Side Effects of Drugs: ਨਸ਼ਾ ਛੱਡਣ ਤੋਂ ਬਾਅਦ ਮਾਪਿਆਂ ਨੂੰ ਬਣਾ ਕੇ ਦਿੱਤਾ ਤਿੰਨ ਮੰਜਲਾ ਮਕਾਨ
Side Effects of Drugs: ਲੁਧਿਆਣਾ (ਜਸਵੀਰ ਸਿੰਘ ਗਹਿਲ)। ‘20 ਕੁ ਸਾਲ ਦੀ ਉਮਰ ’ਚ ਹੀ ਸ਼ਰਾਬ ਦੀ ਅਜਿਹੀ ਲਤ ਲੱਗੀ ਕਿ ਦਿਨ ਦੀ ਸ਼ੁਰੂਆਤ ਹੀ ਸ਼ਰਾਬ ਪੀਣ ਨਾਲ ਹੋਣ ਲੱਗੀ ਬਿਨਾਂ ਸ਼ਰਾਬ ਪੀਤੇ ਬੈੱਡ ਤੋਂ ਉੱਠਣ ’ਚ ਵੀ ਤਕਲੀਫ ਹੁੰਦੀ ਸੀ ਸ਼ਰਾਬ ਦੀ ਲਤ ਅਜਿਹੀ ਲੱਗੀ ਕਿ ਨਸ਼ੇ ਦੀ ਪੂਰਤੀ ਲਈ ਲੱਖਾਂ ਰੁਪਏ ਦੇ ਕੀਮਤੀ ਮਕਾਨ ਸਣੇ ਇੱਕ ਕਰੋੜ ਰੁਪਇਆ ਬਰਬਾਦ ਕਰ ਦਿੱਤਾ ਤੇ ਪਰਿਵਾਰ ਵੀ ਉਸਨੂੰ ਇਕੱਲੇ ਨੂੰ ਛੱਡ ਤੁਰ ਗਿਆ।
ਇਹ ਹੱਡ ਬੀਤੀ ਸੀ ਲੁਧਿਆਣਾ ਦੇ 37 ਸਾਲਾ ਜਸਵਿੰਦਰ ਪਾਲ ਦੀ ਜਸਵਿੰਦਰ ਪਾਲ ਭਰ ਜਵਾਨੀ ਵਿੱਚ ਹੀ ਕੰਮ ਸਿੱਖਣ ਨਾਲ ਲੱਕੜੀ ਦੇ ਕੰਮ ਦਾ ਵਧੀਆ ਕਾਰੀਗਰ ਬਣਕੇ ਕੰਮ ਦੇ ਠੇਕੇ ਲੈਣ ਲੱਗਾ ਪਰ ਘਰ ’ਚ ਕੋਈ ਵੀ ਸ਼ਰਾਬ ਪੀਣ ਵਾਲਾ ਨਾ ਹੋਣ ਦੇ ਬਾਵਜੂਦ ਸ਼ਰਾਬ ਪੀਣ ਦਾ ਆਦੀ ਹੋ ਗਿਆ। ਲਗਾਤਾਰ ਸ਼ਰਾਬ ਪੀਣ ਕਾਰਨ ਨਾ ਸਿਰਫ਼ ਉਸਦਾ 25 ਕਿੱਲੋ ਵਜਨ ਘਟਿਆ, ਸਗੋਂ ਲੀਵਰ ’ਚ ਵੀ ਸਮੱਸਿਆ ਆ ਗਈ ਸੀ, ਜਿਸ ਕਾਰਨ ਉਸਦਾ ਕੰਮ ਵੀ ਪ੍ਰਭਾਵਿਤ ਹੋਣ ਲੱਗਾ।
Side Effects of Drugs
