ਕੁਲਦੀਪ ਨੂੰ ਡਿੱਗੂ ਡਿੱਗੂ ਕਰਦੀ ਛੱਤ ਦਾ ਮੁੁੱਕਿਆ ਫਿਕਰ | Welfare Work
Welfare Work: ਮਾਲੇਰਕੋਟਲਾ,(ਗੁਰਤੇਜ ਜੋਸੀ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ 168 ਕਾਰਜਾਂ ਨੂੰ ਵਧ-ਚੜ੍ਹ ਕੇ ਕਰ ਰਹੀ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਰਟੋਲਾ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਪਿੰਡ ਰਟੋਲਾ ਦੇ ਵਸਨੀਕ ਕੁਲਦੀਪ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ। ਮਕਾਨ ਬਣਾਉਣ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਅਤੇ ਸੇਵਾਦਾਰਾਂ ਵੱਲੋਂ ਪਵਿੱਤਰ ਨਾਅਰਾ ’ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਲਾ ਕੇ ਸਾਂਝੇ ਤੌਰ ‘ਤੇ ਇੱਟ ਰੱਖ ਕੇ ਕੀਤੀ ਗਈ।
ਇਹ ਵੀ ਪੜ੍ਹੋ: PM Modi: ਪ੍ਰਧਾਨ ਮੰਤਰੀ ਮੋਦੀ ਦਾ ਦੱਖਣੀ ਭਾਰਤ ਦੌਰਾ, ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਜਿਸ ਦੀ ਧਰਮਪਤਨੀ ਦੀ ਕਿਸੇ ਬਿਮਾਰੀ ਕਾਰਨ ਪਿਛਲੇ ਸਾਲ ਮੌਤ ਹੋ ਗਈ ਸੀ ਅਤੇ ਹੁਣ ਉਹ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਇੱਕ ਛੋਟੇ ਜਿਹੀ ਝੌਂਪੜੀ ਨੁਮਾ ਸੀਮਿੰਟ ਦੀਆਂ ਚਾਦਰਾਂ ਹੇਠਾਂ ਬੜੀ ਮੁਸ਼ਕਿਲ ਨਾਲ ਕਰ ਰਿਹਾ ਸੀ। ਬੱਚੇ ਛੋਟੇ ਹੋਣ ਕਰਕੇ ਮਕਾਨ ਬਣਾਉਣਾ ਉਸ ਲਈ ਇੱਕ ਮੁਸੀਬਤ ਬਣੀ ਹੋਈ ਸੀ। ਜਿਕਰਯੋਗ ਹੈ ਕਿ ਬੀਤੇ ਦਿਨੀਂ ਕੁਲਦੀਪ ਸਿੰਘ ਦੇ ਹਾਲਾਤਾਂ ਬਾਰੇ ਖਬਰਾਂ ਵੀ ਛਪੀਆਂ ਸਨ। ਜਦੋਂ ਇਸ ਗੱਲ ਦਾ ਪਤਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਲੱਗਿਆ ਤਾਂ ਉਨ੍ਹਾਂ ਤੁਰੰਤ ਪਿੰਡ ਰਟੋਲਾ ਵਿੱਚ ਜਾਕੇ ਜਾਇਜ਼ਾ ਲਿਆ ਅਤੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ।

ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਘਰ ਦੇ ਹਾਲਾਤ ਬਹੁਤ ਨਾਜੁਕ ਸਨ, ਮੀਂਹ ਹਨ੍ਹੇਰੀ ‘ਚ ਡਿੱਗ-ਡਿੱਗੂ ਕਰਦੀ ਛੱਤ ਪਰਿਵਾਰ ਲਈ ਖਤਰੇ ਦੀ ਘੰਟੀ ਸੀ। ਆਰਥਿਕ ਹਾਲਾਤਾਂ ਨੂੰ ਦੇਖਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇਸ ਦਾ ਮਕਾਨ ਬਣਾਉਣ ਦਾ ਫੈਸਲਾ ਕੀਤਾ ਤੇ ਕੁਲਦੀਪ ਸਿੰਘ ਅਤੇ ਉਸ ਦੇ ਛੋਟੇ-ਛੋਟੇ ਬੱਚਿਆਂ ਨੂੰ ਮਕਾਨ ਬਣਾ ਕੇ ਦਿੱਤਾ ਗਿਆ। ਮਕਾਨ ਬਣਾਉਣ ਵਾਲੇ ਸੇਵਾ ਸੰਮਤੀ ਦੇ ਮੈਬਰਾਂ ਨੇ ਦੱਸਿਆ ਕਿ ਇਸ ਪੁੰਨ ਦੇ ਕੰਮ ਵਿੱਚ ਪਿੰਡ ਰਟੋਲਾ ਅਤੇ ਆਦਮਪਾਲ ਦੀ ਸੰਗਤ ਤੋਂ ਇਲਾਵਾ ਮਿਸਤਰੀ ਡੀਸੀ ਅਤੇ ਭਜਨ ਸਿੰਘ ਦਾ ਮਕਾਨ ਬਣਾਉਣ ਵਿੱਚ ਭਰਪੂਰ ਸਹਿਯੋਗ ਰਿਹਾ। Welfare Work
ਜਿਵੇਂ ਸੁਣਿਆ ਸੀ, ਅੱਜ ਅੱਖੀ ਦੇਖਿਆ, ਸਾਧ-ਸੰਗਤ ਦਾ ਸ਼ਲਾਘਾਯੋਗ ਕਾਰਜ : ਪੰਚ ਫੌਜੀ ਸੁਖਵਿੰਦਰ ਸਿੰਘ

