
BCCI Contract List 2025 Players List with Salary: ਸਪੋਰਟਸ ਡੈਸਕ। ਬੀਸੀਸੀਆਈ ਨੇ ਸਾਲ 2024-2025 ਲਈ ਖਿਡਾਰੀਆਂ ਦੇ ਸਾਲਾਨਾ ਇਕਰਾਰਨਾਮੇ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ ’ਚ ਕੁੱਲ 34 ਖਿਡਾਰੀ ਹਨ। ਚਾਰ ਖਿਡਾਰੀਆਂ ਨੂੰ ਏ+ ਗ੍ਰੇਡ ’ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਛੇ ਖਿਡਾਰੀਆਂ ਨੂੰ ਏ ਗ੍ਰੇਡ ’ਚ ਰੱਖਿਆ ਗਿਆ ਹੈ। ਪੰਜ ਖਿਡਾਰੀ ਬੀ ਗ੍ਰੇਡ ’ਚ ਹਨ ਤੇ 19 ਖਿਡਾਰੀ ਸੀ ਗ੍ਰੇਡ ’ਚ ਹਨ। ਨਿਤੀਸ਼ ਰੈੱਡੀ, ਹਰਸ਼ਿਤ ਰਾਣਾ, ਅਭਿਸ਼ੇਕ ਸ਼ਰਮਾ ਤੇ ਵਰੁਣ ਚੱਕਰਵਰਤੀ ਨੂੰ ਪਹਿਲੀ ਵਾਰ ਬੀਸੀਸੀਆਈ ਦੇ ਕੇਂਦਰੀ ਇਕਰਾਰਨਾਮੇ ’ਚ ਜਗ੍ਹਾ ਮਿਲੀ ਹੈ। BCCI Contract 2025
ਇਹ ਖਬਰ ਵੀ ਪੜ੍ਹੋ : Moga News: ਤੇਜ ਰਫਤਾਰ ਕਾਰ ਓਵਰਟੇਕ ਕਰਦੇ ਪਲਟੀ, ਇਕ ਦੀ ਮੌਤ ਇਕ ਜੇਰੇ ਇਲਾਜ
ਇਨ੍ਹਾਂ ਸਾਰਿਆਂ ਨੂੰ ਗ੍ਰੇਡ-ਸੀ ’ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਗ੍ਰੇਡ-ਬੀ ਤੋਂ ਗ੍ਰੇਡ-ਏ ’ਚ ਤਰੱਕੀ ਦਿੱਤੀ ਗਈ ਹੈ। ਇਸ ਕੇਂਦਰੀ ਇਕਰਾਰਨਾਮੇ ਦੀ ਸਭ ਤੋਂ ਵੱਡੀ ਖ਼ਬਰ ਇਸ ਸੂਚੀ ਵਿੱਚ ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਦੀ ਵਾਪਸੀ ਹੋਈ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਨੂੰ ਬੀਸੀਸੀਆਈ ਦੇ ਕੇਂਦਰੀ ਇਕਰਾਰਨਾਮਿਆਂ ਦੀ ਏ+ ਸ਼੍ਰੇਣੀ ’ਚ ਬਰਕਰਾਰ ਰੱਖਿਆ ਗਿਆ ਹੈ। BCCI Contract 2025
ਈਸ਼ਾਨ ਤੇ ਸ਼੍ਰੇਅਸ ਨੂੰ ਪਿਛਲੇ ਸਾਲ ਕੀਤਾ ਗਿਆ ਸੀ ਬਾਹਰ | BCCI Contract 2025
ਬੀਸੀਸੀਆਈ ਨਾਲ ਮਤਭੇਦ ਤੋਂ ਬਾਅਦ ਈਸ਼ਾਨ ਤੇ ਸ਼੍ਰੇਅਸ ਨੂੰ 2023-24 ਲਈ ਕੇਂਦਰੀ ਇਕਰਾਰਨਾਮੇ ਦੀ ਸੂਚੀ ’ਚੋਂ ਬਾਹਰ ਕਰਨਾ ਪਿਆ। ਬੀਸੀਸੀਆਈ ਦੇ ਨਿਰਦੇਸ਼ਾਂ ਦੇ ਬਾਵਜੂਦ, ਈਸ਼ਾਨ ਤੇ ਸ਼੍ਰੇਅਸ ਨੇ ਘਰੇਲੂ ਟੂਰਨਾਮੈਂਟ ’ਚ ਹਿੱਸਾ ਨਹੀਂ ਲਿਆ। ਹਾਲਾਂਕਿ, ਹੁਣ ਦੋਵੇਂ ਵਾਪਸ ਆ ਗਏ ਹਨ। ਈਸ਼ਾਨ ਨੂੰ ਗ੍ਰੇਡ-ਸੀ ਤੇ ਸ਼੍ਰੇਅਸ ਨੂੰ ਗ੍ਰੇਡ-ਬੀ ’ਚ ਰੱਖਿਆ ਗਿਆ ਹੈ।
ਰੋਹਿਤ, ਵਿਰਾਟ ਤੇ ਜਡੇਜਾ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਉਨ੍ਹਾਂ ਨੂੰ ਗ੍ਰੇਡ-ਏ+ ’ਚ ਬਰਕਰਾਰ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਹ ਤਿੰਨੋਂ ਆਉਣ ਵਾਲੇ ਕੁਝ ਸਮੇਂ ਲਈ ਬੀਸੀਸੀਆਈ ਦੀਆਂ ਯੋਜਨਾਵਾਂ ’ਚ ਹੋਣਗੇ। ਇਹ ਇਕਰਾਰਨਾਮਾ 1 ਅਕਤੂਬਰ 2024 ਤੋਂ 30 ਸਤੰਬਰ 2025 ਤੱਕ ਹੈ। ਅਸ਼ਵਿਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਸ ਸੂਚੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ।
ਕਿਸਨੂੰ ਫਾਇਦਾ ਤੇ ਕਿਸ ਨੂੰ ਨੁਕਸਾਨ? | BCCI Contract 2025
ਅਸ਼ਵਿਨ ਸੂਚੀ ਤੋਂ ਬਾਹਰ ਹਨ। ਇਸ ਤੋਂ ਇਲਾਵਾ ਪੰਤ ਨੂੰ ਤਰੱਕੀ ਮਿਲੀ ਹੈ। ਆਵੇਸ਼ ਖਾਨ ਤੇ ਸ਼ਾਰਦੁਲ ਠਾਕੁਰ ਨੇ ਪਿਛਲੇ ਇੱਕ ਸਾਲ ’ਚ ਬਹੁਤੇ ਮੈਚ ਨਹੀਂ ਖੇਡੇ ਹਨ ਤੇ ਉਨ੍ਹਾਂ ਨੂੰ ਸੂਚੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਵੀ ਸੂਚੀ ਤੋਂ ਬਾਹਰ ਹਨ। ਜਦੋਂ ਤੋਂ ਸੰਜੂ ਸੈਮਸਨ ਨੇ ਖੇਡਣਾ ਸ਼ੁਰੂ ਕੀਤਾ ਹੈ, ਜਿਤੇਸ਼ ਨੂੰ ਮੌਕਾ ਨਹੀਂ ਮਿਲਿਆ। ਇਸ ਦੇ ਨਾਲ ਹੀ ਟੈਸਟ ’ਚ ਵਿਕਟਕੀਪਿੰਗ ਕਰਨ ਵਾਲੇ ਕੇਐਸ ਭਰਤ ਨੂੰ ਵੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।