Free Bus Service punjab: ਮਹਿਲਾਵਾਂ ਦੇ ਮੁਫ਼ਤ ਬੱਸ ਸਫ਼ਰ ਸਬੰਧੀ ਨਵਾਂ ਅਪਡੇਟ, ਸਰਕਾਰ ਕਰਨ ਜਾ ਰਹੀ ਐ ਇਹ ਕੰਮ

Free Bus Service punjab
Free Bus Service punjab: ਮਹਿਲਾਵਾਂ ਦੇ ਮੁਫ਼ਤ ਬੱਸ ਸਫ਼ਰ ਸਬੰਧੀ ਨਵਾਂ ਅਪਡੇਟ, ਸਰਕਾਰ ਕਰਨ ਜਾ ਰਹੀ ਐ ਇਹ ਕੰਮ

Free Bus Service punjab: ਪ੍ਰਾਈਵੇਟ ਕੰਪਨੀ ਕਰੇਗੀ ਸਰਵੇਖਣ, ਮਹਿਲਾਵਾਂ ਨੂੰ ਆ ਰਹੀਆਂ ਔਕੜਾਂ ਬਾਰੇ ਵੀ ਦੇਏਗੀ ਰਿਪੋਰਟ

  • ਸਰਵੇਖਣ ਰਿਪੋਰਟ ਨੂੰ 7 ਮਹੀਨੇ ’ਚ ਕਰਵਾਉਣਾ ਪਏਗਾ ਜਮ੍ਹਾ | Free Bus Service punjab

Free Bus Service punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ 1 ਕਰੋੜ 40 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਕਰਵਾਉਣ ਵਾਲੀ ਪੰਜਾਬ ਸਰਕਾਰ ਹੁਣ ਇਸ ਮੁਫ਼ਤ ਬੱਸ ਸਫ਼ਰ ਦਾ ਸਰਵੇਖਣ ਵੀ ਕਰਵਾਉਣ ਜਾ ਰਹੀ ਹੈ ਕਿ ਪੰਜਾਬ ’ਚ ਇਸ ਮੁਫ਼ਤ ਬੱਸ ਸਰਫ਼ ਦਾ ਅਸਰ ਕੀ ਪਿਆ ਹੈ ਕੀ ਇਸ ਮੁਫ਼ਤ ਬੱਸ ਸਫ਼ਰ ਨਾਲ ਮਹਿਲਾਵਾਂ ਖ਼ੁਸ਼ ਹਨ ਜਾਂ ਫਿਰ ਉਨ੍ਹਾਂ ਨੂੰ ਇਸ ਮੁਫ਼ਤ ਸਫ਼ਰ ਨੂੰ ਸੁਖਾਲਾ ਕਰਨ ਲਈ ਕੁਝ ਹੋਰ ਵੀ ਚਾਹੀਦਾ ਹੈ। ਇਸ ਸਰਵੇਖਣ ’ਚ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੌਰਾਨ ਕੀ ਕੀ ਫਾਇਦੇ ਹੋ ਰਹੇ ਹਨ ਤਾਂ ਕਿਹੜੀਆਂ ਔਕੜਾਂ ਆ ਰਹੀਆਂ ਹਨ, ਇਸ ਬਾਰੇ ਵੀ ਡਿਟੇਲ ’ਚ ਰਿਪੋਰਟ ਤਿਆਰ ਕੀਤੀ ਜਾਏਗੀ।

Free Bus Service punjab

ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ’ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਪੰਜਾਬ ’ਚ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਤੱਕ ਪੰਜਾਬ ਦੀਆਂ 1 ਕਰੋੜ 40 ਲੱਖ ਦੇ ਕਰੀਬ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦਾ ਲਾਭ ਮਿਲ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਮੁਫ਼ਤ ਬੱਸ ਸਫ਼ਰ ਦਾ ਲਾਭ ਦੇਣ ਬਦਲੇ ਆਪਣੇ ਖ਼ਜਾਨੇ ’ਚੋਂ ਹਰ ਸਾਲ ਕਰੋੜਾਂ ਰੁਪਏ ਦਾ ਖ਼ਰਚਾ ਵੀ ਕਰਨਾ ਪੈ ਰਿਹਾ ਹੈ।

Punjab News

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਇਸ ਬੱਸ ਸਫ਼ਰ ਦੇ ਫਾਇਦੇ ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਰਵੇਖਣ ਕਰਵਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਤੇ ਮਈ ਮਹੀਨੇ ਤੋਂ ਪੰਜਾਬ ’ਚ ਇਸ ਸਰਵੇਖਣ ਨੂੰ ਸ਼ੁਰੂ ਵੀ ਕੀਤਾ ਜਾ ਸਕਦਾ ਹੈ। ਇਸ ਸਰਵੇਖਣ ਨੂੰ ਪ੍ਰਾਈਵੇਟ ਕੰਪਨੀ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਇਸ ਸਰਵੇਖਣ ਨੂੰ ਮੁਕੰਮਲ ਕਰਨ ਲਈ 7 ਮਹੀਨਿਆਂ ਦਾ ਸਮਾਂ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਏਗਾ।

