ਭਿਆਨਕ ਗਰਮੀ ’ਚ ਰਾਹਗੀਰਾਂ ਦੀ ਪਿਆਸ ਬੁਝਾਵੇਗੀ ਡੇਰਾ ਸੱਚਾ ਸੌਦਾ ਦੀ ‘ਡਰੌਪ’ ਮੁਹਿੰਮ, ਮਿਲੇਗਾ ਠੰਢਾ ਅਤੇ ਸਾਫ਼ ਪਾਣੀ

Water Cooler Machine
Water Cooler Machine: ਪਿਆਸ ਬੁਝਾਵੇਗੀ ਡੇਰਾ ਸੱਚਾ ਸੌਦਾ ਦੀ ‘ਡਰੌਪ’ ਮੁਹਿੰਮ

ਪੂਜਨੀਕ ਗੁਰੂ ਜੀ ਤੇ ਗੁਰੂ ਜੀ ਦੀ ਸਪੁੱਤਰੀ ਹਨੀਪ੍ਰੀਤ ਜੀ ਇੰਸਾਂ ਨੇ ਲਵਾਏ 10 ਥਾਂਵਾਂ ’ਤੇ ਆਰਓ ਵਾਲੇ ਵਾਟਰ ਕੂਲਰ | Water Cooler Machine

Water Cooler Machine: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਦੁਨੀਆ ਭਰ ’ਚ ਮਾਨਵਤਾ ਭਲਾਈ ਦੇ 168 ਕਾਰਜ ਕਰ ਰਹੇ ਡੇਰਾ ਸੱਚਾ ਸੌਦਾ ਵੱਲੋਂ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਸਾਫ਼ ਅਤੇ ਠੰਢਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਮੁਹਿੰਮ ‘ਡਰੌਪ’ ਭਿਆਨਕ ਗਰਮੀ ਵਿੱਚ ਇੱਕ ਵਰਦਾਨ ਸਿੱਧ ਹੋਵੇਗੀ।

ਸ਼ਨਿੱਚਰਵਾਰ ਨੂੰ ਇਸ ਮੁਹਿੰਮ ਤਹਿਤ ਸਭ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਗੁਰੂ ਜੀ ਦੀ ਸਪੁੱਤਰੀ ਹਨੀਪ੍ਰੀਤ ਜੀ ਇੰਸਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸਰਸਾ ਦੇ ਸ੍ਰੀ ਜਲਾਲਆਣਾ ਸਾਹਿਬ, ਸ਼੍ਰੀਗੰਗਾਨਗਰ ਦੇ ਸ੍ਰੀਗੁਰੂਸਰ ਮੋਡੀਆ ਸਮੇਤ ਸਰਸਾ ਜ਼ਿਲ੍ਹੇ ਵਿੱਚ ਪਿੰਡ ਸ਼ਾਹਪੁਰ ਬੇਗੂ, ਨਟਾਰ, ਰੰਘੜੀ ਖੇੜਾ, ਬਾਜੇਕਾਂ, ਨੇਜੀਆ ਖੇੜਾ, ਸ਼ਾਹ ਸਤਿਨਾਮ ਜੀ ਮਾਰਗ ’ਤੇ ਪੇਪਰ ਮਿੱਲ ਦੇ ਸਾਹਮਣੇ, ਸ਼ਾਹ ਸਤਿਨਾਮ ਜੀ ਪੁਰਾ, ਉਪਕਾਰ ਕਲੋਨੀ ਸਮੇਤ 10 ਥਾਵਾਂ ’ਤੇ ਆਰਓ ਵਾਲੇ ਵਾਟਰ ਕੂਲਰ ਲਾਏ ਗਏ। ਡੇਰਾ ਸੱਚਾ ਸੌਦਾ ਦੇ ਇਸ ਕਾਰਜ ਦੀ ਪਿੰਡ ਵਾਸੀਆਂ ਨੇ ਦਿਲੋਂ ਸ਼ਲਾਘਾ ਕੀਤੀ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।

