
Cleanliness Campaign: ਸਰਸਾ (ਸੱਚ ਕਹੂੰ ਨਿਊਜ਼)। ਪਵਿੱਤਰ ਥਰੀ ਇਨ ਵਨ ਐੱਮਐੱਸਜੀ ਭੰਡਾਰੇ ਮਹੀਨੇ ਅਤੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬੁੱਧਵਾਰ ਨੂੰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਸ਼ਾਹ ਸਤਿਨਾਮ ਜੀ ਮਾਰਗ ’ਤੇ ਸਫਾਈ ਅਭਿਆਨ ਚਲਾਇਆ ਗਿਆ ਸਫਾਈ ਅਭਿਆਨ ਦੀ ਸ਼ੁਰੂਆਤ ਸੱਚ ਨਰਸਰੀ ਦੇ ਨੇੜੇ ਸਾਧ-ਸੰਗਤ ਅਤੇ ਵਾਰਡ ਨੰ: 12 ਦੇ ਕੌਂਸਲਰ ਦੀਪਕ ਬਾਂਸਲ ਇੰਸਾਂ ਵੱਲੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਅਤੇ ਅਰਦਾਸ ਦਾ ਸ਼ਬਦ ਬੋਲ ਕੇ ਕੀਤੀ ਗਈ ਇਸ ਤੋਂ ਬਾਅਦ ਸੇਵਾਦਾਰ ਸਫਾਈ ਦੇ ਕਾਰਜ ’ਚ ਜੁੱਟ ਗਏ।
ਇਹ ਖਬਰ ਵੀ ਪੜ੍ਹੋ : Ajmer Fire News: ਅਜਮੇਰ ਦੇ ਹੋਟਲ ’ਚ ਲੱਗੀ ਅੱਗ, ਇੱਕ ਬੱਚੇ ਸਮੇਤ 4 ਜਿੰਦਾ ਸੜੇ, ਕਈ ਸੈਲਾਨੀ ਝੁਲਸੇ
ਕੂੜਾ ਕਰਕਟ ਇਕੱਠਾ ਕਰਕੇ ਡੰਪਿੰਗ ਪੁਆਇੰਟ ਤੱਕ ਪਹੁੰਚਾਇਆ: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੜਕ ਦੇ ਦੋਵੇਂ ਸਾਈਡਾਂ ਦੇ ਕਿਨਾਰਿਆਂ ਅਤੇ ਵਿਚਕਾਰ ਬਣੇ ਡਿਵਾਈਡਰ ਕੋਲ ਜੰਮੀ ਮਿੱਟੀ ਨੂੰ ਹਟਾਇਆ ਇਸ ਤੋਂ ਇਲਾਵਾ ਸੜਕ ਕਿਨਾਰਿਆਂ ’ਤੇ ਲੱਗੇ ਕੂੜੇ-ਕਰਕਟ ਦੇ ਢੇਰਾਂ ਨੂੰ ਹਟਾਇਆ ਕੁਝ ਸੇਵਾਦਾਰਾਂ ਨੇ ਜਿੱਥੇ ਝਾੜੂ, ਕੱਸੀ ਅਤੇ ਤਸਲੇ ਦੀ ਮੱਦਦ ਨਾਲ ਮਿੱਟੀ ਅਤੇ ਕੂੜੇ ਕਰਕਟ ਨੂੰ ਇਕੱਠਾ ਕੀਤਾ, ਉੱਥੇ ਦੂਜੇ ਸੇਵਾਦਾਰਾਂ ਨੇ ਇਕੱਠੇ ਕੀਤੇ ਗਏ ਕੂੜੇ ਕਰਕਟ ਦੇ ਢੇਰ ਨੂੰ ਟਰੈਕਟਰ-ਟਰਾਲੀ ’ਚ ਪਾ ਕੇ ਡੰਪਿੰਗ ਪੁਆਇੰਟ ਤੱਕ ਪਹੁੰਚਾਇਆ। Cleanliness Campaign
ਕਲਿਆਣ ਨਗਰ ਅਤੇ ਸਰਸਾ ਬਲਾਕ ਦੇ ਸੇਵਾਦਾਰਾਂ ਨੇ ਬਦਲੀ ਮਾਰਗ ਦੀ ਨੁਹਾਰ
