Water Problem: ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਸ੍ਰੀ ਮੁਕਤਸਰ ਸਾਹਿਬ ਖੇਤਰ ਵਿੱਚ ਰਜਬਾਹਿਆਂ ਤੇ ਕੱਸੀਆਂ ਵਿੱਚ ਇਸ ਸਮੇਂ ਮਾੜਾ ਤੇ ਖ਼ਰਾਬ ਪਾਣੀ ਵਗ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਵਧ ਰਿਹਾ ਹੈ, ਕਿਉਂਕਿ ਇਨ੍ਹਾਂ ਰਜ਼ਬਾਹਿਆਂ ਤੇ ਕੱਸੀਆਂ ਦਾ ਪਾਣੀ ਹੀ ਪਿੰਡਾਂ ਤੇ ਸ਼ਹਿਰਾਂ ਦੇ ਜਲਘਰਾਂ ਦੀਆਂ ਡਿੱਗੀਆਂ ਵਿੱਚ ਪੈਂਦਾ ਹੈ ਤੇ ਇਸੇ ਪਾਣੀ ਨੂੰ ਅਨੇਕਾਂ ਲੋਕ ਪੀਣ ਲਈ ਵਰਤਦੇ ਹਨ, ਕਿਉਂਕਿ ਜਿਆਦਾ ਥਾਵਾਂ ’ਤੇ ਹੇਠਲਾ ਪੀਣ ਵਾਲਾ ਪਾਣੀ ਬੇਹੱਦ ਖ਼ਰਾਬ ਹੈ ਅਤੇ ਉਸ ਵਿੱਚ ਸ਼ੋਰੇ ਤੇ ਤੇਜ਼ਾਬ ਦੇ ਤੱਤ ਹਨ।
Read Also : Punjab Government News: ਪੰਜਾਬ ਸਰਕਾਰ ਅੱਜ ਲਵੇਗੀ ਅਹਿਮ ਫ਼ੈਸਲੇ, ਸ਼ਾਮ 4 ਵਜੇ ਦਾ ਰੱਖਿਆ ਸਮਾਂ
ਇਹ ਪ੍ਰਗਟਾਵਾ ਗੋਬਿੰਦ ਸਿੰਘ ਕੋਟਲੀ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਨਹਿਰਾਂ ਵਿੱਚ ਵਗ ਰਹੇ ਪਾਣੀ ਨੂੰ ਰੋਕਿਆ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲ ਸਕੇ। Water Problem