Sunam News: ਸੁਨਾਮ ’ਚ ਝੱਖੜ ਕਾਰਨ ਅੰਡਰ ਬ੍ਰਿਜ ਦੇ ਸ਼ੈਡ ਦਾ ਹੋਇਆ ਨੁਕਸਾਨ…

Sunam News
Sunam News: ਸੁਨਾਮ ’ਚ ਝੱਖੜ ਕਾਰਨ ਅੰਡਰ ਬ੍ਰਿਜ ਦੇ ਸ਼ੈਡ ਦਾ ਹੋਇਆ ਨੁਕਸਾਨ...

Sunam News: ਵੱਖ-ਵੱਖ ਥਾਵਾਂ ’ਤੇ ਹੋਇਆ ਨੁਕਸਾਨ, ‌ਦਰਖਤ ਟੁੱਟੇ, ਲਿੰਕ ਸੜਕਾਂ ’ਤੇ ਆਵਾਜਾਈ ਰਹੀ ਠੱਪ

Sunam News: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਵਿੱਚ ਤੇਜ਼ ਹਨੇ੍ਹਰੀ ਦੇ ਕਾਰਨ ਕਾਫੀ ਥਾਵਾਂ ’ਤੇ ਨੁਕਸਾਨ ਹੋਇਆ ਜਿਸ ਦੇ ਵਿੱਚ ਸੁਨਾਮ ਦੇ ਅੰਡਰ ਬ੍ਰਿਜ ਦੇ ਉੱਪਰ ਪਏ ਨਵੇਂ ਸ਼ੈਡ ਦਾ ‌ਨੁਕਸਾਨ ਹੋ ਗਿਆ ਜਿਸ ਦੇ ਵਿੱਚ ਇੱਕ ਦੋ ਸ਼ੈਡ ਨੁਕਸਾਨੇ ਗਏ।

ਇਸ ਮੌਕੇ ਉਥੇ ਮੌਜ਼ੂਦ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਸ਼ੈਡ ਦਾ ਨੁਕਸਾਨ ਹੋ ਗਿਆ ਪਰ ਅੱਗੇ ਹੋਰ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ। ਇਸ ਦੇ ਨਾਲ ਹੀ ਸੁਨਾਮ ਇਲਾਕੇ ’ਚ ਕਈ ਲਿੰਕ ਸੜਕਾਂ ’ਤੇ ਦਰਖ਼ਤ ਟੁੱਟ ਕੇ ਸੜਕਾਂ ’ਤੇ ਡਿਗ ਗਏ। Sunam News

Read Also : Yudh Nasheyan Virudh: ਪੁਲਿਸ ਨੇ ਨਸ਼ਾ ਤਸਕਰਾ ਦੀ ਕਸੀ ਨੱਥ, ਘਰਾਂ ‘ਚ ਕੀਤੀ ਚੈਕਿੰਗ

ਜਿਸ ਨਾਲ ਕਾਫੀ ਸਮੇਂ ਤੱਕ ਰੋਡ ਜਾਮ ਰਹੇ, ਲੋਕਾਂ ਨੇ ਦਰੱਖਤਾ ਨੂੰ ਇੱਕ ਪਾਸੇ ਕੀਤਾ ਤਾਂ ਕੀਤੇ ਜਾਂ ਕੇ ਅਵਾਜਾਈ ਚਾਲੂ ਹੋਈ। ਇਸ ਦੇ ਨਾਲ ਕਈ ਥਾਂ ਤੇ ਡੰਗਰਾਂ ਦੇ ਪਾਏ ਛੇਡ ਡਿਗ ਗਏ। ਜਿਸ ਨਾਲ ਲੋਕਾਂ ਦਾ ਕਾਫੀ ਮਾਲੀ ਨੁਕਸਾਨ ਹੋਇਆਂ ਹੈ, ਅਤੇ ਕਈ ਜਗ੍ਹਾ ’ਤੇ ਤਾਂ ਰਾਤ ਭਰ ਤੱਕ ਬਿਜਲੀ ਵੀ ਗੁਲ ਰਹੀ ਹੈ।