Ludhiana News: 6 ਸਾਲਾ ਅਗਵਾ ਲੜਕੀ ਨੂੰ ਪੁਲਿਸ ਨੇ ਯੂਪੀ ਤੋਂ ਕੀਤਾ ਬਰਾਮਦ, ਮਾਪਿਆਂ ਨੂੰ ਸੌਂਪਿਆ

Ludhiana News
ਲੁਧਿਆਣਾ ਵਿਖੇ ਅਗਵਾਕਾਰ ਤੇ ਬਰਾਮਦ ਲੜਕੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਅਗਵਾਕਾਰ ਨੂੰ ਕੀਤਾ ਕਾਬੂ | Ludhiana News

Ludhiana News: (ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸ਼ਿਕਾਇਤ ਦੇ ਅਧਾਰ ’ਤੇ ਇੱਕ ਛੇ ਸਾਲਾ ਲੜਕੀ ਨੂੰ ਉਤਰ ਪ੍ਰਦੇਸ਼ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ ਕਰਕੇ ਵਾਰਸਾਂ ਹਵਾਲੇ ਕੀਤਾ ਹੈ। ਨਾਲ ਹੀ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ ਹੋਰ ਪੁੱਛਗਿੱਛ ਆਰੰਭ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਾਬਾ ਦੇ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ 14 ਅਪਰੈਲ ਨੂੰ ਰੀਤੂ ਦੇਵੀ ਪਤਨੀ ਪਿੰਟੂ ਗਿਰੀ ਵਾਸੀ ਸ੍ਰੀ ਰਾਮਪੁਰ ਬਹਿਰਾ (ਬਿਹਾਰ) ਵਾਸੀ ਸੁਖਦੇਵ ਨਗਰ ਲੁਧਿਆਣਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਸੀ ਕਿ ਸੰਤੋਸ਼ ਚੌਧਰੀ ਵਾਸੀ ਪਿੰਡ ਬਡਗਾਵ (ਬਿਹਾਰ) ਜੋ ਉਨਾਂ ਦੇ ਹੀ ਨਗਰ ’ਚ ਰਹਿੰਦਾ ਹੈ, ਉਨਾਂ ਦੀ ਛੇ ਸਾਲਾ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਹੈ।

ਇਹ ਵੀ ਪੜ੍ਹੋ: Drug Smugglers Arrested: 24 ਘੰਟਿਆਂ ਦੌਰਾਨ 8 ਨਸ਼ਾ ਤਸਕਰਾਂ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫ਼ਤਾਰ

ਮਾਮਲੇ ’ਚ ਪੁਲਿਸ ਨੇ ਸੰਤੋਸ਼ ਚੌਧਰੀ ਦੇ ਖਿਲਾਫ਼ ਪੈਕਸੋ ਐਕਟ ਤਹਿਤ ਮਾਮਲਾ ਦਰਜ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਲੜਕੀ ਨੂੰ ਲੈ ਕੇ ਉੱਤਰ ਪ੍ਰਦੇਸ਼ ਨੂੰ ਗਿਆ ਹੈ, ਇਸ ਲਈ ਪੁਲਿਸ ਨੇ ਥਾਣੇਦਾਰ ਰਾਮ ਸਮੇਤ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ, ਰਾਜ ਕੁਮਾਰ, ਹਰਮਨਦੀਪ ਸਿੰਘ ਤੇ ਰਣਵੀਰ ਕੌਰ (ਤਿੰਨੋ ਸਿਪਾਹੀ) ਦੀ ਟੀਮ ਗਠਿਤ ਕੀਤੀ, ਜਿੰਨਾਂ ਨੇ ਅਗਵਾਕਾਰ ਦਾ ਪਿੱਛਾ ਕਰਦੇ ਹੋਏ ਸਿਰਫ਼ 24 ਘੰਟਿਆਂ ’ਚ ਹੀ 15 ਅਪਰੈਲ ਨੂੰ ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ਰੇਲਵੇ ਸਟੇਸ਼ਨ ਤੋਂ ਸੰਤੋਸ਼ ਕੁਮਾਰ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ ਅਗਵਾ ਲੜਕੀ ਨੂੂੰ ਬਰਾਮਦ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ’ਚ ਵਾਧਾ ਕਰਦੇ ਹੋਏ ਮੁਲਜ਼ਮ ਕੋੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। Ludhiana News