ਸਰਵੇਖਣ ਕਰਨ ਵਾਲੀ ਕੰਪਨੀ ਨੂੰ ਆਪਣੀ ਰਿਪੋਰਟ ’ਚ 6 ਨੁਕਤਿਆਂ ਨੂੰ ਖ਼ਾਸ ਤੌਰ ’ਤੇ ਦੇਖਣਾ ਹੋਏਗਾ। ਸਰਵੇਖਣ ਰਿਪੋਰਟ ’ਚ ਦੱਸਣਾ ਹੋਏਗਾ ਕਿ ਮੁਫ਼ਤ ਸਫ਼ਰ ਨੇ ਮਹਿਲਾਵਾਂ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਕੀ ਸਿਹਤ ਸੇਵਾਵਾਂ ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਨਾਲ ਰਿਸ਼ਤੇਦਾਰੀ ’ਚ ਜਾਣ ਦੇ ਮੌਕੇ ਪਹਿਲਾਂ ਨਾਲੋਂ ਜ਼ਿਆਦਾ ਮਿਲ ਰਹੇ ਹਨ ਮੁਫ਼ਤ ਸਫ਼ਰ ਨਾਲ ਮਹਿਲਾਵਾਂ ਨੂੰ ਵਿੱਤੀ ਤੌਰ ’ਤੇ ਕੀ ਫਾਇਦਾ ਹੋਇਆ ਹੈ ਤੇ ਇਸ ਮੁਫ਼ਤ ਸਫ਼ਰ ਨਾਲ ਮਹਿਲਾਵਾਂ ਨੂੰ ਹੋ ਰਹੀ ਬਚਤ ਨੂੰ ਕਿੱਥੇ ਖ਼ਰਚ ਕੀਤਾ ਜਾ ਰਿਹਾ ਹੈ।

ਕੀ ਮੁਫ਼ਤ ਸਫ਼ਰ ਨਾਲ ਜਨਤਕ ਜੀਵਨ ’ਚ ਮਹਿਲਾਵਾਂ ਨੂੰ ਸਮਾਜਿਕ ਵਿਕਾਸ ਦੀ ਆਪਣੀ ਭਾਗੀਦਾਰੀ ਵਧਾਉਣ ’ਚ ਜ਼ਿਆਦਾ ਮੌਕੇ ਮਿਲੇ ਹਨ ਤੇ ਹੁਣ ਤੱਕ ਹਾਸ਼ੀਏ ’ਤੇ ਰਹੀਆਂ ਮਹਿਲਾਵਾਂ ਵੱਲੋਂ ਕਿਸ ਤਰੀਕੇ ਨਾਲ ਮੁਫ਼ਤ ਸਫ਼ਰ ਨੇ ਆਪਣਾ ਯੋਗਦਾਨ ਦਿੱਤਾ ਹੈ ਸਰਵੇਖਣ ਰਿਪੋਰਟ ’ਚ ਦੱਸਣਾ ਹੋਏਗਾ ਕਿ ਕੀ ਪ੍ਰਾਈਵੇਟ ਦੀ ਥਾਂ ’ਤੇ ਸਰਕਾਰੀ ਟਰਾਂਸਪੋਰਟ ’ਤੇ ਮਹਿਲਾਵਾਂ ਆਪਣੇ ਆਪ ਨੂੰ ਜਿਆਦਾ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਤੇ ਮਹਿਲਾਵਾਂ ਲਈ ਸਰਕਾਰੀ ਟਰਾਂਸਪੋਰਟ ’ਚ ਕੀ ਕੀ ਸੁਧਾਰ ਖ਼ੁਦ ਮਹਿਲਾਵਾਂ ਚਾਹੁੰਦੀਆਂ ਹਨ।

ਮਹਿਲਾਵਾਂ ਦੀ ਸਿਆਸੀ ਨਬਜ਼ ਵੀ ਟਟੋਲੇਗੀ ਪੰਜਾਬ ਸਰਕਾਰ

ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸਰਵੇਖਣ ’ਚ ਮਹਿਲਾਵਾਂ ਦੀ ਸਰਕਾਰ ਪ੍ਰਤੀ ਕੀ ਸੋਚ ਹੈ, ਇਸ ਬਾਰੇ ਵੀ ਸਰਵੇਖਣ ਟੀਮ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੈ ਕਿ ਪੰਜਾਬ ’ਚ ਹੁਣ 50 ਫੀਸਦੀ ਦੇ ਲਗਭਗ ਮਹਿਲਾ ਵੋਟਰ ਹਨ ਤਾਂ ਮਹਿਲਾਵਾਂ ਦੇ ਦਿਲ ’ਚ ਸਰਕਾਰ ਪ੍ਰਤੀ ਕੀ ਹੈ? ਇਸ ਬਾਰੇ ਉਹ ਪਤਾ ਕਰਵਾਉਣ ਲਈ ਕਾਫ਼ੀ ਜ਼ਿਆਦਾ ਕੋਸ਼ਿਸ਼ ’ਚ ਲੱਗੀ ਹੋਈ ਹੈ ਕਿ ਜੇਕਰ ਮਹਿਲਾਵਾਂ ਸਰਕਾਰ ਪ੍ਰਤੀ ਸੋਚ ਜ਼ਿਆਦਾ ਠੀਕ ਨਹੀਂ ਤਾਂ ਸਮਾਂ ਰਹਿੰਦੇ ਹੋਏ ਉਹ ਸੋਚ ਨੂੰ ਠੀਕ ਕੀਤਾ ਜਾ ਸਕੇ।