
Gold Price Today: ਨਵੀਂ ਦਿੱਲੀ (ਏਜੰਸੀ)। ਅੰਤਰਰਾਸ਼ਟਰੀ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ ਕਮਜ਼ੋਰੀ ਤੇ ਅਮਰੀਕਾ-ਚੀਨ ਵਪਾਰਕ ਸਬੰਧਾਂ ’ਚ ਤਣਾਅ ਘੱਟ ਹੋਣ ਦੀਆਂ ਸੰਭਾਵਨਾਵਾਂ ਕਾਰਨ ਬੁੱਧਵਾਰ ਨੂੰ ਭਾਰਤ ਦੇ ਮਲਟੀ ਕਮੋਡਿਟੀ ਐਕਸਚੇਂਜ ’ਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਸੋਨੇ ਦੀ ਮੰਗ ’ਚ ਕਮੀ ਆਉਣ ਕਾਰਨ ਘਰੇਲੂ ਬਾਜ਼ਾਰਾਂ ’ਤੇ ਇਸਦਾ ਪ੍ਰਭਾਵ ਸਪੱਸ਼ਟ ਤੌਰ ’ਤੇ ਵੇਖਿਆ ਗਿਆ। ਬੁੱਧਵਾਰ ਨੂੰ ਐਮਸੀਐਕਸ ’ਤੇ ਜੂਨ ਡਿਲੀਵਰੀ ਲਈ ਸੋਨੇ ਦੀ ਕੀਮਤ 96,520 ਰੁਪਏ ਪ੍ਰਤੀ 10 ਗ੍ਰਾਮ ’ਤੇ ਖੁੱਲ੍ਹੀ। Gold Price Today
ਇਹ ਖਬਰ ਵੀ ਪੜ੍ਹੋ : E Challan Punjab: ਪੰਜਾਬ ਦੇ ਇਸ ਜ਼ਿਲ੍ਹੇ ’ਚ ਜਲਦੀ ਹੋਣਗੇ ਈ-ਚਲਾਨ, ਸਮਾਰਟ ਕੰਟਰੋਲ ਰੂਮ ਦਾ ਹੋਇਆ ਉਦਘਾਟਨ
ਜੋ ਕਿ 860 ਰੁਪਏ ਜਾਂ 0.86 ਫੀਸਦੀ ਦੀ ਗਿਰਾਵਟ ਹੈ। ਵਪਾਰ ਦੌਰਾਨ, ਇਹ ਕੀਮਤ 95,457 ਰੁਪਏ ਪ੍ਰਤੀ 10 ਗ੍ਰਾਮ ’ਤੇ ਡਿੱਗ ਗਈ, ਜੋ ਕਿ ਦਿਨ ਦਾ ਸਭ ਤੋਂ ਹੇਠਲਾ ਪੱਧਰ ਸੀ। ਸਵੇਰੇ 9:05 ਵਜੇ ਤੱਕ, ਸੋਨਾ 1,368 ਰੁਪਏ ਜਾਂ 1.40 ਫੀਸਦੀ ਦੀ ਗਿਰਾਵਟ ਨਾਲ 96,002 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ’ਚ ਵੀ ਗਿਰਾਵਟ ਵੇਖਣ ਨੂੰ ਮਿਲੀ। ਐਮਸੀਐਕਸ ’ਤੇ ਚਾਂਦੀ 0.47 ਫੀਸਦੀ ਡਿੱਗ ਕੇ 96,823 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ।
ਅੰਤਰਰਾਸ਼ਟਰੀ ਪੱਧਰ ’ਤੇ ਕਮਜ਼ੋਰ ਸਥਿਤੀ | Gold Price Today
ਅੰਤਰਰਾਸ਼ਟਰੀ ਬਾਜ਼ਾਰ ’ਚ, ਸਪਾਟ ਸੋਨੇ ਦੀਆਂ ਕੀਮਤਾਂ 0.7 ਫੀਸਦੀ ਡਿੱਗ ਕੇ 3,359.11 ਪ੍ਰਤੀ ਔਂਸ ਹੋ ਗਈਆਂ। ਇਸ ਦੇ ਨਾਲ ਹੀ, ਅਮਰੀਕੀ ਸੋਨੇ ਦੇ ਵਾਅਦੇ 1.5 ਫੀਸਦੀ ਡਿੱਗ ਕੇ 3,368.80 ਪ੍ਰਤੀ ਔਂਸ ਹੋ ਗਏ। ਵਿਸ਼ਲੇਸ਼ਕਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫੈੱਡ ਚੇਅਰਮੈਨ ਨੂੰ ਹਟਾਉਣ ਦੀ ਆਪਣੀ ਧਮਕੀ ਵਾਪਸ ਲੈਣ ਤੇ ਚੀਨ ਨਾਲ ਵਪਾਰਕ ਸਮਝੌਤੇ ਦੀ ਉਮੀਦ ਨੇ ਨਿਵੇਸ਼ਕਾਂ ਦੀ ਦਿਲਚਸਪੀ ਜੋਖਮ ਭਰੀਆਂ ਸੰਪਤੀਆਂ ਵੱਲ ਮੋੜ ਦਿੱਤੀ ਹੈ। ਇਸ ਦੇ ਨਾਲ ਹੀ, ਅਮਰੀਕੀ ਡਾਲਰ ਦੀ ਮਜ਼ਬੂਤੀ ਤੇ ਸ਼ੇਅਰ ਬਾਜ਼ਾਰਾਂ ’ਚ ਸਕਾਰਾਤਮਕ ਰੁਝਾਨ ਨੇ ਵੀ ਸੋਨੇ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਪੀਲੀ ਧਾਤ ਦੀ ‘ਸੁਰੱਖਿਅਤ ਨਿਵੇਸ਼’ ਧਾਰਨਾ ’ਚ ਗਿਰਾਵਟ ਆਈ ਹੈ।
ਬੇਦਾਅਵਾ : ਖ਼ਬਰਾਂ ’ਚ ਦਿੱਤੇ ਗਏ ਵਿਚਾਰ ਵਿਅਕਤੀਗਤ ਮਾਹਰਾਂ ਜਾਂ ਮਾਰਕੀਟ ਮਾਹਰਾਂ ਦੇ ਹਨ, ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਵਧੇਰੇ ਜਾਣਕਾਰੀ ਲਈ, ਮਾਰਕੀਟ ਮਾਹਿਰਾਂ ਦੀ ਸਲਾਹ ਜ਼ਰੂਰ ਲਵੋ।