New Toll Policy News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਾਹਨ ਚਾਲਕਾਂ ਲਈ ਇਹ ਖਾਸ ਖਬਰ ਹੈ। ਦਰਅਸਲ, ਜੇਕਰ ਤੁਸੀਂ ਪੰਜਾਬ ਤੋਂ ਬਾਹਰ ਕਾਰ ਰਾਹੀਂ ਹਾਈਵੇਅ ਵੱਲ ਜਾ ਰਹੇ ਹੋ ਤਾਂ ਤੁਹਾਡੇ ਲਈ ਖਾਸ ਖ਼ਬਰ ਹੈ। ਕਿਉਂਕਿ ਹੁਣ ਹਾਈਵੇਅ ’ਤੇ ਟੋਲ ਭਰਨ ਦਾ ਤਰੀਕਾ ਬਦਲਣ ਵਾਲਾ ਹੈ। ਨਵੇਂ ਨਿਯਮ ਅਨੁਸਾਰ, ਫਾਸਟੈਗ ਸਿਸਟਮ 1 ਮਈ, 2025 ਤੋਂ ਬੰਦ ਹੋ ਜਾਵੇਗਾ। ਭਾਰਤ ਸਰਕਾਰ ਇੱਕ ਨਵਾਂ ਟੋਲ ਕੁਲੈਕਸ਼ਨ ਸਿਸਟਮ ਲਾਗੂ ਕਰਨ ਜਾ ਰਹੀ ਹੈ, ਜਿਸ ਅਨੁਸਾਰ ਹੁਣ ਇੱਕ ਨਵਾਂ ਟੋਲ ਕੁਲੈਕਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ, ਜੋ ਹਾਈਵੇਅ ’ਤੇ ਲਾਏ ਗਏ ਵਿਸ਼ੇਸ਼ ਕੈਮਰਿਆਂ ਤੇ ਸਾਫਟਵੇਅਰ ਦੀ ਮਦਦ ਨਾਲ ਕੰਮ ਕਰੇਗਾ। New Toll Policy News
ਇਹ ਖਬਰ ਵੀ ਪੜ੍ਹੋ : Pratap Singh Bajwa: ਪ੍ਰਤਾਪ ਬਾਜਵਾ ’ਤੇ ਆਇਆ ਅਪਡੇਟ, ਹਾਈਕੋਰਟ ਦੇ ਹੁਕਮ ਜਾਰੀ
ਜਾਣਕਾਰੀ ਅਨੁਸਾਰ, ਭਾਰਤ ਸਰਕਾਰ ਹੁਣ ‘ਏਐਨਪੀਆਰ ਅਧਾਰਤ ਟੋਲਿੰਗ ਸਿਸਟਮ’ (ਆਟੋਮੈਟਿਕ ਨੰਬਰ ਪਲੇਟ ਪਛਾਣ) ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦਾ ਮਤਲਬ ਹੈ ਕਿ ਹੁਣ ਕੈਮਰੇ ਤੁਹਾਡੇ ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕਰਨਗੇ ਤੇ ਉਸ ਆਧਾਰ ’ਤੇ ਟੋਲ ਵਸੂਲਿਆ ਜਾਵੇਗਾ। ਇਸ ਦੀ ਅਦਾਇਗੀ ਸਿੱਧੇ ਤੁਹਾਡੇ ਬੈਂਕ ਖਾਤੇ ’ਚੋਂ ਕੱਟੀ ਜਾਵੇਗੀ। ਇਸ ਨਵੇਂ ਬਦਲਾਅ ਨਾਲ ਟੋਲ ਪਲਾਜ਼ਿਆਂ ’ਤੇ ਭੀੜ ਘੱਟ ਜਾਵੇਗੀ ਤੇ ਫਾਸਟਟੈਗ ਵਾਂਗ ਵੱਖਰੇ ਟੋਲ ਬੂਥ ਤੋਂ ਲੰਘਣ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ। ਸਰਕਾਰ ਅਨੁਸਾਰ, ਇਸ ਬਦਲਾਅ ਦਾ ਉਦੇਸ਼ ਟੋਲ ਵਸੂਲੀ ਨੂੰ ਹੋਰ ਸਮਾਰਟ, ਪਾਰਦਰਸ਼ੀ ਤੇ ਤੇਜ਼ ਬਣਾਉਣਾ ਹੈ। ਕਿਉਂਕਿ ਫਾਸਟਟੈਗ ਹੋਣ ਦੇ ਬਾਵਜੂਦ, ਲੋਕਾਂ ਨੂੰ ਟੋਲ ਪਲਾਜ਼ਾ ’ਤੇ ਲੰਬੀਆਂ ਕਤਾਰਾਂ ’ਚ ਖੜ੍ਹਾ ਹੋਣਾ ਪੈਂਦਾ ਹੈ, ਜਿਸ ਨਾਲ ਸਮਾਂ ਤੇ ਬਾਲਣ ਦੋਵੇਂ ਬਰਬਾਦ ਹੁੰਦੇ ਹਨ। New Toll Policy News