Water Cooler Machine

‘ਡਰੌਪ’ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਅਤੇ ਗੁਰੂ ਜੀ ਦੀ ਸਪੁੱਤਰੀ ਹਨੀਪ੍ਰੀਤ ਜੀ ਇੰਸਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਅਵਤਾਰ ਧਰਤੀ ਸ੍ਰੀ ਜਲਾਲਆਣਾ ਸਾਹਿਬ ਵਿਖੇ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਦੇ ਮੁੱਖ ਗੇਟ ’ਤੇ ਅਤੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਵਤਾਰ ਧਰਤੀ ਸ੍ਰੀਗੁਰੂਸਰ ਮੋਡੀਆ ’ਚ ਦੋ ਥਾਵਾਂ ’ਤੇ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਦੇ ਬਾਹਰ ਅਤੇ ਪਿੰਡ ਦੇ ਵਾਰਡ ਪੰਜ ਦੇ ਚੌਰਾਹੇ ’ਤੇ ਆਰਓ ਵਾਟਰ ਕੂਲਰ ਲਾਏ ਗਏ।

Water Cooler Machine

ਸ੍ਰੀ ਜਲਾਲਆਣਾ ਸਾਹਿਬ ਵਿਖੇ ਲਾਏ ਗਏ ਵਾਟਰ ਕੂਲਰ ਦੇ ਉਦਘਾਟਨ ਮੌਕੇ ਪਿੰਡ ਦੇ ਸਰਪੰਚ ਅੰਗਰੇਜ਼ ਸਿੰਘ, ਸਾਬਕਾ ਸਰਪੰਚ ਜਮੁਨਾ ਦਾਸ ਅਤੇ ਪੰਚ ਅਮਨਦੀਪ ਸਮੇਤ 85 ਮੈਂਬਰ ਪਟਵਾਰੀ ਹਰਦਮ ਇੰਸਾਂ, ਜਤਿੰਦਰ ਇੰਸਾਂ, ਸੁਭਾਸ਼ ਇੰਸਾਂ, ਧਰਮਵੀਰ ਇੰਸਾਂ, ਸੁਖਵਿੰਦਰ ਇੰਸਾਂ, 15 ਮੈਂਬਰ ਅਮਰੀਕ ਇੰਸਾਂ, ਗੁਰਸੇਵਕ ਇੰਸਾਂ, ਮੱਖਣ ਸਿੰਘ ਇੰਸਾਂ, ਓਮ ਪ੍ਰਕਾਸ਼ ਇੰਸਾਂ ਕਾਲਾਂਵਾਲੀ, ਨੰਬਰਦਾਰ ਸੁੱਖਾ ਸਿੰਘ, ਸੇਵਕ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਅਮਨਪ੍ਰੀਤ ਕੌਰ, ਚਰਨਜੀਤ ਕੌਰ, ਰੀਨਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਤੇ ਪਿੰਡ ਵਾਸੀ ਹਾਜ਼ਰ ਸਨ।

ਹਾਜ਼ਰ ਪਤਵੰਤਿਆਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਪਵਿੱਤਰ ਗੁਰੂ ਨਗਰੀ ਸ੍ਰੀ ਜਲਾਲਆਣਾ ਸਾਹਿਬ ਨਾਲ ਸ਼ੁਰੂ ਤੋਂ ਹੀ ਅਥਾਹ ਪਿਆਰ ਰਿਹਾ ਹੈ। ਉਨ੍ਹਾਂ ਨੇ ਆਰਓ ਅਤੇ ਵਾਟਰ ਕੂਲਰ ਦੇ ਨਾਲ-ਨਾਲ ਪਿੰਡ ਵਿੱਚ ਬਣਾਏ ਗਏ ਸ਼ਾਨਦਾਰ ਸਟੇਡੀਅਮ ਲਈ ਵੀ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਟੇਡੀਅਮ ਪੇਂਡੂ ਖੇਤਰ ਦੇ ਨੌਜਵਾਨਾਂ ਲਈ ਵਰਦਾਨ ਹੈ।

