​​Sirsa News: ਤੇਜ਼ ਹਨ੍ਹੇਰੀ ਤੇ ਅੱਗ ਮੂਹਰੇ ਕੰਧ ਬਣ ਖੜ੍ਹ ਗਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ

​​Sirsa News
​​Sirsa News: ਤੇਜ਼ ਹਨ੍ਹੇਰੀ ਤੇ ਅੱਗ ਮੂਹਰੇ ਕੰਧ ਬਣ ਖੜ੍ਹ ਗਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ

ਪਿੰਡ ਸੁਚਾਨ ਤੇ ਰਸੂਲਪੁਰ ’ਚ ਕਿਸਾਨਾਂ ਲਈ ਫਰਿਸ਼ਤਾ ਬਣ ਪਹੁੰਚੀ ਡੇਰਾ ਸੱਚਾ ਸੌਦਾ ਦੀ ਫਾਇਰ ਬ੍ਰਿਗੇਡ ਗੱਡੀ ਤੇ ਸੈਂਕੜੇ ਸੇਵਾਦਾਰ | ​​Sirsa News

Sirsa News: (ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ/ ਡਿੰਗ। ਸ਼ੁੱਕਰਵਾਰ ਦੇਰ ਸ਼ਾਮ ਨੂੰ ਜ਼ਿਲ੍ਹੇ ਦੇ ਨਾਥੂਸਰੀ ਚੋਪਟਾ, ਡਿੰਗ ਮੰਡੀ ਸਮੇਤ ਹੋਰ ਥਾਵਾਂ ’ਤੇ ਅੱਗ ਨੇ ਜੰਮ ਕੇ ਕਹਿਰ ਢਾਇਆ ਹਨ੍ਹੇਰੀ-ਅੱਗ ਦੇ ਕਹਿਰ ਨਾਲ ਇਨ੍ਹਾਂ ਥਾਵਾਂ ’ਤੇ ਸੈਂਕੜੇ ਏਕੜ ’ਚ ਕਣਕ ਦੀ ਪੱਕ ਕੇ ਖੜ੍ਹੀ ਫਸਲ, ਕਣਕ ਦਾ ਨਾੜ (ਫਸਲ ਰਹਿੰਦ-ਖੂੰਹਦ) ਤੇ ਇਕੱਠੀ ਕੀਤੀ ਗਈ ਸੈਂਕੜੇ ਏਕੜ ਦੀ ਪਰਾਲੀ ਸੜ ਕੇ ਰਾਖ ਹੋ ਗਈ।

ਇਸ ਮੁਸ਼ਕਲ ਘੜੀ ’ਚ ਇੱਕ ਵਾਰ ਫਿਰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੈਂਕੜੇ ਜਾਂਬਾਜ਼ ਸੇਵਾਦਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਅੱਗ ਦੇ ਅੱਗੇ ਕੰਧ ਬਣ ਕੇ ਖੜ੍ਹੇ ਹੋ ਗਏ ਤੇ ਪਿੰਡ ਵਾਸੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਅੱਗ ਨੂੰ ਬੁਝਾ ਕੇ ਹੀ ਦਮ ਲਿਆ। ਸੇਵਾਦਾਰਾਂ ਦੀ ਸੇਵਾ ਭਾਵਨਾ ਤੇ ਜਨੂੰਨ ਦੀ ਪੀੜਤ ਕਿਸਾਨਾਂ ਤੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਨੇ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Punjab Government: ਸਰਕਾਰ ਖ਼ਰੀਦਣ ਜਾ ਰਹੀ ਐ ਮਰਸਡੀਜ਼ ਬੇਂਜ ਕਾਰ, ਕੀਮਤ ਸਵਾ ਕਰੋੜ ਰੁਪਏ