ਸਾਬਕਾ ਫੌਜੀ ਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਵੇਂ ਸਾਧ-ਸੰਗਤ ਬਾਰੇ ਸੁਣਿਆ ਸੀ ਅੱਜ ਅੱਖੀ ਦੇਖ ਰਿਹਾ ਹਾਂ। ਇਹ ਕਿਵੇਂ ਕੁਝ ਹੀ ਸਮੇਂ ‘ਚ ਬਿਨਾਂ ਸਵਾਰਥ ਤੋਂ ਘਰ ਬਣਾਉਂਦੇ ਹਨ। ਹੋਰ ਤਾਂ ਹੋਰ ਇਹ ਤਾਂ ਦੁੱਧ ਪਾਣੀ ਵੀ ਆਪਣਾ ਹੀ ਲੈ ਕੇ ਆਉਂਦੇ ਹਨ। ਇਨ੍ਹਾਂ ਵਰਗੇ ਹੋਰ ਲੋਕਾਂ ਨੂੰ ਵੀ ਬਣਨਾ ਚਾਹੀਦਾ ਹੈ। ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਧ-ਸੰਗਤ ਦੁਆਰਾ ਕੀਤਾ ਜਾ ਰਿਹਾ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ। ਸਾਡੇ ਪਿੰਡ ਦਾ ਇੱਕ ਵਿਅਕਤੀ ਕੁਲਦੀਪ ਸਿੰਘ ਜੋ ਕਿ ਅਤੀ ਲੋੜਵੰਦ ਸੀ। ਅੱਜ ਸੰਗਤ ਨੇ ਇਸ ਦਾ ਮਕਾਨ ਬਣਾ ਕੇ ਦਿੱਤਾ ਹੈ। ਇਹ ਬਹੁਤ ਸ਼ਲਾਘਾਯੋਗ ਕਾਰਜ ਹੈ। Welfare Work
ਮੇਰੇ ਜ਼ਖਮਾਂ ਦੀ ਮੱਲ੍ਹਮ ਬਣੇ ਹਨ ਡੇਰਾ ਸ਼ਰਧਾਲੂ : ਕੁਲਦੀਪ ਸਿੰਘ

ਕੁਲਦੀਪ ਸਿੰਘ ਤੇ ਬੱਚਿਆਂ ਨੇ ਆਪਣਾ ਮਕਾਨ ਬਣਦਾ ਭਾਵਕ ਹੁੰਦਿਆਂ ਕਿਹਾ ਕਿ ਅੱਜ ਮੇਰੇ ਜ਼ਖਮਾਂ ਦੀ ਮੱਲ੍ਹਮ ਬਣ ਕੇ ਡੇਰਾ ਸ਼ਰਧਾਲੂ ਪਹੁੰਚੇ ਹਨ। ਮੈਨੂੰ ਘਰ ਬਣਾਉਣ ਲਈ ਕਿਹਾ ਤਾਂ ਬਹੁਤ ਨੇ ਸੀ, ਪਰ ਅੱਜ ਮੇਰਾ ਘਰ ਬਣਾਇਆ ਡੇਰਾ ਪ੍ਰੇਮੀਆਂ ਨੇ ਹੈ। ਉਸਨੇ ਕਿਹਾ ਕਿ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਹੈ ਉਸ ਦੀ ਬਿਮਾਰੀ ’ਤੇ ਬਹੁਤ ਜ਼ਿਆਦਾ ਪੈਸਾ ਖਰਚਾ ਹੋ ਚੁੱਕਿਆ ਸੀ, ਜਿਸ ਕਰਕੇ ਅਸੀਂ ਘਰ ਨਹੀਂ ਬਣਾ ਸਕੇ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮੇਰੀ ਬਾਂਹ ਫੜੀ ਹੈ ਅਤੇ ਅੱਜ ਡੇਰਾ ਪ੍ਰੇਮੀਆਂ ਨੇ ਮੇਰਾ ਘਰ ਬਣਾਇਆ ਹੈ। ਮੈਂ ਸਾਧ-ਸੰਗਤ ਤੇ ਪੂਜਨੀਕ ਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
Welfare Work: ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ: ਸਰਪੰਚ ਸੁਖਜੀਤ ਸਿੰਘ
ਇਸ ਮੌਕੇ ਪਿੰਡ ਰਟੋਲਾ ਦੇ ਸਰਪੰਚ ਸੁਖਜੀਤ ਸਿੰਘ ਨੇ ਪਿੰਡ ਦੇ ਵਸਨੀਕ ਕੁਲਦੀਪ ਸਿੰਘ ਦਾ ਘਰ ਬਣਾਉਣ ਲਈ ਸਾਧ-ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਤੀ ਲੋੜਵੰਦ ਸੀ। ਸਮੁੱਚੀ ਪੰਚਾਇਤ ਵੱਲੋਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲੋੜਵੰਦ ਵਿਅਕਤੀ ਨੂੰ ਘਰ ਬਣਾ ਕੇ ਦਿੱਤਾ ਹੈ। Welfare Work