Medical Camp: ਸਰਸਾ। ਪਵਿੱਤਰ ਭੰਡਾਰੇ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ, ਜਿਸ ਵਿੱਚ ਮਾਹਿਰ ਡਾਕਟਰਾਂ ਨੇ 689 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਹੀ ਸਲਾਹ ਦੇਣ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਜਨ ਕਲਿਆਣ ਪਰਮਾਰਥੀ ਕੈਂਪ ਦੀ ਸ਼ੁਰੂਆਤ ਡਾਕਟਰਾਂ ਤੇ ਸਟਾਫ ਮੈਂਬਰਾਂ ਵੱਲੋਂ ਅਰਦਾਸ ਦਾ ਭਜਨ ਬੋਲ ਕੇ ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਬੋਲ ਕੇ ਕੀਤੀ ਗਈ।
ਇਸ ਤੋਂ ਬਾਅਦ ਵੱਖ-ਵੱਖ ਕੈਬਿਨਾਂ ’ਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਲਾਭ ਉਠਾਉਣ ਲਈ ਨੇੜੇ ਤੇ ਦੂੁਰ-ਦਰਾਡੇ ਤੋਂ ਕਾਫ਼ੀ ਗਿਣਤੀ ’ਚ ਮਰੀਜ਼ ਪਹੁੰਚੇ। ਇਸ ਮੌਕੇ ਐਲੋਪੈਥੀ ਦੇ ਤਹਿਤ 631, ਆਯੂਰਵੈਦਿਕ ਤਹਿਤ 58 ਮਰੀਜ਼ਾਂ ਸਮੇਤ ਕੁੱਲ 689 ਮਰੀਜ਼ਾਂ ਦੀ ਜਾਂਚ ਕੀਤੀ ਗਈ। ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਸਾਧ-ਸੰਗਤ ਵੱਲੋਂ ਕੁੱਲ 71 ਯੂਨਿਟ ਖੂਨਦਾਨ ਕੀਤਾ ਗਿਆ। Medical Camp
Read Also : Ration Card Scheme Punjab: ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖਬਰ, ਕਰਨਾ ਹੋਵੇਗਾ ਇਹ ਕੰਮ ਨਹੀਂ ਤਾਂ ਰਾਸ਼ਨ ਮਿਲਣਾ ਹੋਵੇਗਾ ਬੰਦ
ਜਨ ਕਲਿਆਣ ਪਰਮਾਰਥੀ ਕੈਂਪ ’ਚ ਡਾ. ਅਵਤਾਰ ਸਿੰਘ ਕਲੇਰ (ਦਿਲ ਦੇ ਰੋਗਾਂ ਦੇ ਮਾਹਿਰ), ਡਾ. ਵਿਸ਼ਣੂੁਕਾਂਤ ਸ਼ਰਮਾ (ਯੂਰੋਲਾਜਿਸਟ), ਡਾ. ਐੱਮਪੀ ਸਿੰਘ (ਜਨਰਲ ਸਰਜਨ), ਡਾ. ਸਵਪਨਿਲ ਗਰਗ (ਪਲਾਸਟਿਕ ਸਰਜਨ), ਡਾ. ਗੌਰਵ ਗੁਪਤਾ, ਡਾ. ਮੀਨਾਕਸ਼ੀ, ਡਾ. ਇਸ਼ਿਤਾ, ਡਾ. ਸੰਜੇ ਅਰੋੜਾ, ਡਾ. ਇਕਬਾਲ ਸਿੰਘ (ਜਨਰਲ ਮੈਡੀਸਨ), ਡਾ. ਪੁਨੀਤ ਮਾਹੇਸ਼ਵਰੀ, ਡਾ. ਸ਼ੀਨਮ ਕੰਬੋਜ, ਡਾ. ਕੁਲਭੂਸ਼ਣ (ਐਨੇਸਥੀਸੀਆ), ਡਾ. ਗੌਰਵ ਗੋਇਲ, ਡਾ. ਰਾਕੇਸ਼ ਜਾਖੜ (ਬਾਲ ਅਤੇ ਸ਼ਿਸ਼ੂ ਰੋਗ ਮਾਹਿਰ), ਡਾ. ਮੰਨੂ ਸਿੰਗਲਾ (ਪ੍ਰਸੂਤੀ ਅਤੇ ਗਾਇਨੀਕੋਲੋਜਿਸਟ), ਡਾ. ਸੁਮਿਤ ਉਪਾਧਿਆਏ, ਡਾ. ਰੇਣੂ ਉਪਾਧਿਆਏ (ਕੰਨ, ਨੱਕ ਅਤੇ ਗਲ ਦੇ ਮਾਹਿਰ), Jan Kalyan Parmarthi Camp
ਡਾ. ਮੋਨਿਕਾ ਗਰਗ, ਡਾ. ਕਾਰਤੀਕੇਅ ਗੁਪਤਾ (ਅੱਖਾਂ ਦੇ ਮਾਹਿਰ), ਡਾ. ਵੇਦਿਕਾ ਇੰਸਾਂ (ਹੱਡੀ ਰੋਗ ਮਾਹਿਰ), ਡਾ. ਨੇਹਾ ਗੁਪਤਾ ਮਾਈਕਰੋ-ਬਾਇਓਲੋਜਿਸਟ, ਡਾ. ਅਸ਼ੋਕ ਇੰਸਾਂ (ਮਨੋ ਰੋਗ ਮਾਹਿਰ), ਡਾ. ਦਿਨੇਸ਼ ਚੌਹਾਨ, ਡਾ. ਕ੍ਰਿਸ਼ਨਾ ਕੁਮਾਰ, ਡਾ. ਸੰਦੀਪ ਕੌਰ (ਰੇਡੀਓਲੋਜਿਸਟ), ਡਾ. ਵਿਕਰਮ ਨੈਨ, ਡਾ. ਸਾਕਸ਼ੀ ਚੌਹਾਨ, ਡਾ. ਮੋਨਿਕਾ ਨੈਨ, ਡਾ. ਗੌਰਵ ਗਰਗ, ਡਾ. ਬ੍ਰਹਮ ਸਿੰਘ ਚੌਹਾਨ (ਡੈਂਟਿਸਟ), ਡਾ. ਅਜੈ ਗੋਪਲਾਨੀ, ਡਾ. ਸ਼ਸ਼ੀ ਕਾਂਤ, ਡਾ. ਮੀਨਾ ਗੋਪਲਾਨੀ (ਆਯੁਰਵੇਦ ਮਾਹਿਰ), ਡਾ. ਨੀਤਾ, ਡਾ. ਜਸਵਿੰਦਰ ਕੌਰ (ਫਿਜ਼ੀਓਥੈਰੇਪਿਸਟ) ਡਾ. ਕੀਰਤੀ ਅਰੋੜਾ, ਡਾ. ਸੰਦੀਪ ਭਾਦੂ (ਬਲੱਡ ਟ੍ਰਾਂਸਫਿਊਜਨ ਅਫ਼ਸਰ) ਨੇ ਆਪਣੀਆਂ ਸੇਵਾਵਾਂ ਦਿੱਤੀਆਂ। Medical Camp