ਦੱਸ ਦਈਏ ਕਿ ਇਸ ਅੱਗ ਨਾਲ ਦਰਜ਼ਨ ਭਰ ਏਕੜ ’ਚ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਜਦੋਂਕਿ ਸੈਂਕੜੇ ਏਕੜ ਦਾ ਨਾੜ ਵੀ ਸੜ ਗਿਆ। ਦਰਅਸਲ ਸ਼ੁੱਕਰਵਾਰ ਦੇਰ ਸ਼ਾਮ ਨੂੰ ਪਿੰਡ ਰਸੂਲਪੁਰ ਅਤੇ ਸੂਚਾਨ ਕੋਟਲੀ ਪਿੰਡ ਦੇ ਕੋਲ ਖੇਤਾਂ ’ਚ ਭਿਆਨਕ ਅੱਗ ਲੱਗ ਗਈ ਇਹ ਅੱਗ ਸ਼ੇਰਪੁਰਾ ਮੋੜ ਤੋਂ ਸ਼ੁਰੂ ਹੋ ਕੇ ਸੂਚਾਨ ਪਿੰਡ ਤੱਕ ਲਗਭਗ ਢਾਈ ਕਿੱਲੋਮੀਟਰ ’ਚ ਫੈਲੀ ਹੋਈ ਸੀ ਜਦੋਂ ਅੱਗ ਦੀਆਂ ਲਪਟਾਂ ਬੇਕਾਬੂ ਹੋ ਕੇ ਪਿੰਡ ਵੱਲ ਵਧਣ ਲੱਗੀਆਂ ਤਾਂ ਪਿੰਡ ਵਾਲਿਆਂ ਤੇ ਪੁਲਿਸ ਪ੍ਰਸ਼ਾਸਨ ਦੀ ਅਪੀਲ ’ਤੇ ਡੇਰਾ ਸੱਚਾ ਸੌਦਾ ਦੇ ਸਰਸਾ, ਕਲਿਆਣ ਨਗਰ, ਅਮਰਜੀਤਪੁਰਾ ਸਮੇਤ ਆਸਪਾਸ ਦੇ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰ ਡੇਰਾ ਸੱਚਾ ਸੌਦਾ ਦੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਮੌਕੇ ’ਤੇ ਪਹੁੰਚ ਗਏ।

ਸੇਵਾਦਾਰ ਪਿੰਡ ਵਾਲਿਆਂ ਤੇ ਪ੍ਰਸ਼ਾਸਨ ਨਾਲ ਮਿਲ ਕੇ ਅੱਗ ਬੁਝਾਉਣ ’ਚ ਜੁਟ ਗਏ ਤੇ ਰਾਤ ਨੂੰ ਕਰੀਬ ਸਾਢੇ 12 ਵਜੇ ਅੱਗ ਬੁਝਾ ਕੇ ਹੀ ਘਰ ਵਾਪਸ ਆਏ ਹਾਲਾਂਕਿ ਚੱਲ ਰਹੀ ਤੇਜ਼ ਹਨ੍ਹੇਰੀ ਕਾਰਨ ਅੱਗ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਸੀ, ਪਰ ਫਿਰ ਵੀ ਸੇਵਾਦਾਰਾਂ ਨੇ ਹਿੰਮਤ ਨਹੀਂ ਹਾਰੀ। ​​Sirsa News

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰਾਂ ਨੇ ਕਿਸਾਨਾਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲ ਕੇ ਦਰਖੱਤਾਂ ਦੀਆਂ ਟਹਿਣੀਆਂ ਨੂੰ ਕੱਟ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਨਾਲ ਹੀ ਸੇਵਾਦਾਰਾਂ ਨੇ ਮਨੁੱਖੀ ਲੜੀ ਬਣਾ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮੱਦਦ ਨਾਲ ਪਾਣੀ ਦੀਆਂ ਬੌਛਾਰਾਂ ਪਾ ਕੇ ਅੱਗ ’ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਪਿੰਡ ਕੋਟਲੀ ਦੇ ਪ੍ਰੇਮੀ ਸੇਵਕ ਸੁਖਦੇਵ ਇੰਸਾਂ, ਪ੍ਰੇਮੀ ਕਮੇਟੀ ਸੇਵਾਦਾਰ ਰਾਜੇਸ਼ ਇੰਸਾਂ ਸਮੇਤ ਹੋਰ ਸੇਵਾਦਾਰਾਂ ਨੇ ਚੱਲਦੀ ਅੱਗ ’ਚ ਆਪਣੇ ਚਾਰ-ਪੰਜ ਟਰੈਕਟਰ ਤਵੀ ਲਿਜਾ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਅੱਗ ’ਤੇ ਕਾਬੂ ਪਾਉਣ ’ਚ ਮੱਦਦ ਕੀਤੀ।