ਬਲਾਕ ਕਲਿਆਣ ਨਗਰ ਦੇ ਸੇਵਾਦਾਰ ਸ਼ਾਹ ਸਤਿਨਾਮ ਜੀ ਮਾਰਗ ’ਤੇ ਸੱਚ ਨਰਸਰੀ ਤੋਂ ਪਿੰਡ ਸ਼ਾਹਪੁਰ ਬੇਗੂ ਤੱਕ ਸਫਾਈ ਅਭਿਆਨ ਚਲਾ ਰਹੇ ਹਨ ਦੂਜੇ ਪਾਸੇ ਸਰਸਾ ਦੇ ਸੇਵਾਦਾਰ ਸ਼ਾਹ ਸਤਿਨਾਮ ਜੀ ਚੌਂਕ ਤੋਂ ਲੈ ਕੇ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਤੱਕ ਸਫਾਈ ਕਰ ਰਹੇ ਹਨ ਬਲਾਕ ਕਲਿਆਣ ਨਗਰ ਦੀਆਂ ਸੇਵਾਦਾਰ ਭੈਣਾਂ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਦੇ ਅੰਦਰ ਸਫਾਈ ਕਾਰਜਾਂ ’ਚ ਜੁਟੀਆਂ ਹੋਈਆਂ ਹਨ ਸ਼ਾਹ ਸਤਿਨਾਮ ਜੀ ਮਾਰਗ ’ਤੇ ਚਲਾਏ ਜਾ ਰਹੇ ਸਫਾਈ ਅਭਿਆਨ ’ਚ ਇੱਕ ਟਰੈਕਟਰ ਟਰਾਲੀ, ਲੋਡਰ ਦੇ ਨਾਲ ਕਲਿਆਣ ਨਗਰ, ਪ੍ਰੀਤ ਨਗਰ, ਪਰਮਾਰਥ ਕਲੋਨੀ, ਸੁੱਖ ਸਾਗਰ ਕਲੋਨੀ, ਪ੍ਰੀਤ ਸਾਗਰ ਕਲੋਨੀ ਦੇ ਸੈਂਕੜੇ ਸੇਵਾਦਾਰ ਜੁਟੇ ਹੋਏ ਹਨ
ਵਾਰਡ ਕੌਂਸਲਰ ਨੇ ਕੀਤਾ ਧੰਨਵਾਦ, ਕਿਹਾ ਸਫਾਈ ਹੋਣ ਨਾਲ ਬਿਮਾਰੀਆਂ ਫੈਲਣ ਦਾ ਨਹੀਂ ਹੋਵੇਗਾ ਡਰ | Cleanliness Campaign
85 ਮੈਂਬਰ ਸੇਵਾਦਾਰ ਸੋਨੀਆ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਸੇਵਾਦਾਰ ਭੈਣਾਂ ਡੇਰਾ ਸੱਚਾ ਸੌਦਾ ਦੇ ਅੰਦਰ ਅਤੇ ਸੇਵਾਦਾਰ ਭਾਈ ਸ਼ਾਹ ਸਤਿਨਾਮ ਜੀ ਮਾਰਗ ’ਤੇ ਸਫਾਈ ਕਾਰਜ ਕਰ ਰਹੇ ਹਨ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਇਹ ਸਫਾਈ ਅਭਿਆਨ ਚਲਾਇਆ ਗਿਆ ਹੈ ਵਾਰਡ ਕੌਂਸਲਰ ਦੀਪਕ ਬਾਂਸਲ ਇੰਸਾਂ ਨੇ ਕਿਹਾ ਕਿ ਸਫਾਈ ਅਭਿਆਨ ਸ਼ੁਰੂ ਕਰਨ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੈ ਅਤੇ ਸਾਫ-ਸਫਾਈ ਨਾਲ ਮੱਖੀ, ਮੱਛਰ ਘੱਟ ਹੋਣਗੇ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਘੱਟ ਹੋਵੇਗਾ