Yudh Nashe Virudh: ਮੈਡੀਕਲ ਸਟੋਰ ਤੋਂ ਫੜੀਆਂ 460 ਪਾਬੰਦੀਸ਼ੁਦਾ ਗੋਲੀਆਂ

Yudh Nashe Virudh
ਫ਼ਤਹਿਗੜ੍ਹ ਸਾਹਿਬ :ਮੈਡੀਕਲ ਸਟੋਰ ਦੀ ਚੈਕਿੰਗ ਕਰਦੇ ਹੋਏ ਡਰੱਗ ਇੰਸਪੈਕਟਰ ਸੁਖਬੀਰ ਚੰਦ। ਤਸਵੀਰ : ਅਨਿਲ ਲੁਟਾਵਾ

ਮੈਡੀਕਲ ਸਟੋਰਾਂ ਤੇ ਪਾਬੰਦੀਸ਼ੁਧਾ ਦਵਾਈਆਂ ਰੱਖਣ ’ਤੇ ਹੋਵੇਗੀ ਕਾਨੂਨੀ ਕਾਰਵਾਈ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ  Yudh Nashe Virudh

Yudh Nashe Virudh: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਰੱਗ ਇੰਸਪੈਕਟਰ ਸੁਖਬੀਰ ਚੰਦ ਵੱਲੋਂ ਜ਼ਿਲ੍ਹੇ ਦੇ ਪਿੰਡ ਪੀਰਜੈਨ ਅਤੇ ਖਰੌੜਾ ਵਿਖੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੌਰਾਨ ਇੱਕ ਮੈਡੀਕਲ ਸਟੋਰ ਤੋਂ 460 ਗੋਲੀਆਂ ਜਿਹੜੀਆਂ ਕਿ ਨਸ਼ੇ ਦੇ ਤੌਰ ’ਤੇ ਦੁਰਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਸਨ ਨੂੰ ਡਰੱਗ ਐਂਡ ਕੋਸਮੈਟਿਕ ਐਕਟ ਅਧੀਨ ਆਪਣੇ ਕਬਜ਼ੇ ਵਿੱਚ ਲੈਕੇ ਵਿਕਰੇਤਾ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਅਤੇ ਇਸ ਦੇ ਨਾਲ ਹੀ 60 ਸਰਿੰਜਾਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦਾ ਖਰੀਦ /ਵੇਚ ਸਬੰਧੀ ਮੈਡੀਕਲ ਸਟੋਰ ਵਿੱਚ ਕੋਈ ਰਿਕਾਰਡ ਉਪਲਬਧ ਨਹੀਂ ਸੀ।

ਇਹ ਵੀ ਪੜ੍ਹੋ: New Toll Policy News: ਪੰਜਾਬ ਦੇ ਵਾਹਨ ਚਾਲਕਾਂ ਲਈ ਖਾਸ ਖਬਰ, Toll ਭਰਨ ਦੇ ਤਰੀਕੇ ’ਚ ਹੋਵੇਗਾ ਬਦਲਾਅ

ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਸਟੋਰਾਂ ’ਤੇ ਨਾ ਰੱਖੀਆਂ ਜਾਣ ਅਤੇ ਸੂਈਆਂ ਸਰਿੰਜਾਂ ਦੀ ਖਰੀਦ/ ਵੇਚ ਸਬੰਧੀ ਰਿਕਾਰਡ ਵੀ ਸਟੋਰ ਵਿੱਚ ਪੂਰਾ ਰੱਖਿਆ ਜਾਵੇ । ਉਨ੍ਹਾਂ ਕਿਹਾ ਕਿ ਨਸ਼ੇ ਦੀਆਂ ਦਵਾਈਆਂ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਮਾਣਿਤ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈਆਂ ਨਾ ਵੇਚੀਆਂ ਜਾਣ। ਜ਼ਿਲ੍ਹੇ ਦੇ ਡਰੱਗ ਇੰਸਪੈਕਟਰ ਸੁਖਬੀਰ ਚੰਦ ਨੇ ਕਿਹਾ ਕਿ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਇਹ ਚੈਕਿੰਗਾ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ ਅਤੇ ਇਤਰਾਜਯੋਗ ਦਵਾਈਆਂ ਮਿਲਣ ’ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੈਡੀਕਲ ਸਟੋਰਾਂ ’ਤੇ ਫਾਰਮੇਸੀ ਦੀ ਡਿਗਰੀ /ਡਿਪਲੋਮਾ ਹੋਲਡਰ ਵੱਲੋਂ ਹੀ ਬਾਕੀ ਦਵਾਈਆਂ ਵੇਚੀਆਂ ਜਾਣ। Yudh Nashe Virudh