Dera Sacha Sauda

ਇਸ ਦੇ ਨਾਲ ਹੀ ਸ੍ਰੀਗੁਰੂਸਰ ਮੋਡੀਆ ਵਿਖੇ ਇਸ ਮੁਹਿੰਮ ਦਾ ਉਦਘਾਟਨ ਸਹਾਇਕ ਇੰਜੀਨੀਅਰ ਪੀਐੱਚਡੀ ਸੂਰਤਗੜ੍ਹ ਕ੍ਰਿਸ਼ਨ ਲਾਲ ਧਾਰੀਵਾਲ ਅਤੇ ਡਾ. ਧਰਮਵੀਰ ਸਿੰਘ ਇੰਸਾਂ ਨੇ ਕੀਤਾ। ਇਸ ਮੌਕੇ ਸੇਵਾਦਾਰ ਨਵਜੋਤ ਇੰਸਾਂ, 85 ਮੈਂਬਰ ਰਜਿੰਦਰ ਕੰਬੋਜ ਇੰਸਾਂ, ਹਰਚਰਨ ਸਿੰਘ ਇੰਸਾਂ, ਪ੍ਰਗਟ ਸਿੰਘ ਇੰਸਾਂ, ਪ੍ਰਕਾਸ਼ ਇੰਸਾਂ, ਸੁਖਨਿੰਦਰ ਸਿੰਘ ਇੰਸਾਂ, ਨਿਸ਼ਾਨ ਸਿੰਘ ਇੰਸਾਂ, ਕਬੀਰ ਇੰਸਾਂ, ਸਰਦਾਰਾ ਰਾਮ ਇੰਸਾਂ, ਖੇਤਾ ਸਿੰਘ ਇੰਸਾਂ, ਕੁਲਦੀਪ ਸਿੰਘ ਇੰਸਾਂ, ਸਤਪਾਲ ਸਿੰਘ, ਮੋਹਨ ਲਾਲ ਚਿਲਾਨਾ, ਸੋਹਨ ਸਿੰਘ ਬਰਾੜ, ਕੁਲਵਿੰਦਰ ਸਿੰਘ, ਅੰਸ਼ ਬਰਾੜ ਇੰਸਾਂ ਅਤੇ ਪਿੰਡ ਦੇ ਪਤਵੰਤੇ ਸੱਜਣ, ਹਸਪਤਾਲ ਦਾ ਸਟਾਫ਼ ਆਦਿ ਹਾਜ਼ਰ ਸਨ।

ਇਨ੍ਹਾਂ ਤੋਂ ਇਲਾਵਾ ਸਰਸਾ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਬੇਗੂ ਦੇ ਪੰਚਾਇਤ ਘਰ ’ਚ ਸਰਪੰਚ ਪਰਮਜੀਤ ਕੌਰ ਨੇ, ਨਟਾਰ ਦੇ ਗਊਸ਼ਾਲਾ ਵਿੱਚ ਲਾਏ ਗਏ ਆਰਓ ਵਾਟਰ ਕੂਲਰ ਦੇ ਸਰਪੰਚ ਬਾਬੂ ਰਾਮ ਨੇ, ਰੰਗੜੀ ਖੇੜਾ ਦੇ ਬੱਸ ਅੱਡੇ ’ਤੇ ਲਾਏ ਗਏ ਆਰਓ ਵਾਟਰ ਕੂਲਰ ਦਾ ਸਰਪੰਚ ਗੁਰਪ੍ਰੀਤ ਕੌਰ ਇੰਸਾਂ ਨੇ ਅਤੇ ਬਾਜੇਕਾਂ ਦੇ ਪੰਚਾਇਤ ਘਰ ਵਿੱਚ ਲਾਏ ਗਏ ਆਰਓ ਵਾਟਰ ਕੂਲਰ ਦਾ ਸਰਪੰਚ ਪ੍ਰਤੀਨਿਧੀ ਰਾਜਿੰਦਰ ਕੰਗ ਨੇ ਰਸਮੀ ਤੌਰ ’ਤੇ ਰਿਬਨ ਜੋੜ ਕੇ ਇਸ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਨੇਜੀਆ ਖੇੜਾ, ਸ਼ਾਹ ਸਤਿਨਾਮ ਜੀ ਮਾਰਗ ’ਤੇ ਪੇਪਰ ਮਿੱਲ ਦੇ ਸਾਹਮਣੇ, ਸ਼ਾਹ ਸਤਿਨਾਮ ਜੀ ਪੁਰਾ, ਉਪਕਾਰ ਕਲੋਨੀ ਵਿੱਚ ਵੀ ਆਰਓ ਨਾਲ ਲੈਸ ਵਾਟਰ ਕੂਲਰ ਲਾਏ ਗਏ ਹਨ।