ਫ਼ਿਰ ਉਹ 11 ਲੱਖ ਰੁਪਏ ਖਰਚ ਕੇ ਇਟਲੀ ਤੋਂ ਇਲਾਵਾ ਜਰਮਨ, ਹਾਲੈਂਡ, ਪੁਰਤਗਾਲ ਤੇ ਲਿਬੀਆ ਵੀ ਗਿਆ ਪਰ ਉੱਥੇ ਵੀ ਉਹ ਕੰਮ ’ਤੇ ਜਾਣ ਦੀ ਬਜਾਇ ਕਮਰੇ ’ਚ ਬੈਠ ਸ਼ਰਾਬ ਹੀ ਪੀਂਦਾ ਰਿਹਾ। ਇਸ ਪਿੱਛੋਂ ਮੁੜ ਭਾਰਤ ਵਾਪਸ ਆ ਕੇ ਉਹ ਦੁਬਈ ਗਿਆ, ਜਿੱਥੋਂ ਸ਼ਰਾਬ ਪੀਣ ਦੀ ਉਸਦੀ ਆਦਤ ਕਰਕੇ ਹੀ ਕੰਪਨੀ ਨੇ ਉਸਨੂੰ ਡਿਪੋਰਟ ਕਰ ਦਿੱਤਾ। ਜਸਵਿੰਦਰ ਮੁਤਾਬਕ ਨਸ਼ੇ ਦੀ ਪੂਰਤੀ ਲਈ ਅੱਜ 3 ਕਰੋੜ ਤੋਂ ਵੀ ਜ਼ਿਆਦਾ ਦੀ ਕੀਮਤ ਵਾਲਾ ਆਪਣਾ ਜੱਦੀ ਮਕਾਨ ਵੀ ਉਨ੍ਹਾਂ ਨੂੰ 2009 ਵਿੱਚ 60 ਲੱਖ ਰੁਪਏ ਵਿੱਚ ਵੇਚਣਾ ਪਿਆ। ਜਿਸ ਵਿੱਚੋਂ ਮਾਪਿਆਂ ਨੇ ਉਸਨੂੰ ਵਿਦੇਸ਼ ਬੈਠੇ ਨੂੰ ਥੋੜੇ੍ਹ-ਥੋੜ੍ਹੇ ਕਰਕੇ 35- 36 ਲੱਖ ਰੁਪਏ ਭੇਜੇ। ਇਨ੍ਹਾਂ ਪੈਸਿਆਂ ਨੂੰ ਵੀ ਉਸਨੇ ਸ਼ਰਾਬ ਰਾਹੀਂ ਬਰਬਾਦ ਕਰ ਦਿੱਤਾ।
Read Also : Punjab CM: ਅੱਤਵਾਦੀ ਹਮਲੇ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਦਾ ਵੱਡਾ ਫੈਸਲਾ, ਜਾਣੋ
ਜਸਵਿੰਦਰ ਨੇ ਦੱਸਿਆ ਕਿ 2017 ਵਿੱਚ ਉਸਦਾ ਵਿਆਹ ਹੋ ਗਿਆ ਪਰ ਉਸਦੀ ਸ਼ਰਾਬ ਦੀ ਆਦਤ ਨੇ ਉਸਦਾ ਪਿੱਛਾ ਨਹੀਂ ਛੱਡਿਆ। ਉਸਨੇ ਆਪਣੀ ਸ਼ਰਾਬ ਦੀ ਲਤ ’ਚ ਘਰ ਦਾ ਸਾਰਾ ਕੀਮਤੀ ਸਮਾਨ ਵੇਚ ਦਿੱਤਾ ਵਿਆਹ ਤੋਂ ਬਾਅਦ ਸ਼ਰਾਬ ਕਰਕੇ ਹੀ ਉਹ ਸਾਢੇ 4 ਲੱਖ ਰੁਪਏ ਦੇ ਕਰਜ਼ੇ ਹੇਠ ਵੀ ਆ ਗਿਆ ਸੀ, ਜਿਸ ਤੋਂ ਅੱਕ ਕੇ ਪਤਨੀ ਉਸਨੂੰ ਛੱਡ ਕੇ ਪੇਕੇ ਘਰ ਜਾ ਬੈਠੀ ਤੇ ਦੂਜੇ ਪਾਸੇ ਉਸਦੇ ਮਾਪਿਆਂ ਨੂੰ ਵੀ ਲੋਕ ਤਾਅਨੇ ਮਾਰਨ ਲੱਗੇ ਸਨ
