Indian Railway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਨ੍ਹੀਂ ਦਿਨੀਂ, ਫਿਰੋਜ਼ਪੁਰ ਰੇਲਵੇ ਡਿਵੀਜ਼ਨ ਇੱਕ ਮਹੀਨੇ ਦੀ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਤਹਿਤ, ਕਿਸੇ ਵੀ ਰੇਲਵੇ ਸੈਕਸ਼ਨ ’ਚ ਰੋਜ਼ਾਨਾ ਅਚਾਨਕ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਰੇਲਗੱਡੀ ਤੇ ਬਿਨਾਂ ਟਿਕਟ ਜਾਂ ਅਨਿਯਮਿਤ ਟਿਕਟ ਵਾਲੇ ਲੋਕਾਂ ਨੂੰ ਫੜਿਆ ਜਾ ਰਿਹਾ ਹੈ। ਸੀਨੀਅਰ ਡੀਸੀਐਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਮੁਹਿੰਮ 22 ਅਪਰੈਲ ਤੋਂ ਸ਼ੁਰੂ ਕੀਤੀ ਗਈ ਹੈ ਤੇ 21 ਮਈ ਤੱਕ ਜਾਰੀ ਰਹੇਗੀ।
ਇਹ ਖਬਰ ਵੀ ਪੜ੍ਹੋ : Sardar Hari Singh Nalwa: ਬਹਾਦਰੀ ਦੀ ਜਿਉਂਦੀ-ਜਾਗਦੀ ਮਿਸਾਲ ਸਨ ਸਰਦਾਰ ਹਰੀ ਸਿੰਘ ਨਲਵਾ
ਉਨ੍ਹਾਂ ਕਿਹਾ ਕਿ ਹੁਣ ਤੱਕ ਜੰਮੂ ਤਵੀ ਐਕਸਪ੍ਰੈਸ, ਗਾਂਧੀਨਗਰ ਕੈਪੀਟਲ ਐਕਸਪ੍ਰੈਸ, ਭਗਤ ਦੀ ਕੋਠੀ ਐਕਸਪ੍ਰੈਸ, ਬੇਗਮਪੁਰਾ ਐਕਸਪ੍ਰੈਸ, ਸਹਰਸਾ ਗਰੀਬ ਰਥ ਐਕਸਪ੍ਰੈਸ, ਸੱਚਖੰਡ ਐਕਸਪ੍ਰੈਸ ’ਚ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ, ਜਿਸ ’ਚ 22 ਤੋਂ 27 ਅਪਰੈਲ ਤੱਕ ਕੁੱਲ 10 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਤੋਂ ਮੌਕੇ ’ਤੇ ਹੀ 67 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਸੈਣੀ ਨੇ ਕਿਹਾ ਕਿ ਕੋਈ ਵੀ ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਟਿਕਟ ’ਤੇ ਰੇਲਗੱਡੀ ਰਾਹੀਂ ਯਾਤਰਾ ਨਾ ਕਰੇ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।