Water Cooler Machine

ਪਿੰਡ ਸ਼ਾਹਪੁਰ ਬੇਗੂ ਦੀ ਸਰਪੰਚ ਪਰਮਜੀਤ ਕੌਰ ਨੇ ਪੂਜਨੀਕ ਗੁਰੂ ਜੀ ਅਤੇ ਗੁਰੂ ਜੀ ਦੀ ਸਪੁੱਤਰੀ ਹਨੀਪ੍ਰੀਤ ਜੀ ਇੰਸਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਦੇ ਪੰਚਾਇਤ ਘਰ ਵਿੱਚ ਲਾਏ ਗਏ ਆਰਓ ਵਾਟਰ ਕੂਲਰ ਤੋਂ ਪਿੰਡ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਖਾਸ ਕਰਕੇ ਬਜ਼ੁਰਗ ਜੋ ਆਪਣੀ ਪੈਨਸ਼ਨ ਅਤੇ ਹੋਰ ਕੰਮਾਂ ਲਈ ਪੰਚਾਇਤ ਘਰ ਆਉਂਦੇ ਹਨ, ਉਨ੍ਹਾਂ ਨੂੰ ਗਰਮੀਆਂ ਵਿੱਚ ਠੰਢੇ ਪਾਣੀ ਦਾ ਬਹੁਤ ਲਾਭ ਮਿਲੇਗਾ। ਇਸ ਤੋਂ ਇਲਾਵਾ ਰੰਗੜੀ ਖੇੜਾ, ਨਟਾਰ, ਸ੍ਰੀ ਜਲਾਲਆਣਾ ਸਾਹਿਬ, ਨੇਜੀਆ ਖੇੜਾ, ਬਾਜੇਕਾਂ ਗ੍ਰਾਮ ਪੰਚਾਇਤ ਅਤੇ ਵਾਰਡ ਨੰਬਰ 12 ਦੇ ਕੌਂਸਲਰਾਂ ਨੇ ਵੀ ਆਪਣੇ ਪਿੰਡ ਅਤੇ ਵਾਰਡ ਵਿੱਚ ਆਰਓ ਵਾਟਰ ਕੂਲਰ ਲਾਉਣ ਲਈ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਹੈ। ਇਨ੍ਹਾਂ ਥਾਵਾਂ ’ਤੇ ਗ੍ਰਾਮ ਪੰਚਾਇਤ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ 85 ਮੈਂਬਰ ਸੇਵਾਦਾਰ ਮੌਜ਼ੂਦ ਰਹੇ।

ਕੀ ਹੈ ਡਰੌਪ ਮੁਹਿੰਮ?

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ 168 ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਕਾਰਜ ਹੈ ਡਰੌਪ ਮੁਹਿੰਮ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡਰੌਪ ਮੁਹਿੰਮ ਤਹਿਤ ਦੇਸ਼-ਵਿਦੇਸ਼ ਵਿੱਚ ਸਾਧ-ਸੰਗਤ ਵੱਲੋਂ ਝੁੱਗੀ-ਝੌਂਪੜੀਆਂ ਅਤੇ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੇ ਫਿਲਟਰ ਲਾ ਕੇ ਸ਼ੁੱਧ ਅਤੇ ਠੰਢਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤਹਿਤ ਹੁਣ ਸਾਧ-ਸੰਗਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਮੁਫ਼ਤ ਆਰਓ ਵਾਟਰ ਕੂਲਰ ਲਾ ਰਹੀ ਹੈ।

Water Cooler Machine