Side Effects of Drugs
ਪਰ ਉਹ ਦੇਣ ਨਹੀਂ ਦੇ ਸਕਦਾ ਮਨੀ ਇੰਸਾਂ ਦਾ, ਜਿਸ ਨੇ ਸੱਚੀ ਮਿੱਤਰਤਾ ਨਿਭਾਈ ਤੇ ਉਸ ਦੇ ਸਮਝਾਏ ਜਾਣ ’ਤੇ ਡੇਢ-ਦੋ ਮਹੀਨਿਆਂ ਬਾਅਦ ਹੀ ਉਸਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਸਲਾਬਤਪੁਰਾ ਦਰਬਾਰ ਵਿਖੇ ਪਵਿੱਤਰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਹੋ ਗਈ। ਇੱਕਦਮ ਹੀ ਉਸਦੇ ਦਿਨ ਫ਼ਿਰ ਗਏ ਤੇ ਪਹਿਲਾ ਹੀ ਕੰਮ ਉਸਨੂੰ ਲੱਖਾਂ ਦਾ ਮਿਲਿਆ, ਜਿਸ ਨੇ ਉਸਦੇ ਸਾਰੇ ਰੋਣੇ-ਧੋਣੇ ਧੋ ਦਿੱਤੇ। ਕਰਜ਼ਾ ਲਾਉਣ ਦੇ ਨਾਲ ਹੀ ਉਸਨੂੰ ਲੱਖਾਂ ਰੁਪਇਆਂ ਦੀ ਬੱਚਤ ਵੀ ਹੋਈ।
ਜਸਵਿੰਦਰ ਨੇ ਕਿਹਾ ਕਿ ਹੁਣ ਉਸਦਾ ਕੰਮ ਵੀ ਹੋਰ ਵੱਡੇ ਸ਼ਹਿਰਾਂ ’ਚ ਫੈਲ ਰਿਹਾ ਹੈ। ਇਸ ਤੋਂ ਇਲਾਵਾ ਉਸਨੇ ਸ਼ਰਾਬ ਪੀਣ ਲਈ ਵੇਚੇ ਘਰ ਦੀ ਜਗ੍ਹਾ ਆਪਣੇ ਮਾਤਾ- ਪਿਤਾ ਨੂੰ ਨਵਾਂ ਤਿੰਨ ਮੰਜ਼ਿਲਾ ਮਕਾਨ ਬਣਾ ਕੇ ਦੇ ਦਿੱਤਾ ਹੈ। ਜਦੋਂਕਿ ਉਸਦੇ ਭਰਾ ਹਾਲੇ ਵੀ ਟਾਇਲ- ਬਾਲੇ ਦੀ ਛੱਤ ਵਾਲੇ ਮਕਾਨ ’ਚ ਰਹਿ ਰਹੇ ਹਨ। ਬੇਟੀ ਜੋ ਸਧਾਰਨ ਸਕੂਲ ’ਚ ਪੜ੍ਹਦੀ ਸੀ, ਅੱਜ ਸ਼ਹਿਰ ਦੇ ਨਾਮਵਰ ਸਕੂਲ ’ਚ ਵਿੱਦਿਆ ਹਾਸਲ ਕਰ ਰਹੀ ਹੈ ਤੇ ਉਹ ਖੁਦ ਹੁਣ ਪੰਦਰ੍ਹਾਂ ਮੈਂਬਰ ਦੀ ਸੇਵਾ ਵੀ ਨਿਭਾ ਰਿਹਾ ਹੈ। ਜਸਵਿੰਦਰ ਪਾਲ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਗਲ ’ਚ ਪੁਆਇਆ ਗਿਆ ‘ਇੰਸਾਂ’ ਦਾ ਲਾਕੇਟ ਉਸਨੂੰ ਹਰ ਵੇਲੇ ਸੋਹਣੇ ਸਤਿਗੁਰੂ ਦੀ ਯਾਦ ਤੇ ਚੰਗੇ ਕੰਮਾਂ ਲਈ ਪ੍ਰੇਰਿਤ ਕਰਦਾ ਹੈ। ਉਸ ਦਾ ਘਰ ਹੁਣ ਕਿਸੇ ਜੰਨਤ ਤੋਂ ਘੱਟ ਨਹੀਂ।
‘ਨਫ਼ਰਤ ਹੋਣ ਲੱਗੀ ਸੀ ਜਸਵਿੰਦਰ ਤੋਂ’
ਪੂਰਣਿਮਾ ਇੰਸਾਂ ਨੇ ਕਿਹਾ ਕਿ ਜਸਵਿੰਦਰ ਭਾਵੇਂ ਉਸਦਾ ਜੀਵਨ ਸਾਥੀ ਸੀ ਪਰ ਸ਼ਰਾਬ ਕਰਕੇ ਉਸ ਤੋਂ ਉਸਨੂੰ ਨਫ਼ਰਤ ਹੋਣ ਲੱਗੀ ਤੇ ਉਹ ਉਸਨੂੰ ਛੱਡ ਪੇਕੇ ਘਰ ਰਹਿਣ ਲੱਗੀ ਸੀ ਪਰ ਵਾਰੇ- ਵਾਰੇ ਜਾਵਾਂ ਸਤਿਗੁਰੂ ਜੀ ਦੇ, ਜਿਨ੍ਹਾਂ ਉਨ੍ਹਾਂ ’ਤੇ ਅਪਾਰ ਕਿਰਪਾ ਕਰਦੇ ਹੋਏ ਜਸਵਿੰਦਰ ਨੂੰ ਆਪਣੇ ਲੜ ਲਾ ਲਿਆ। ਅੱਜ ਉਨ੍ਹਾਂ ਦੀ ਜ਼ਿੰਦਗੀ ਜੰਨਤ ਦਾ ਰੂਪ ਹੈ।
ਹੁਣ ਸ਼ਰਾਬੀ ਨਹੀਂ, ਪ੍ਰੇਮੀ ਹੈ ਜਸਵਿੰਦਰ : ਸਰਪੰਚ
ਭੱਟੀਆਂ ਪਿੰਡ ਦੀ ਸਰਪੰਚ ਡਾ. ਅਰਚਨਾ ਇੰਸਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਪੂਰਣਿਮਾ ਇੰਸਾਂ ਸਣੇ ਉਨ੍ਹਾਂ ਦੀ ਜ਼ਿੰਦਗੀ ਵੀ ਨਰਕ ਤੋਂ ਘੱਟ ਨਹੀਂ ਸੀ ਪਰ ਜਿਉਂ ਹੀ ਇੱਕ ਦਿਨ ਸਵੇਰੇ 4 ਵਜੇ ਆ ਕੇ ਜਸਵਿੰਦਰ ਪਾਲ ਨੇ ਉਸਦੇ ਪੈਰੀਂ ਹੱਥ ਲਾਉਂਦਿਆਂ ਉਸਨੂੰ ਪਵਿੱਤਰ ਨਾਅਰਾ ਲਾਇਆ, ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦਾ ਜਵਾਈ ਹੁਣ ਸ਼ਰਾਬੀ ਨਹੀਂ, ਪ੍ਰੇਮੀ ਅਖਵਾਉਂਦਾ ਹੈ।