ਕਰੀਬ ਚਾਰ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ

ਕਰੀਬ ਚਾਰ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਏਅਰਫੋਰਸ, ਡੱਬਵਾਲੀ ਤੇ ਸਰਸਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌੌਕੇ ’ਤੇ ਪਹੁੰਚੀਆਂ ਤੇ ਅੱਗ ’ਤੇ ਕਾਬੂ ਪਾਉਣ ’ਚ ਮੱਦਦ ਕੀਤੀ। ਸਰਸਾ ਬਲਾਕ ਪ੍ਰੇਮੀ ਸੇਵਕ ਕਸਤੂਰ ਸੋਨੀ ਇੰਸਾਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਕਰੀਬ 8 ਵਜੇ ਉਨ੍ਹਾਂ ਨੂੰ ਪਿੰਡ ਸੂਚਾਨ ਦੇ ਨੇੜੇ ਸ਼ੇਰਪੁਰਾ ਮੋੜ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਆਸਪਾਸ ਦੇ ਕਈ ਬਲਾਕਾਂ ਦੇ ਸੇਵਾਦਾਰ ਤੇ ਡੇਰਾ ਸੱਚਾ ਸੌਦਾ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਤੇ ਕਿਸਾਨਾਂ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਅੱਗ ਬੁਝਾਉਣ ’ਚ ਮੱਦਦ ਕੀਤੀ।

​​Sirsa News
​​Sirsa News: ਤੇਜ਼ ਹਨ੍ਹੇਰੀ ਤੇ ਅੱਗ ਮੂਹਰੇ ਕੰਧ ਬਣ ਖੜ੍ਹ ਗਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ

ਉਨ੍ਹਾਂ ਦੱਸਿਆ ਕਿ ਇਸ ਸੇਵਾ ਕਾਰਜ ’ਚ ਬਲਾਕ ਸਰਸਾ, ਕਲਿਆਣ ਨਗਰ ਤੋਂ ਇਲਾਵਾ ਬਲਾਕ ਅਮਰਜੀਤ ਪੁਰਾ ਦੇ ਸੇਵਾਦਾਰ ਸੁਨੀਲ ਇੰਸਾਂ, ਰਤਨਦੀਪ ਇੰਸਾਂ, ਆਲੋਕ ਇੰਸਾਂ, ਕਰਨ ਸਿੰਘ ਇੰਸਾਂ, ਸ਼ੇਖਰ ਇੰਸਾਂ, ਪਵਨ ਇੰਸਾਂ, ਚੁਨੀਲਾਲ ਇੰਸਾਂ, ਪ੍ਰੇਮ ਇੰਸਾਂ, ਸੰਦੀਪ ਇੰਸਾਂ, ਪੰਕਜ ਇੰਸਾਂ ਸਮੇਤ ਹੋਰ ਸੇਵਾਦਾਰਾਂ ਨੇ ਬਿਹਤਰੀਨ ਸੇਵਾ ਕਾਰਜ ਕੀਤਾ।

ਸੇਵਾਦਾਰਾਂ ਨੇ ਦੋ ਪਿੰਡਾਂ ਨੂੰ ਸੜਨ ਤੋਂ ਬਚਾਇਆ : ਸਰਪੰਚ

ਨੇੜਲੇ ਪਿੰਡ ਕੋਟਲੀ ਦੇ ਸਰਪੰਚ ਸਤੀਸ਼ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅੱਗ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਨਾਲ ਲੱਗਦੇ ਪਿੰਡਾਂ ਨੂੰ ਵੀ ਆਪਣੇ ਚਪੇਟ ’ਚ ਲੈ ਲੈਂਦੀ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਭਲਾ ਹੋਵੇ ਜਿਨ੍ਹਾਂ ਨੇ ਆਪਣੇ ਟਰੈਕਟਰ ਤੇ ਫਾਇਰ ਬ੍ਰਿਗੇਡ ਗੱਡੀ ਦੀ ਸਹਾਇਤਾ ਨਾਲ ਅੱਗ ਬੁਝਾਉਣ ’ਚ ਮੱਦਦ ਕੀਤੀ ਤੇ ਪਿੰਡ ਨੂੰ ਬਚਾਇਆ।

ਚਾਰੇ ਪਾਸੇ ਹੋਈ ਡੇਰਾ ਸੱਚਾ ਸੌਦਾ ਦੀ ਪ੍ਰਸੰਸਾ | ​​Sirsa News

ਉੱਧਰ ਐੱਸਪੀ ਦਫ਼ਤਰ ਤੋਂ ਮੌਕੇ ’ਤੇ ਪਹੁੰਚੇ ਸਕਿਊਰਿਟੀ ਇੰਚਾਰਜ ਬਲਵਾਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਪ੍ਰਸੰਸਾ ਕੀਤੀ ਤੇ ਉਨ੍ਹਾਂ ਦਾ ਮੱਦਦ ਕਰਨ ਲਈ ਧੰਨਵਾਦ ਕੀਤਾ ਉੱਧਰ ਪੀੜਤ ਕਿਸਾਨ ਮਾਲਕਾਂ ਨੇ ਵੀ ਡੇਰਾ ਸੱਚਾ ਸੌਦਾ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ।