
Electricity Punjab: ਪਾਵਰਕੌਮ ਦੇ 15 ਯੂਨਿਟਾਂ ’ਚੋਂ 14 ਯੂਨਿਟ ਕਾਰਜਸ਼ੀਲ
- ਅਪਰੈਲ ਮਹੀਨੇ ਅੰਦਰ ਹੀ ਬਿਜਲੀ ਦੀ ਮੰਗ 10296 ਮੈਗਾਵਾਟ ’ਤੇ ਪੁੱਜੀ | Electricity Punjab
Electricity Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗਰਮੀ ਵਧਣ ਦੇ ਨਾਲ ਹੀ ਸੂਬੇ ਅੰਦਰ ਬਿਜਲੀ ਦੀ ਮੰਗ ਵਿੱਚ ਵਾਧਾ ਹੋ ਗਿਆ ਹੈ। ਪਹਿਲੀ ਵਾਰ ਇਸ ਸੀਜ਼ਨ ਅੰਦਰ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਪਾਵਰਕੌਮ (PSPCL) ਦੇ ਸਰਕਾਰੀ ਅਤੇ ਪ੍ਰਾਈਵੇਟ ਪੱਧਰ ਦੇ ਥਰਮਲਾਂ ਦੇ 15 ਯੂਨਿਟਾਂ ਵਿੱਚੋਂ 14 ਯੂਨਿਟ ਭਖੇ ਹੋਏ ਹਨ।
Read Also : IMD Alert Today: ਮੌਸਮ ਵਿਭਾਗ ਦਾ ਅਲਰਟ, ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
ਇਕੱਤਰ ਵੇਰਵਿਆਂ ਮੁਤਾਬਿਕ ਬੁੱਧਵਾਰ ਨੂੰ ਪੰਜਾਬ ਅੰਦਰ ਬਿਜਲੀ ਦੀ ਮੰਗ 10296 ਮੈਗਵਾਟ ’ਤੇ ਪੁੱਜ ਗਈ ਸੀ। ਗਰਮੀ ਦੇ ਸ਼ੁਰੂ ਹੋਏ ਇਸ ਸੀਜ਼ਨ ’ਚ ਪਹਿਲੀ ਵਾਰ ਇਹ ਮੰਗ 10 ਹਜ਼ਾਰ ਮੈਗਾਵਾਟ ਨੂੰ ਪਾਰ ਕੀਤੀ ਹੈ। ਉਂਜ ਪਿਛਲੇ ਸਾਲ ਇਸ ਦਿਨ ਬਿਜਲੀ ਦੀ ਵੱਧ ਤੋਂ ਵੱਧ ਮੰਗ 8779 ਮੈਗਾਵਾਟ ਸੀ। ਪਿਛਲੇ ਸਾਲ ਨਾਲੋਂ 1500 ਮੈਗਾਵਾਟ ਤੋਂ ਜਿਆਦਾ ਬਿਜਲੀ ਦੀ ਮੰਗ ਵਧੀ ਹੈ।
Electricity Punjab
ਅਪਰੈਲ ਮਹੀਨੇ ਅੰਦਰ ਹੀ ਗਰਮੀ ਹੱਦੋਂ ਵੱਧ ਪੈ ਰਹੀ ਹੈ ਅਤੇ ਪਾਰਾ 43 ਡਿਗਰੀ ਨੂੰ ਪਾਰ ਕਰ ਗਿਆ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਗਰਮੀ ਦੇ ਵਾਧੇ ਦੀ ਘੰਟੀ ਖੜਕਾ ਰਿਹਾ ਹੈ। ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ 9 ਯੂਨਿਟ ਚੱਲ ਰਹੇ ਹਨ। ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਤੋਂ 700 ਮੈਗਾਵਟ ਤੋਂ ਵੱਧ ਬਿਜਲੀ ਉਤਪਾਦਨ ਪੈਦਾ ਕੀਤਾ ਜਾ ਰਿਹਾ ਹੈ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਤੋਂ 847 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰੀ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ ਬੰਦ ਹੈ ਜਦਕਿ ਇੱਕ ਯੂਨਿਟ ਤੋਂ 250 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਥਰਮਲ ਦਾ ਬੰਦ ਪਿਆ ਇੱਕ ਯੂਨਿਟ ਅਗਲੇ ਮਹੀਨੇ ਚੱਲਣ ਦੀ ਸੰਭਾਵਨਾ ਹੈ।
ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਭ ਤੋਂ ਵੱਡੇ 1980 ਮੈਗਾਵਾਟ ਵਾਲੇ ਤਲਵੰਡੀ ਸਾਬੋਂ ਥਰਮਲ ਪਲਾਂਟ ਤੋਂ 1380 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਰਾਜਪੁਰਾ ਥਮਰਲ ਪਲਾਂਟ ਵੀ ਪੂਰੀ ਸਮਰੱਥਾ ’ਤੇ ਭਖਿਆ ਹੋਇਆ ਹੈ ਅਤੇ ਇੱਥੋਂ 1300 ਮੈਗਾਵਾਟ ਤੋਂ ਵੱਧ ਬਿਜਲੀ ਉਤਪਦਾਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਪਿਛਲੇ ਸਾਲ ਗਰਮੀ ਅਤੇ ਝੋਨੇ ਦੇ ਸੀਜਨ ਵਿੱਚ ਬਿਜਲੀ ਦੀ ਸਿਖਰ ਮੰਗ 16070 ਮੈਗਾਵਾਟ ’ਤੇ ਪੁੱਜ ਗਈ ਸੀ ਅਤੇ ਇਸ ਵਾਰ ਗਰਮੀ ਅਤੇ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ 17000 ਮੈਗਾਵਾਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਸੂਬੇ ਅੰਦਰ ਸਾਲ ਦਰ ਸਾਲ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਦਰਜ਼ ਹੋ ਰਿਹਾ ਹੈ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਝੋਨੇ ਦੇ ਸੀਜ਼ਨ ਨੂੰ ਲੈ ਕੇ ਬਿਜਲੀ ਸਪਲਾਈ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਹਰ ਵਧੀ ਹੋਈ ਡਿਮਾਂਡ ਨੂੰ ਪੂਰੀ ਕਰਨ ਵਿੱਚ ਸਫ਼ਲ ਰਹੇਗਾ।
ਪੰਜਾਬ ’ਚ ਪਟਿਆਲਾ ਸਭ ਤੋਂ ਵੱਧ ਗਰਮ ਰਿਹਾ | Electricity Punjab
ਇੱਧਰ ਜੇਕਰ ਸੂਬੇ ਅੰਦਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਅੰਦਰ ਸਭ ਤੋਂ ਵੱਧ ਤਾਪਮਾਨ ਪੰਜਾਬ ਭਰ ਅੰਦਰ ਅੱਜ ਪਟਿਆਲਾ ਸਭ ਤੋਂ ਗਰਮ ਰਿਹਾ ਜਿੱਥੇ ਕਿ ਤਾਪਮਾਨ 41.3 ਡਿਗਰੀ ਰਿਹਾ। ਇਸ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ ਦਾ ਤਾਪਮਾਨ 40.2 ਡਿਗਰੀ ਰਿਹਾ। ਬਠਿੰਡਾ ਏਅਰਪੋਰਟ ਅਤੇ ਲੁਧਿਆਣਾ ਦਾ ਤਾਪਮਾਨ 40.1 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸ਼ਹਿਰਾਂ ਦਾ ਤਾਪਮਾਨ 36 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਹੈ।