ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਨੇ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਸਪਲਾਈ ਕਰਨ ਵਾਲੇ ਤਿੰਨ ਅੰਤਰਰਾਸ਼ਟਰੀ ਕਥਿਤ ਨਸ਼ਾ ਤਸਕਰਾਂ ਨੂੰ 5 ਕਿੱਲੋ 530 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸ.ਟੀ.ਐਫ ਨੂੰ ਇਨ੍ਹਾਂ ਕੋਲੋਂ ਇੱਕ 9 ਐਮ.ਐਮ ਪਿਸਟਲ, ਤਿੰਨ ਮੈਗਜ਼ੀਨ,56 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ । ਦੋ ਕਥਿਤ ਤਸਕਰ ਬੋਹੜ ਸਿੰਘ ਤੇ ਮੇਜ਼ਰ ਸਿੰਘ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ, ਜਦੋਂ ਕਿ ਬਲਵਿੰਦਰ ਸਿੰਘ ਭੂਰਾ ਕਰੀਮਪੁਰਾ, ਤਰਨਤਾਰਨ ਦਾ ਰਹਿਣ ਵਾਲਾ ਹੈ। ਕਿਸਾਨ ਬੋਹੜ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਦੇ ਖੇਤਾਂ ਕੋਲ ਜ਼ਮੀਨ ਦੇ ਹੇਠਾਂ ਅੱਠ ਪੈਕੇਟ ਹੈਰੋਇਨ ਦੇ ਦਬਾ ਕੇ ਰੱਖੇ ਗਏ ਸਨ।
ਖੁਫ਼ੀਆ ਇਤਲਾਹ ‘ਤੇ ਦਿੱਤਾ ਕਾਰਵਾਈ ਨੂੰ ਅੰਜ਼ਾਮ
ਐਸ.ਟੀ.ਐਫ ਟੀਮ ਨੂੰ ਇਤਲਾਹ ਮਿਲੀ ਦੀ ਕਿ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਕੁਝ ਨਸ਼ਾ ਤਸਕਰ ਤਾਰਨ ਜਿਲੇ ਦੇ ਪਿੰਡ ਭਿੱਖੀਵਿੰਡ ਵਾਲੇ ਪਾਸਿਓਂ ਅੰਮ੍ਰਿਤਸਰ ਵੱਲ ਕਿਸੇ ਖੇਪ ਨੂੰ ਪਹੁੰਚਾਉਣ ਲਈ ਆ ਰਹੇ ਹਨ.ਇਸ ਤੋਂ ਬਾਅਦ ਐਸ.ਟੀ.ਐਫ ਦੀ ਟੀਮ ਵਲੋਂ ਬੋਹੜੂ ਪੁਲ ਨੇੜੇ ਨਾਕਾ ਬੰਦੀ ਕਰਕੇ ਸਵਿਫਟ ਕਰ ਨੰਬਰ ਪੀ.ਬੀ-18-ਐਮ-0036 ਨੂੰ ਰੋਕਿਆ ਤਾਂ ਉਸ ਵਿੱਚ ਸਵਾਰ ਬਲਵਿੰਦਰ ਸਿੰਘ ਨੂੰ ਗੱਡੀ ਦੀ ਤਲਾਸ਼ੀ ਦੇਣ ਲਈ ਕਿਹਾ ਤਾਂ ਗੱਡੀ ਵਿੱਚੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ. ਇਸ ਤੋਂ ਬਾਅਦ ਬਲਵਿੰਦਰ ਸਿੰਘ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਮਮਦੋਟ ਪਿੰਡ ਚ ਰਹਿਣ ਵਾਲੇ ਮੇਜਰ ਸਿੰਘ ਅਤੇ ਬੋਹੜ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ।
ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਦੇ ਏ.ਆਈ.ਜੀ ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਤਸਕਰਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਇਨ੍ਹਾਂ ਤਸਕਰਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਕਿਸ ਤਰਾਂ ਪਾਕਿਸਤਾਨ ਚ ਬੈਠੇ ਤਸਕਰਾਂ ਦੀ ਮਦਦ ਨਾਲ ਨਸ਼ੇ ਦੀ ਖੇਪ ਅਤੇ ਹਥਿਆਰ ਭਾਰਤ ਵਿੱਚ ਸਪਲਾਈ ਕਰਦੇ ਸਨ.ਏ.ਆਈ.ਜੀ ਰਛਪਾਲ ਸਿੰਘ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਇਹ ਸਾਰੇ ਤਸਕਰ ਵੱਖ-ਵੱਖ ਸਰਹੱਦੀ ਇਲਾਕਿਆਂ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਫਿਲਹਾਲ ਬਲਵਿੰਦਰ ਸਿੰਘ, ਮੇਜਰ ਸਿੰਘ ਅਤੇ ਬੋਹੜ ਸਿੰਘ ਨੂੰ ਗਿਰਫ਼ਤਾਰ ਕੀਤਾ ਹੈ ਜਦਕਿ ਇਹਨਾਂ ਦੇ ਟੀਨ ਸਾਥੀਆਂ ਗੁਰਪਵਿੱਤਰ ਸਿੰਘ,ਸ਼ਿੰਦਰ ਸਿੰਘ ਅਤੇ ਗੁਰਜੰਟ ਸਿੰਘ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਸਖਤੀ ਨਾਲ ਕੀਤੀ ਜਾਣ ਵਾਲੀ ਹੋਰ ਪੁੱਛਗਿੱਛ ਤੋਂ ਬਾਅਦ ਕਈ ਹੋਰ ਅਹਿਮ ਖੁਲਾਸੇ ਵੀ ਹੋ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।