ਖਮੀ ਹੋਣ ’ਤੇ ਇੱਕ ਗੈਂਗਸਟਰ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਲੰਡਾ ਗੈਂਗ ਦਾ ਮੈਂਬਰ ਹੈ। ਗ੍ਰਿਫਤਾਰ ਵਿਅਕਤੀ ਦੀ ਪਹਿਚਾਣ ਸੁਮੀਤ ਵਜੋਂ ਹੋਈ ਹੈ।
ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਗੈਂਗਸਟਰ ਪੁਨੀਤ ਬੈਂਸ ਦੇ ਘਰ ’ਤੇ ਦੇਰ ਰਾਤ ਕੁੱਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਜਿੰਨ੍ਹਾਂ ਦੀ ਪੁਲਿਸ ਸਰਗਰਮੀ ਨਾਲ ਭਾਲ ਕਰ ਰਹੀ ਸੀ। ਪੁਲਿਸ ਨੂੰ ਖੁਫ਼ੀਆ ਇਤਲਾਹ ਮਿਲੀ ਕਿ ਇੱਕ ਗੈਂਗਸਟਰ ਬਿਨਾਂ ਨੰਬਰੀ ਐਕਟਿਵਾ ’ਤੇ ਆ ਰਿਹਾ ਹੈ। ਇਤਲਾਹ ਮੁਤਾਬਕ ਪੁਲਿਸ ਨੇ ਜਿਉਂ ਹੀ ਪਿੰਡ ਸਾਹਿਬਾਨਾਂ ਵਿਖੇ ਉਕਤ ਗੈਂਗਸਟਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਟੀਮ ’ਤੇ ਫਾਇਰਿੰਗ ਕਰ ਦਿੱਤੀ। Landa Gang
Read Also : Ajmer Fire News: ਅਜਮੇਰ ਦੇ ਹੋਟਲ ’ਚ ਲੱਗੀ ਅੱਗ, ਇੱਕ ਬੱਚੇ ਸਮੇਤ 4 ਜਿੰਦਾ ਸੜੇ, ਕਈ ਸੈਲਾਨੀ ਝੁਲਸੇ
ਜਿਸ ਦੇ ਜਵਾਬ ਤੇ ਆਪਣੇ ਬਚਾਅ ’ਚ ਪੁਲਿਸ ਵੱਲੋਂ ਵੀ ਗੈਂਗਸਟਰ ’ਤੇ ਗੋਲੀਆਂ ਚਲਾਈਆਂ ਗਈਆਂ। ਜਿੰਨਾ ਨਾਲ ਗੈਂਗਸਟਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਤੇ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਗੈਂਗਸਟਰ ਲੰਡਾ ਗੈਂਗ ਦਾ ਮੈਂਬਰ ਹੈ। ਜਿਸ ਦੇ ਕਬਜ਼ੇ ’ਚੋਂ ਇੱਕ ਗੈਰ- ਕਾਨੂੰਨੀ ਹਥਿਆਰ ਤੇ ਕਈ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮੁਕਾਬਲੇ ਪਿੱਛੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੇ ਖਿਲਾਫ਼ ਥਾਣਾ ਡਵੀਜਨ ਨੰਬਰ 2 ਦੇ ਇਲਾਕੇ ਵਿੱਚ ਇੱਕ ਘਰ ’ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਰਜ ਹੈ। ਜਿਸ ਵਿੱਚ ਨਾਮਜਦ ਅਕਸ਼ੇ ਨੂੰ ਪੁਲਿਸ ਨੇ 29 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ।